ਬਠਿੰਡਾ: ਇਥੋਂ ਦੇ ਪਰਸ਼ੂਰਾਮ ਨਗਰ ਇਲਾਕੇ ਵਿੱਚ ਪੰਜਾਬ ਸਰਕਾਰ ਵੱਲੋਂ ਨੀਲੇ ਕਾਰਡ ਰੱਦ ਕੀਤੇ ਜਾਣ ਦੇ ਵਿਰੋਧ ਵਿੱਚ ਸਾਬਕਾ ਕੌਂਸਲਰ ਤੇ ਲੋਕਾਂ ਨੇ ਫੱਟੇ ਪੁਰਾਣੇ ਕੱਪੜੇ ਤੇ ਹੱਥ ਵਿੱਚ ਖਾਲੀ ਬਾਟੇ ਫੜ੍ਹ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਦੇ ਨਾਲ ਹੀ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਸਾਬਕਾ ਕੌਂਸਲਰ ਵਿਜੈ ਕੁਮਾਰ ਨੇ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਸੂਬਾ ਸਰਕਾਰ ਵੱਲੋਂ ਪਹਿਲਾਂ ਬਠਿੰਡਾ ਸ਼ਹਿਰ ਵਿੱਚ 48 ਹਜ਼ਾਰ ਕਾਰਡ ਬਣਾਏ ਗਏ ਸਨ, ਤੇ ਬਾਦਲ ਸਰਕਾਰ ਵੱਲੋਂ ਉਸ ਨੂੰ ਬੰਦ ਕਰਵਾਇਆ ਗਿਆ। ਇਸ ਤੋਂ ਬਾਅਦ ਹੁਣ ਕੈਪਟਨ ਅਮਰਿੰਦਰ ਸਿੰਘ ਵੱਲੋਂ ਨੀਲੇ ਕਾਰਡ ਰੱਦ ਕੀਤੇ ਜਾਣ ਤੇ ਲੋਕਾਂ ਨੂੰ ਕਾਫ਼ੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ:ਆਟਾ-ਦਾਲ ਸਕੀਮ ਲਾਭਪਾਤਰੀਆਂ ਨੂੰ ਸਰਕਾਰ ਦਾ ਵੱਡਾ ਝਟਕਾ
ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਚਾਹ-ਪੱਤੀ ਖੰਡ ਘਿਉ ਸਾਬਣ ਦੇਵਾਂਗੇ, ਉਹ ਤਾਂ ਕੀ ਦੇਣਾ ਸੀ ਜੋ ਮਿਲ ਰਿਹਾ ਸੀ ਉਹ ਵੀ ਬੰਦ ਕਰਵਾ ਦਿੱਤਾ। ਇਸ ਦੇ ਚੱਲਦਿਆਂ ਅੱਜ ਸਾਬਕਾ ਕੌਂਸਲਰ ਤੇ ਲੋਕਾਂ ਨੇ ਆਪਣੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਲਈ ਰੋਸ ਪ੍ਰਦਰਸ਼ਨ ਕੀਤਾ।