ETV Bharat / state

Sri Damdama Sahib : ਤਖ਼ਤ ਸ੍ਰੀ ਦਮਦਮਾ ਸਾਹਿਬ 'ਚ ਨਿਹੰਗ ਸਿੰਘਾਂ ਨੇ ਕੱਢਿਆ ਮਹੱਲਾ, ਦਿਖਾਏ ਗੱਤਕੇ ਦੇ ਜੌਹਰ - ਦਿਖਾਏ ਗੱਤਕੇ ਦੇ ਜੌਹਰ

ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਨਹਿੰਗ ਸਿੰਘਾਂ ਵੱਲੋਂ ਮਹੱਲਾ ਕੱਢਿਆ ਗਿਆ। ਜਿੱਥੇ ਉਨ੍ਹਾਂ ਗੱਤਕੇ ਦੇ ਜੌਹਰ ਦਿਖਾਏ।

ਤਖ਼ਤ ਸ੍ਰੀ ਦਮਦਮਾ ਸਾਹਿਬ 'ਚ ਨਿਹੰਗ ਸਿੰਘਾਂ ਨੇ ਕੱਢਿਆ ਮਹੱਲਾ

author img

By

Published : Apr 15, 2023, 9:06 PM IST

ਤਖ਼ਤ ਸ੍ਰੀ ਦਮਦਮਾ ਸਾਹਿਬ 'ਚ ਨਿਹੰਗ ਸਿੰਘਾਂ ਨੇ ਕੱਢਿਆ ਮਹੱਲਾ

ਬਠਿੰਡਾ: ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੇ ਤਿਉਹਾਰ ਦੇ ਸਮਾਗਮਾਂ ਦੀ ਸਮਾਪਤੀ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਮਹੱਲਾ ਕੱਢਿਆ ਗਿਆ। ਇਸ ਮਹੱਲੇ ਦੀ ਅਗਵਾਈ ਬਾਬਾ ਬਲਵੀਰ ਸਿੰਘ 96ਵੇਂ ਕਰੋੜੀ ਵੱਲੋਂ ਕੀਤੀ ਗਈ।

ਨਹਿੰਗ ਸਿੰਘਾਂ ਨੇ ਵਿਖਾਏ ਜੌਹਰ: ਇਸ ਮਹੱਲੇ ਦੌਰਾਨ ਹਾਥੀ ਘੋੜੇ ਅਤੇ ਬੋਤਿਆਂ ਉੱਤੇ ਸਵਾਰ ਨਹਿੰਗ ਸਿੰਘ ਜਥੇਬੰਦੀਆਂ ਵੱਲੋਂ ਉੱਚੀ ਉੱਚੀ ਜੈਕਾਰੇ ਲਾਏ ਜਾ ਰਹੇ ਸਨ। ਉੱਥੇ ਹੀ ਖਾਲਸੇ ਦੀ ਚੜ੍ਹਦੀ ਕਲਾ ਲਈ ਵੀ ਅਰਦਾਸ ਕੀਤੀ ਗਈ। ਇਹ ਮਹੱਲਾ ਗੁਰਦੁਆਰਾ ਬੇਰ ਸਾਹਿਬ ਤੋਂ ਸ਼ੁਰੂ ਹੋਇਆ ਅਤੇ ਗੁਰਦੁਆਰਾ ਜੰਡਸਰ ਸਾਹਿਬ ਦੇ ਖੇਡ ਮੈਦਾਨ ਤੱਕ ਗਿਆ। ਜਿੱਥੇ ਨਿਹੰਗ ਸਿੰਘਾਂ ਵੱਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਣ ਆਈਆਂ ਸੰਗਤਾਂ ਨੂੰ ਗੱਤਕੇ ਅਤੇ ਘੋੜ ਸਵਾਰੀ ਦੇ ਜੌਹਰ ਵਿਖਾਏ ਗਏ। ਖਾਲਸੇ ਬਾਣੇ ਵਿੱਚ ਸਜੇ ਨਹਿੰਗ ਸਿੰਘ ਵੱਲੋਂ ਘੋੜ-ਸਵਾਰੀ ਦੌਰਾਨ ਕਰਤੱਬ ਦਿਖਾਏ ਜਾ ਰਹੇ ਸਨ ਤਾਂ ਵੇਖਣ ਵਾਲੇ ਹੈਰਾਨ ਰਹਿ ਜਾਂਦੇ ਸਨ।

ਸਿੱਖਾਂ ਦੀ ਚੜਦੀ ਕਲਾਂ ਲਈ ਅਰਦਾਸ: ਤਿੰਨ ਤਿੰਨ ਘੋੜੀਆਂ 'ਤੇ ਸਵਾਰ ਨਹੀਂ ਸਿੰਘ ਵੱਲੋਂ ਖੜੇ ਹੋ ਕੇ ਘੋੜ ਸਵਾਰੀ ਦੇ ਜੌਹਰ ਵਖਾ ਰਹੇ ਹਨ। ਇਸ ਦੌਰਾਨ ਨਿਹੰਗ ਸਿੰਘਾਂ ਵੱਲੋਂ ਸ਼ਸਤਰਾਂ ਦਾ ਪ੍ਰਦਰਸ਼ਨ ਕਰਦੇ ਹੋਏ ਘੋੜ-ਸਵਾਰੀ ਦੌਰਾਨ ਕਿੱਲੇ ਵੀ ਪੱਟੇ ਗਏ। ਬੁੱਢਾ ਦਲ 96 ਕਰੋੜੀ ਦੇ ਮੁੱਖੀ ਬਾਬਾ ਬਲਬੀਰ ਸਿੰਘ ਵੱਲੋਂ ਇਸ ਮੌਕੇ ਸਮੁੱਚੀ ਦੁਨੀਆਂ ਭਰ ਵਿੱਚ ਵੱਸ ਰਹੇ ਸਿੱਖਾਂ ਨੂੰ ਵਿਸਾਖੀ ਦੀਆਂ ਲੱਖ-ਲੱਖ ਵਧਾਈਆਂ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਵਿਸਾਖੀ ਦੇ ਪਾਵਣ ਪਰਬ 'ਤੇ ਜਿੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਵੱਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਉੱਥੇ ਹੀ ਸਿੱਖ ਫੌਜਾਂ ਵੱਲੋਂ ਬਾਣੀ ਅਤੇ ਬਾਣੇ ਤੋਂ ਲੋਕਾਂ ਨੂੰ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਖਾਲਸੇ ਦੀ ਸਦਾ ਚੜ੍ਹਦੀ ਕਲਾ ਰਹੇਗੀ ਅਤੇ ਖ਼ਾਲਸਾ ਹਮੇਸ਼ਾਂ ਸਰਬੱਤ ਦੇ ਭਲੇ ਦੀ ਗੱਲ ਕਰਦਾ ਰਹੇਗਾ।

ਸ਼੍ਰੋਮਣੀ ਕਮੇਟੀ ਉਤੇ ਚੁੱਕੇ ਸਵਾਲ: ਇੱਥੇ ਹੀ ਬੁੱਢਾ ਦਲ 96 ਕਰੋੜੀ ਦੇ ਮੁੱਖੀ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਤੇ ਸਵਾਲ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਸਮਾਗਮ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਈ ਖਾਸ ਪ੍ਰਬੰਧ ਨਹੀਂ ਕਰਦੀ ਕੋਈ ਜਿਆਦਾ ਪੈਸਾ ਖ਼ਰਚ ਨਹੀਂ ਕਰਦੀ। ਜਿਸ ਕਾਰਨ ਸਮਾਗਮ ਵਿੱਚ ਬਿਜਲੀ ਪਾਣੀ ਆਦਿ ਦਾ ਸਹੀ ਪ੍ਰਬੰਧ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ sgpc ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ।

ਇਹ ਵੀ ਪੜ੍ਹੋ:- Satyapal Malik: ਪੁਲਵਾਮਾ ਹਮਲੇ 'ਤੇ ਸੱਤਿਆਪਾਲ ਮਲਿਕ ਨੇ PM ਮੋਦੀ 'ਤੇ ਲਾਏ ਦੋਸ਼, CM ਭੁਪੇਸ਼ ਨੇ ਕੇਂਦਰ ਨੂੰ ਘੇਰਿਆ

ETV Bharat Logo

Copyright © 2024 Ushodaya Enterprises Pvt. Ltd., All Rights Reserved.