ਬਠਿੰਡਾ: ਪੰਜਾਬ ਸਰਕਾਰ ਵੱਲੋਂ ਪਰਾਲੀ ਸਾੜਨ ਵਾਲੇ ਕਿਸਾਨਾਂ 'ਤੇ ਜੁਰਮਾਨਾ ਤੇ ਮੁਕਦਮਾ ਦਰਜ਼ ਕੀਤੇ ਗਏ ਹਨ। ਇਸ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਦੀ ਦੋ ਜਥੇਬੰਦੀਆਂ ਵੱਲੋਂ ਡੀਐਸਪੀ ਗੋਪਾਲ ਚੰਦ ਦੇ ਦਫ਼ਤਰ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ।
ਦੱਸ ਦੇਈਏ ਕਿ ਇਹ ਰੋਸ ਪ੍ਰਦਰਸ਼ਨ ਦੋ ਜੱਥੇਬਦੀਆਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਰੋਸ ਪ੍ਰਰਸ਼ਨ ਕੀਤਾ।
ਇਸ ਵਿਸ਼ੇ 'ਤੇ ਕਿਸਾਨਾ ਨੇ ਕਿਹਾ ਕਿ ਇਹ ਰੋਸ ਪ੍ਰਦਰਸ਼ਨ ਮੁਕਦਮੇ ਦਰਜ ਕਿਸਾਨਾ ਦੇ ਮੁਕਦਮੇ ਨੂੰ ਹਟਾਉਣ ਲਈ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਨਾ ਸਾੜਨ 'ਤੇ ਪੰਜਾਬ ਸਰਕਾਰ ਵੱਲੋ ਸੰਦ ਮੁਹੱਈਆ ਹੋਏ ਹਨ। ਪਰ ਇਨ੍ਹਾਂ ਸੰਦਾ ਦੀ ਵਰਤੋਂ ਕਰਨ ਨਾਲ ਕਿਸਾਨਾਂ ਨੂੰ ਦੁਗਣਾ ਖਰਚਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸੰਦਾ ਦੀ ਵਾਧੂ ਗਿਣਤੀ ਨਾ ਹੋਣ 'ਤੇ ਕਿਸਾਨਾਂ ਨੂੰ ਸਮੇਂ ਸਿਰ ਮਹੁਈਆਂ ਨਹੀਂ ਹੁੰਦੇ। ਇਸ ਨਾਲ ਕਿਸਾਨ ਨੂੰ ਕਈ ਔਕੜਾ ਦਾ ਸਾਹਮਣਾ ਕਰਦੇ ਹਨ ਜਿਸ ਨਾਲ ਉਹ ਪਰਾਲੀ ਨੂੰ ਸਾੜਦੇ ਹਨ।
ਇਹ ਵੀ ਪੜ੍ਹੋ:ਰਾਜੀਵ ਟਡੰਨ ਨੇ ਪ੍ਰੈੱਸ ਕਾਨਫ਼ਰੰਸ ਕਰ ਕੇਂਦਰ ਸਰਕਾਰ ਤੇ ਸਾਧੇ ਨਿਸ਼ਾਨੇ
ਉਨ੍ਹਾਂ ਨੇ ਕਿਹਾ ਕਿ ਨੈਸ਼ਨਲ ਗ੍ਰੀਨ ਟ੍ਰਿਬਨਲ ਨੇ ਸਰਕਾਰ ਨੂੰ ਆਦੇਸ਼ 'ਤੇ ਸੀ ਕਿ ਜਿਨ੍ਹਾਂ ਕਿਸਾਨਾਂ ਦੀ 5 ਕਿਲੇ ਤੋ ਘੱਟ ਦੀ ਜ਼ਮੀਨ ਹੈ। ਉਨ੍ਹਾਂ ਨੂੰ ਮੁਫ਼ਤ 'ਚ ਸੰਦ ਦਿਤੇ ਜਾਣ, ਪਰ ਸਰਕਾਰ ਨੇ ਇਸ ਤਰ੍ਹਾਂ ਵੀ ਨਹੀ ਕੀਤਾ।
ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋ ਮਿਲੀ ਮਸ਼ਨੀਰੀ ਤੇ ਜਿਹੜੀ ਸਬਸਿਡੀ ਦਿੱਤੀ ਜਾਂਦੀ ਹੈ ਉਸ ਤੋਂ ਦੁਗਣਾ ਮਸ਼ਨਿਰੀ ਦਾ ਕਿਰਾਇਆ ਵਧਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਕਾਰਨ ਪਰਾਲੀ ਨੂੰ ਸਾੜਨਾ ਕਿਸਾਨਾ ਦੀ ਮਜ਼ਬੂਰੀ ਬਣ ਗਈ ਹੈ।