ਬਠਿੰਡਾ: ਬਠਿੰਡਾ-ਦਿੱਲੀ ਰੇਲਵੇ ਟਰੈਕ 'ਤੇ ਇੱਕ ਲੜਕੀ ਦੀ ਟਰੇਨ ਹੇਠਾਂ ਆ ਮੌਤ ਹੋ ਗਈ। ਘਟਨਾ ਕਿਵੇਂ ਵਾਪਰੀ ਇਸ ਬਾਰੇ ਜਾਣਕਾਰੀ ਹੁਣ ਤੱਕ ਨਹੀਂ ਮਿਲ ਸਕੀ ਹੈ। ਇਸ ਘਟਨਾ ਸੰਬੰਧੀ ਜਾਣਕਾਰੀ ਸਹਾਰਾ ਜਨਸੇਵਾ ਦੀ ਟੀਮ ਨੂੰ ਮਿਲੀ। ਟੀਮ ਮੌਕੇ 'ਤੇ ਪਹੁੰਚੀ ਪਰ ਘਟਨਾ ਤੋਂ ਅੱਧੇ ਘੰਟੇ ਬਾਅਦ ਪਹੁੰਚੀ ਜੀਆਰਪੀ ਨੇ ਸਹਾਰਾ ਟੀਮ ਨੂੰ ਲੜਕੀ ਦੀ ਮਦਦ ਕਰਨ ਤੋਂ ਰੋਕਿਆ, ਇਸ ਦੌਰਾਨ ਲੜਕੀ ਦੀ ਮੌਤ ਹੋ ਗਈ।
ਮੀਡੀਆ ਨਾਲ ਗੱਲਬਾਤ ਕਰਦਿਆਂ ਸਹਾਰਾ ਜਨਸੇਵਾ ਟੀਮ ਦੇ ਮੈਂਬਰ ਨੇ ਪੁਲਿਸ 'ਤੇ ਇਲਜ਼ਾਮ ਲਗਾਇਆ ਤੇ ਕਿਹਾ ਕਿ ਸਹਾਰਾ ਟੀਮ ਮੌਕੇ 'ਤੇ ਪਹੁੰਚ ਗਈ ਸੀ ਪਰ ਜੀਆਰਪੀ ਦੀ ਲਾਪਰਵਾਈ ਦੇ ਚੱਲਦਿਆਂ ਲੜਕੀ ਦੀ ਮੌਤ ਹੋ ਗਈ।
ਉਧਰ ਜੀਆਰਪੀ ਦੇ ਅਧਿਕਾਰੀ ਨੇ ਕਿਹਾ ਕਿ ਘਟਨਾ ਬਾਰੇ ਜਾਣਕਾਰੀ ਮਿਲਦਿਆਂ ਹੀ ਪੁਲਿਸ ਮੋਕੇ 'ਤੇ ਪਹੁੰਚੀ। ਉਨ੍ਹਾਂ ਕਿਹਾ ਕਿ ਮ੍ਰਿਤਕ ਲੜਕੀ ਦਾ ਨਾਮ ਵੀਰਪਾਲ ਦੱਸਿਆ ਜਾ ਰਿਹਾ ਅਤੇ ਮ੍ਰਿਤਕ ਕੋਲੋਂ ਇੱਕ ਮੋਬਾਇਲ ਫੌਨ ਬਰਾਮਦ ਹੋਇਆ ਹੈ। ਪੁਲਿਸ ਅਧਿਕਾਰੀ ਮੁਤਾਬਿਕ ਉਨ੍ਹਾਂ ਮ੍ਰਿਤਕ ਦੇ ਪਰਿਵਾਰ ਨੂੰ ਇਤਲਾਹ ਕਰ ਦਿੱਤੀ ਹੈ। ਘਟਨਾ ਦੇ ਕਾਰਨਾਂ ਦਾ ਹੁਣ ਤੱਕ ਪਤਾ ਨਹੀਂ ਲਗ ਸਕਿਆ ਹੈ।