ਬਠਿੰਡਾ: ਜ਼ਿਲ੍ਹੇ ਦੇ ਐਡਵਾਂਸ ਕੈਂਸਰ ਹਸਪਤਾਲ ਵਿੱਚ ਇਲਾਜ ਲਈ ਆਉਣ ਵਾਲੇ ਮਰੀਜ਼ਾਂ ਅਤੇ ਪਰਿਵਾਰਕ ਮੈਂਬਰਾਂ ਦੇ ਲਈ ਹਰ ਰੋਜ਼ ਦੇਸੀ ਘਿਓ ਦੇ ਵਿੱਚ ਬਣੇ ਲੰਗਰ ਦੀ ਸੇਵਾ ਨਿਭਾਈ ਜਾ ਰਹੀ ਹੈ। ਗੁਰਦੁਆਰਾ ਜੀਵਨ ਪ੍ਰਕਾਸ਼ ਸਾਹਿਬ ਦੇ ਹੈਡ ਗ੍ਰੰਥੀ ਨੇ ਦੱਸਿਆ ਕੀ ਲੰਗਰ ਦੇ ਨਾਲ-ਨਾਲ ਕੈਂਸਰ ਦੇ ਮਰੀਜ਼ਾਂ ਦੇ ਲਈ ਤੰਦਰੁਸਤੀ ਦੀ ਕਾਮਨਾ ਅਰਦਾਸ ਵੀ ਹਰ ਰੋਜ਼ ਕੀਤੀ ਜਾਂਦੀ ਹੈ ਅਤੇ ਇਹ ਸਾਡਾ ਅਸਲ ਧਰਮ ਹੈ ਜਿਸ ਨੂੰ ਅਸੀਂ ਹਰ ਰੋਜ਼ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਰਹੇ ਹਾਂ ਅਤੇ ਨਿਭਾ ਵੀ ਰਹੇ ਹਾਂ।
ਲੰਗਰ ਦੀ ਸ਼ੁਰੂਆਤ: ਅਸਲ ਵਿੱਚ ਇਹ ਸੇਵਾ ਭਾਵਨਾ ਦਾ ਬੂਟਾ ਜਗਤਾਰ ਸਿੰਘ ਵਾਲੀਆ ਪਰਿਵਾਰ ਵੱਲੋਂ ਲਗਾਇਆ ਗਿਆ ਸੀ। ਜਗਤਾਰ ਸਿੰਘ ਵਾਲੀਆ ਨੇ ਦੱਸਿਆ ਕਿ ਕੋਰੋਨਾ ਕਾਲ ਦੇ ਸਮੇਂ ਤੋਂ ਪਹਿਲਾਂ ਕੈਂਸਰ ਪੀੜਤਾਂ ਲਈ ਜਾਣ ਵਾਲੀ ਟਰੇਨ ਅਤੇ ਨੰਦੇੜ ਸਾਹਿਬ ਜਾਣ ਵਾਲੀ ਟਰੇਨ ਦੇ ਸ਼ਰਧਾਲੂਆਂ ਲਈ ਪਹਿਲਾਂ ਲੰਗਰ ਦੀ ਸ਼ੁਰੂਆਤ ਕੀਤੀ ਗਈ ਸੀ, ਪਰ ਅਫਸੋਸ ਕੋਰੋਨਾ ਕਾਲ ਤੋਂ ਬਾਅਦ ਇਹ ਰੇਲਾਂ ਬੰਦ ਕਰ ਦਿੱਤੀਆਂ ਗਈਆਂ ਸਨ। ਜਿਸ ਤੋਂ ਬਾਅਦ ਹੁਣ 2 ਸਾਲਾਂ ਤੋਂ ਲਗਾਤਾਰ ਗੁਰਦੁਆਰਾ ਜੀਵਨ ਪ੍ਰਕਾਸ਼ ਸਾਹਿਬ ਤੋਂ ਕੈਂਸਰ ਹਸਪਤਾਲ ਦੇ ਡਾਕਟਰਾਂ ਦੀ ਹਦਾਇਤਾਂ ਮੁਤਾਬਕ ਦੇਸੀ ਘਿਓ ਵਿੱਚ ਲੰਗਰ ਤਿਆਰ ਕੀਤਾ ਜਾ ਰਿਹਾ ਹੈ। ਜਗਤਾਰ ਸਿੰਘ ਵਾਲੀਆ ਦੱਸਦੇ ਹਨ ਕਿ ਇਹ ਪ੍ਰੇਰਣਾ ਉਨ੍ਹਾਂ ਨੂੰ ਬਜ਼ੁਰਗਾਂ ਤੋਂ ਮਿਲੀ ਹੈ। ਜਿਸ ਵਿੱਚ ਲੋਕਾਂ ਦਾ ਵੀ ਚੰਗਾ ਸਹਿਯੋਗ ਅਤੇ ਪਿਆਰ ਮਿਲ ਰਿਹਾ ਹੈ। ਦੂਰ-ਦਰਾਡਿਓਂ ਕੈਂਸਰ ਦੇ ਇਲਾਜ ਦੇ ਲਈ ਲੋਕ ਇਸ ਹਸਪਤਾਲ ਵਿੱਚ ਪਹੁੰਚਦੇ ਹਨ। ਫਾਜ਼ਿਲਕਾ ਤੋਂ ਬਠਿੰਡਾ ਵਿੱਚ ਆਪਣੀ ਪਤਨੀ ਦੇ ਇਲਾਜ ਲਈ ਆਏ ਵਿਅਕਤੀ ਨੇ ਦੱਸਿਆ ਕਿ ਇਸ ਥਾਂ ਉੱਤੇ ਆ ਕੇ ਇਲਾਜ ਦੇ ਨਾਲ-ਨਾਲ ਲੰਗਰ ਪਾਣੀ ਦੀ ਸੇਵਾ ਵੀ ਬਹੁਤ ਵਧੀਆ ਤਰੀਕੇ ਨਾਲ ਵਰਤਾਈ ਜਾ ਰਹੀ ਹੈ।
ਡਾਕਟਰਾਂ ਦਾ ਵੀ ਚੰਗਾ ਸਹਿਯੋਗ: ਗੁਰਦੁਆਰਾ ਜੀਵਨ ਪ੍ਰਕਾਸ਼ ਸਾਹਬ ਦੇ ਗ੍ਰੰਥੀ ਨੇ ਆਪਣਾ ਤਜ਼ਰਬਾ ਸਾਂਝਾ ਕਰਦਿਆਂ ਕਿਹਾ ਕਿ ਇਸ ਥਾਂ ਉੱਤੇ ਜ਼ਰੂਰਤ ਮਹਿਸੂਸ ਹੋਈ ਕਿ ਮਰੀਜ਼ਾਂ ਨੂੰ ਖਾਣੇ ਦੇ ਲਈ ਖੱਜਲ-ਖੁਆਰ ਹੋਣਾ ਪੈਂਦਾ ਹੈ। ਜਿਸ ਤੋਂ ਬਾਅਦ ਗੁਰਦੁਆਰਾ ਸਾਹਿਬ ਦੀ ਕਾਰਜਕਾਰੀ ਕਮੇਟੀ ਅਤੇ ਪਰਿਵਾਰ ਦੇ ਸਹਿਯੋਗ ਨਾਲ ਇਸ ਥਂ ਉੱਤੇ ਲੰਗਰ ਸੇਵਾ ਸ਼ੁਰੂ ਕੀਤੀ ਗਈ ਅਤੇ ਹੁਣ ਹਰ ਰੋਜ਼ 200 ਦੇ ਕਰੀਬ ਸੰਗਤਾਂ ਦਾ ਲੰਗਰ ਤਿਆਰ ਕੀਤਾ ਜਾਂਦਾ ਹੈ, ਜਿਸ ਵਿੱਚ ਡਾਕਟਰਾਂ ਦਾ ਵੀ ਚੰਗਾ ਸਹਿਯੋਗ ਮਿਲ ਰਿਹਾ ਹੈ। ਬੀਕਾਨੇਰ ਜਾਣ ਵਾਲੀ ਕੈਂਸਰ ਟਰੇਨ ਦੇ ਕਈ ਮਰੀਜ਼ ਆਪਣੇ ਇਲਾਜ ਲਈ ਬਠਿੰਡਾ ਦੇ ਐਡਵਾਂਸ ਕੈਂਸਰ ਹਸਪਤਾਲ ਦੇ ਵਿੱਚ ਆਉਂਦੇ ਹਨ। ਜਿਨ੍ਹਾਂ ਦੀ ਜ਼ਰੂਰਤਾਂ ਦੇ ਮੱਦੇਨਜ਼ਰ ਇਹ ਸੇਵਾ ਨਿਰੰਤਰ ਜਾਰੀ ਹੈ ਅਤੇ ਇਸ ਵਿੱਚ ਹਰ ਕਿਸੇ ਦਾ ਵਡਮੁੱਲਾ ਯੋਗਦਾਨ ਰਿਹਾ ਹੈ।
- 10 th Result 2023: ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਜਮਾਤ ਦੇ ਐਲਾਨੇ ਨਤੀਜੇ, ਫਰੀਦਕੋਟ ਤੋਂ ਗਗਨਦੀਪ ਕੌਰ ਨੇ ਮਾਰੀ ਬਾਜ਼ੀ
- NITI Aayog Meeting Boycott: ਕੇਂਦਰ ਨਾਲ ਵਧੀ CM ਮਾਨ ਦੀ ਤਲਖ਼ੀ, ਨੀਤੀ ਆਯੋਗ ਦੀ ਮੀਟਿੰਗ ਦਾ ਕੀਤਾ ਬਾਈਕਾਟ
- 52 ਸਾਲ ਦੀ ਉਮਰ 'ਚ ਨੌਜਵਾਨਾਂ ਲਈ ਮਿਸਾਲ ਬਣੇ ਡਾਕਟਰ ਸਾਬ੍ਹ, ਸਾਈਕਲਿੰਗ ਵਿੱਚ ਜਿੱਤੇ ਕਈ ਮੈਡਲ, ਹੁਣ ਵਿਸ਼ਵ ਰਿਕਾਰਡ ਬਣਾਉਣ ਦੀ ਤਿਆਰੀ
ਭੁੱਖੇ ਦਾ ਢਿੱਡ ਭਰਨਾ ਅਸਲ ਅਤੇ ਸਭ ਤੋਂ ਵੱਡਾ ਧਰਮ ਹੈ, ਦੇਖਿਆ ਜਾਵੇ ਤਾਂ ਕਈ ਲੋਕ ਆਪਣੇ ਧਰਮ ਦਾ ਪ੍ਰਚਾਰ ਤਾਂ ਕਰਦੇ ਹਨ ਪਰ ਆਪਣੇ ਮਾਪਿਆਂ ਤੱਕ ਨੂੰ ਦੋ ਸਮੇਂ ਦੀ ਰੋਟੀ ਦੇਣ ਤੋਂ ਵੀ ਗੁਰੇਜ਼ ਕਰਦੇ ਹਨ। ਇਹ ਸੇਵਾ ਉਨ੍ਹਾਂ ਲੋਕਾਂ ਦੇ ਲਈ ਪ੍ਰੇਰਣਾਦਾਇਕ ਹੈ ਜੋ ਆਪਣੇ ਧਰਮ ਦੇ ਅਸਲ ਮਾਰਗ ਤੋਂ ਭਟਕਦੇ ਜਾ ਰਹੇ ਹਨ।