ETV Bharat / state

ਬਠਿੰਡਾ 'ਚ ਖਿਡੌਣਿਆਂ ਦੇ ਗੋਦਾਮ ਵਿੱਚ ਲੱਗੀ ਅੱਗ, ਕਈ ਘੰਟਿਆਂ ਬਾਅਦ ਅੱਗ 'ਤੇ ਪਾਇਆ ਕਾਬੂ - bathinda

ਬਠਿੰਡਾ ਦੀ ਅਮਰੀਕ ਸਿੰਘ ਰੋਡ 'ਤੇ ਦੀਵਾਲੀ ਦੀ ਰਾਤ ਮਾਲਵਾ ਗਲੀ ਵਿੱਚ ਸਥਿਤ ਇੱਕ ਗੋਦਾਮ ਨੂੰ ਅੱਗ ਲੱਗ ਜਾਣ ਦੀ ਸੂਚਨਾ ਹੈ। ਅੱਗ ਇੰਨੀ ਜ਼ਿਆਦਾ ਭਿਅੰਕਰ ਸੀ ਕਿ ਗੋਦਾਮ ਵਿੱਚ ਰੱਖਿਆ ਸਾਮਾਨ ਜਲ ਕੇ ਖਾਕ ਹੋ ਗਿਆ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।

ਬਠਿੰਡਾ 'ਚ ਖਿਡੌਣਿਆਂ ਦੇ ਗੋਦਾਮ ਵਿੱਚ ਲੱਗੀ ਅੱਗ

author img

By

Published : Nov 15, 2020, 5:29 PM IST

ਬਠਿੰਡਾ: ਅਮਰੀਕ ਸਿੰਘ ਰੋਡ 'ਤੇ ਦੀਵਾਲੀ ਦੀ ਰਾਤ ਮਾਲਵਾ ਗਲੀ ਵਿੱਚ ਸਥਿਤ ਇੱਕ ਗੋਦਾਮ ਨੂੰ ਅੱਗ ਲੱਗ ਜਾਣ ਦੀ ਸੂਚਨਾ ਹੈ। ਅੱਗ ਇੰਨੀ ਜ਼ਿਆਦਾ ਭਿਆਨਕ ਸੀ ਕਿ ਗੋਦਾਮ ਵਿੱਚ ਰੱਖਿਆ ਸਾਮਾਨ ਜਲ ਕੇ ਖਾਕ ਹੋ ਗਿਆ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।

ਬਠਿੰਡਾ 'ਚ ਖਿਡੌਣਿਆਂ ਦੇ ਗੋਦਾਮ ਵਿੱਚ ਲੱਗੀ ਅੱਗ

ਜਾਣਕਾਰੀ ਅਨੁਸਾਰ ਅੱਗ ਖਿਡੌਣਿਆਂ ਦੇ ਗੋਦਾਮ ਵਿੱਚ ਲੱਗੀ। ਅੱਗ ਲੱਗਣ ਦਾ ਪਤਾ ਲੱਗਣ 'ਤੇ ਮੁਹੱਲਾ ਵਾਸੀਆਂ ਨੇ ਤੁਰੰਤ ਫ਼ਾਇਰ ਬਿਗ੍ਰੇਡ ਨੂੰ ਬੁਲਾਇਆ। ਅੱਗ ਬੁਝਾਉਣ ਲਈ ਫ਼ਾਇਰ ਬ੍ਰਿਗੇਡ ਦੀਆਂ 8 ਗੱਡੀਆਂ ਮੌਕੇ 'ਤੇ ਪੁੱਜੀਆਂ, ਜਿਸ ਨੇ ਕਈ ਘੰਟਿਆਂ ਦੀ ਮੁਸ਼ੱਕਤ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ। ਇਸ ਦੌਰਾਨ ਪੁਲਿਸ ਅਧਿਕਾਰੀ ਵੀ ਸੂਚਨਾ ਮਿਲਣ 'ਤੇ ਮੌਕੇ ਉਪਰ ਪੁੱਜ ਗਏ।

ਮੌਕੇ 'ਤੇ ਹਾਜ਼ਰ ਮੁਹੱਲਾ ਵਾਸੀਆਂ ਨੇ ਦੱਸਿਆ ਕਿ ਇਥੇ ਮਾਲਵਾ ਗਲੀ ਵਿੱਚ ਇਸ ਤਰ੍ਹਾਂ ਦਾ ਹਾਦਸਾ ਪਹਿਲੀ ਵਾਰ ਹੋਇਆ ਹੈ, ਪਰੰਤੂ ਅੱਗ ਨਾਲ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਸਾਮਾਨ ਸੜ ਕੇ ਸੁਆਹ ਹੋ ਗਿਆ। ਉਨ੍ਹਾਂ ਕਿਹਾ ਕਿ ਅੱਗ ਲੱਗਣ ਬਾਰੇ ਉਦੋਂ ਪਤਾ ਲੱਗਾ ਜਦੋਂ ਲਪਟਾਂ ਘਰ ਤੋਂ ਬਾਹਰ ਨਿਕਲ ਰਹੀਆਂ ਸਨ, ਜਿਸ ਤੋਂ ਬਾਅਦ ਤੁਰੰਤ ਪੁਲਿਸ ਅਤੇ ਫ਼ਾਇਰ ਬ੍ਰਿਗੇਡ ਨੂੰ ਫੋਨ ਕਰਕੇ ਹਾਦਸੇ ਦੀ ਸੂਚਨਾ ਦਿੱਤੀ ਗਈ।

ਮੁਹੱਲਾ ਵਾਸੀਆਂ ਨੇ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਹਾਲਾਂਕਿ ਇਹ ਹੋ ਸਕਦਾ ਹੈ ਕਿ ਆਸ-ਪਾਸ ਤੋਂ ਕੋਈ ਪਟਾਕਾ ਆ ਕੇ ਗੋਦਾਮ ਵਿੱਚ ਡਿੱਗੇ ਹੋਣ ਨਾਲ ਅੱਗ ਲੱਗੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਖਿਡੌਣਿਆਂ ਦਾ ਇਹ ਵੱਖਰਾ ਗੋਦਾਮ ਹੈ, ਜਿਸ ਵਿੱਚ ਜ਼ਿਆਦਾਤਰ ਗੱਤਾ ਹੀ ਹੁੰਦਾ ਹੈ।

ਪੁਲਿਸ ਅਧਿਕਾਰੀ ਏਐਸਆਈ ਬਲਦੇਵ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ, ਜਿਸ 'ਤੇ ਉਹ ਇਥੇ ਪੁੱਜੇ ਹਨ ਅਤੇ ਗਲੀ ਖਾਲੀ ਕਰਵਾ ਰਹੇ ਹਨ। ਅੱਗ ਲੱਗਣ ਬਾਰੇ ਅਤੇ ਮਾਲੀ ਨੁਕਸਾਨ ਬਾਰੇ ਕੁੱਝ ਪਤਾ ਨਹੀਂ ਲੱਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.