ਬਠਿੰਡਾ: ਇਨਕਮ ਟੈਕਸ ਵਿਭਾਗ ਦਾ ਸਰਵੇ ਚੱਲ ਰਿਹਾ ਹੈ, ਜਿਸ ਤਹਿਤ ਇਨਕਮ ਟੈਕਸ ਦੀਆਂ ਟੀਮਾਂ ਨੇ ਸ਼ਹਿਰ ਦੇ ਕਈ ਪ੍ਰਾਈਵੇਟ ਹਸਪਤਾਲਾਂ ਵਿੱਚ ਛਾਪੇਮੇਰੀ ਕੀਤੀ। ਇਸ ਸਬੰਧੀ ਇਨਕਮ ਟੈਕਸ ਦੇ ਅਧਿਕਾਰੀ ਮੀਡੀਆ ਨੂੰ ਫ਼ਿਲਹਾਲ ਅਜੇ ਕੁਝ ਨਹੀਂ ਦੱਸ ਰਹੇ ਹਨ ਤੇ ਪੁਲਿਸ ਦੇ ਜਵਾਨ ਹਸਪਤਾਲ ਦੇ ਬਾਹਰ ਤਾਇਨਾਤ ਕੀਤੇ ਗਏ ਹਨ। ਇਸ ਦੇ ਨਾਲ ਹੀ ਅਤੇ ਆਮ ਜਨਤਾ ਦੀ ਆਵਾਜਾਈ 'ਤੇ ਵੀ ਰੋਕ ਲਾ ਦਿੱਤੀ ਹੈ।
ਸੂਤਰਾਂ ਅਨੁਸਾਰ ਇਨਕਮ ਟੈਕਸ ਡਿਪਾਰਟਮੈਂਟ ਕੋਲ ਸ਼ਿਕਾਇਤ ਪਹੁੰਚੀ ਸੀ ਕਿ ਕੁਝ ਹਸਪਤਾਲ ਇਨਕਮ ਟੈਕਸ ਸਹੀ ਢੰਗ ਨਾਲ ਨਹੀਂ ਭਰ ਰਹੇ ਹਨ। ਇਸ ਤੋਂ ਬਾਅਦ ਇਨਕਮ ਟੈਕਸ ਦੀ ਟੀਮਾਂ ਨੇ ਮੰਗਲਵਾਰ ਨੂੰ ਵੱਖ-ਵੱਖ ਸ਼ਹਿਰ ਵਿੱਚ ਹਸਪਤਾਲਾਂ ਦਾ ਸਰਵੇ ਕੀਤਾ। ਉੱਥੇ ਹੀ ਕਿੰਨੇ ਹਸਪਤਾਲਾਂ ਵਿੱਚ ਜਾਂਚ ਚੱਲ ਰਹੀ ਹੈ ਜਿਸ ਬਾਰੇ ਕਿਸੇ ਵੀ ਅਧਿਕਾਰੀ ਨੇ ਮੀਡੀਆ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ। ਪੁਲਿਸ ਨੂੰ ਵੀ ਮੀਡੀਆ ਨੂੰ ਕੁਝ ਵੀ ਨਾ ਦੱਸਣ ਵਾਸਤੇ ਕਿਹਾ ਗਿਆ, ਹਾਲੇ ਤੱਕ ਇਨਕਮ ਟੈਕਸ ਦਾ ਸਰਵੇ ਜਾਰੀ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ ਸ਼ਹਿਰ ਦੇ ਕੁਝ ਹਸਪਤਾਲਾਂ ਤੋਂ ਇਲਾਵਾ ਆਈਲੈਟਸ ਸੈਂਟਰ ਵਿੱਚ ਵੀ ਇਨਕਮ ਟੈਕਸ ਵੱਲੋਂ ਸਰਵੇ ਕੀਤਾ ਗਿਆ ਸੀ। ਇਸ ਤੋਂ ਬਾਅਦ ਸ਼ਹਿਰ ਦੇ ਮੰਨੀ ਪਰਵਾਨਿਆ ਸੈਂਟਰ ਨੂੰ ਬਕਾਇਦਾ ਇਨਕਮ ਟੈਕਸ ਡਿਪਾਰਟਮੈਂਟ ਵੱਲੋਂ ਜ਼ੁਰਮਾਨਾ ਵੀ ਕੀਤਾ ਗਿਆ ਸੀ।