ETV Bharat / state

ਮਲੇਸ਼ੀਆ 'ਚ ਗ੍ਰਿਫ਼ਤਾਰ ਕੀਤੇ ਗਏ ਹਰਬੰਸ ਦੇ ਪਰਿਵਾਰ ਨੇ ਲਗਾਈ ਸਰਕਾਰ ਤੋਂ ਮਦਦ ਦੀ ਗੁਹਾਰ - punjabi khabran

ਮਲੇਸ਼ੀਆ 'ਚ ਗ੍ਰਿਫ਼ਤਾਰ ਕੀਤੇ ਗਏ ਹਰਬੰਸ ਸਿੰਘ ਦੇ ਪਰਿਵਾਰ ਨਾਲ ਈਟੀਵੀ ਭਾਰਤ ਦੀ ਗੱਲਬਾਤ। ਪਰਿਵਾਰ ਨੇ ਸਰਕਾਰ ਤੋਂ ਹਰਬੰਸ ਨੂੰ ਵਾਪਸ ਲਿਆਉਣ ਦੀ ਗੁਹਾਰ ਲਗਾਈ ਹੈ। ਇਸ ਮਾਮਲੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ ਪੱਤਰ ਲਿਖਿਆ ਹੈ।

ਫ਼ੋਟੋ
author img

By

Published : Jul 4, 2019, 2:50 AM IST

ਬਠਿੰਡਾ: ਜ਼ਿਲ੍ਹੇ ਦੇ ਪਿੰਡ ਗੁਮਤੀ ਕਲਾਂ 'ਚ ਰਹਿਣ ਵਾਲੇ ਹਰਬੰਸ ਸਿੰਘ ਨੂੰ ਮਲੇਸ਼ੀਆ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ, ਜਿਸ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ ਇੱਕ ਪੱਤਰ ਲਿਖ ਕੇ ਹਰਬੰਸ ਨੂੰ ਵਾਪਸ ਵਤਨ ਲਿਆਉਣ ਦੀ ਅਪੀਲ ਕੀਤੀ ਹੈ।

ਵੀਡੀਓ

ਹਰਬੰਸ ਦੇ ਪਿੰਡ ਗੁਮਤੀ ਕਲਾਂ 'ਚ ਉਸ ਦਾ ਪਰਿਵਾਰ ਰਹਿੰਦਾ ਹੈ। ਹਰਬੰਸ ਦੇ ਪਰਿਵਾਰ ਨਾਲ ਈਟੀਵੀ ਭਾਰਤ ਨੇ ਗੱਲਬਾਤ ਕੀਤੀ ਤਾਂ ਪਰਿਵਾਰ ਨੇ ਦੱਸਿਆ ਕਿ ਹਰਬੰਸ 11 ਮਹੀਨੇ ਪਹਿਲਾਂ ਮਲੇਸ਼ੀਆ ਰੋਜ਼ੀ ਰੋਟੀ ਲਈ ਗਿਆ ਸੀ। ਪਰ ਹੁਣ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਹਰਬੰਸ ਦੇ ਪਰਿਵਾਰ ਨੇ ਸਰਕਾਰ ਤੋਂ ਗੁਹਾਰ ਲਗਾਈ ਕਿ ਉਸ ਨੂੰ ਸਹੀ ਸਲਾਮਤ ਵਤਨ ਵਾਪਸ ਲਿਆਂਦਾ ਜਾਵੇ। ਹਰਬੰਸ ਦੇ ਪਰਿਵਾਰ ਵਿੱਚ ਉਸ ਦੇ ਮਾਤਾ-ਪਿਤਾ, ਪਤਨੀ ਅਤੇ ਬੱਚੇ ਹਨ। ਪਰਿਵਾਰ ਦੀ ਮਾਲੀ ਹਾਲਤ ਬੇਹੱਦ ਤਰਸਯੋਗ ਹੈ। ਜਿਸ ਦੇ ਚਲਦੇ ਗਰੀਬੀ ਦੂਰ ਕਰਨ ਲਈ ਹਰਬੰਸ ਨੂੰ ਵਿਦੇਸ਼ ਜਾਣਾ ਪਿਆ।

Intro:ਮਲੇਸ਼ੀਆ ਦੇ ਵਿਚ ਗਿਰਫ਼ਤਾਰ ਕੀਤੇ ਗਏ ਹਰਬੰਸ ਸਿੰਘ ਦੇ ਪਰਿਵਾਰ ਨੇ ਸਰਕਾਰ ਨੂੰ ਲਗਾਈ ਮਦਦ ਦੀ ਗੁਹਾਰ

Body:ਬਠਿੰਡਾ ਜ਼ਿਲ੍ਹੇ ਦੇ ਪਿੰਡ ਗੁਮਤੀ ਕਲਾਂ ਦੇ ਰਹਿਣ ਵਾਲੇ ਹਰਬੰਸ ਸਿੰਘ ਨੂੰ ਮਲੇਸ਼ੀਆ ਪੁਲਿਸ ਨੇ ਗਿਰਫ਼ਤਾਰ ਕਰ ਲਿਆ ਸੀ ਜਿਸ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਕੇਂਦਰ ਸਰਕਾਰ ਨੂੰ ਵੀ ਇਸਦੇ ਸਬੰਧ ਵਿਚ ਪੱਤਰ ਲਿਖਿਆ ਕਿ ਮਲੇਸ਼ੀਆ ਦੇ ਵਿਚ ਗਿਰਫ਼ਤਾਰ ਹੋਏ ਪੰਜਾਬੀ ਨੌਜਵਾਨ ਹਰਬੰਸ ਸਿੰਘ ਨੂੰ ਭਾਰਤ ਵਾਪਿਸ ਲਿਆਂਦਾ ਜਾਵੇ
ਹਰਬੰਸ ਸਿੰਘ ਦੀ ਆਰਥਿਕ ਸਥਿਤੀ ਠੀਕ ਨਾ ਹੋਣ ਕਰਕੇ ਮਲੇਸ਼ੀਆ ਵਿਚ ਕਮਾਈ ਕਰਨ ਲਯੀ ਗਿਆ ਸੀ ਪਰ ਕੀ ਪਤਾ ਸੀ ਕਿ ਉਸਦੇ ਨਾਲ ਇਸ ਜਾਲ ਵਿਚ ਫਸ ਜਾਵੇਗਾ
ਹੁਣ ਹਰਬੰਸ ਦਾ ਪਰਿਵਾਰ ਉਸਨੂੰ ਸਹੀ ਸਲਾਮਤ ਵਾਪਿਸ ਲੈ ਕੇ ਆਉਣ ਲਯੀ ਸਰਕਾਰ ਨੂੰ ਮਦਦ ਦੀ ਗੁਹਾਰ ਲਗਾ ਰਿਹਾ ਹੈ ।

Conclusion:
ਪੰਜਾਬ ਦੇ ਅਜਿਹੇ ਕਈ ਨੌਜਵਾਨ ਵਲੋਂ ਵਿਦੇਸ਼ ਜਾਣ ਦੇ ਸੁਪਨੇ ਨੂੰ ਪੁਰਾ ਕਰਨ ਲਯੀ ਵਡੇ ਤੋਂ ਵੱਡਾ ਖਤਰਾ ਮੂਲ ਲੈਣ ਤੋਂ ਵੀ ਡਰਦੇ ਅਤੇ ਬਾਅਦ ਵਿਚ ਸਰਕਾਰਾਂ ਚੇਤੇ ਆਉਂਦੀਆਂ ਹਨ । ਸੋ ਸਾਨੂੰ ਜਰੂਰਤ ਹੈ ਸੁਚੇਤ ਹੋਣ ਦੀ ਤੇ ਵਿਦੇਸ਼ ਜਾਣ ਦੇ ਸੁਪਨੇ ਨੂੰ ਛੱਡ ਕੇ ਪੰਜਾਬ ਨੂੰ ਆਪਣੇ ਦੇਸ਼ ਨੂੰ ਖੂਬਸੂਰਤ ਬਣਾਈਏ।

ਕੈਮਰਾਮੈਨ ਅਸ਼ੋਕ ਦੇ ਨਾਲ ਗੌਤਮ ਕੁਮਾਰ ਦੀ ਰਿਪੋਰਟ e tv ਭਾਰਤ ਦੇ ਲਯੀ ਬਠਿੰਡਾ
ETV Bharat Logo

Copyright © 2025 Ushodaya Enterprises Pvt. Ltd., All Rights Reserved.