ਬਠਿੰਡਾ: ਕੇਂਦਰ ਸਰਕਾਰ ਵੱਲੋਂ ਆਯੂਸ਼ਮਾਨ ਸਿਹਤ ਸੇਵਾ ਸਕੀਮ ਪੰਜਾਬ 'ਚ ਲਾਗੂ ਨਾ ਹੋਣ 'ਤੇ ਸਾਬਕਾ ਕੌਂਸਲਰ ਵਿਜੇ ਕੁਮਾਰ ਨੇ ਸੂਬਾ ਸਰਕਾਰ ਵਿਰੁੱਧ ਅਨੋਖਾ ਪ੍ਰਦਰਸ਼ਨ ਕੀਤਾ।
ਉਨ੍ਹਾਂ ਆਪਣੇ ਹੱਥਾਂ-ਪੈਰਾਂ 'ਤੇ ਪੱਟੀਆਂ ਅਤੇ ਬੈਂਡੇਡ ਬੰਨ੍ਹ ਕੇ ਹੱਥ ਵਿਚ ਗੁਲੋਕੋਜ਼ ਦੀ ਬੋਤਲ ਫੜ੍ਹ ਕੇ ਇਕ ਗ਼ਰੀਬ ਦੀ ਹਾਲਤ ਬਿਆਨ ਕਰਦਿਆਂ ਪ੍ਰਦਰਸ਼ਨ ਕੀਤਾ। ਵਿਜੇ ਕੁਮਾਰ ਨੇ ਕੇਂਦਰ ਸਰਕਾਰ ਵੱਲੋਂ ਜਾਰੀ ਆਯੂਸ਼ਮਾਨ ਸਿਹਤ ਬੀਮਾ ਯੋਜਨਾ ਦਾ ਪੰਜਾਬ ਸਰਕਾਰ ਵੱਲੋਂ ਅੜਿੱਕਾ ਲਗਾਏ ਜਾਣ ਦੀ ਗੱਲ ਕਹਿ ਕੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।
ਵਿਜੇ ਕੁਮਾਰ ਨੇ ਕਿਹਾ ਕਿ ਉਹ ਲੋਕਾਂ ਨੂੰ ਦੱਸਣਾ ਚਾਹੁੰਦੇ ਹਨ ਕਿ ਜਿਨ੍ਹਾਂ ਸੂਬਿਆਂ 'ਚ ਕਾਂਗਰਸ ਸਰਕਾਰ ਹੈ ਉੱਥੇ ਇਹ ਸਕੀਮ ਨਹੀਂ ਲਾਗੂ ਹੋ ਰਹੀ ਜਿਸ ਕਾਰਨ ਗ਼ਰੀਬਾਂ ਦਾ ਇਹ ਹਾਲ ਹੋ ਰਿਹਾ ਹੈ।