ETV Bharat / state

ਚਾਹੇ ਖੇਤ ਖ਼ਾਲੀ ਛੱਡਣੇ ਪੈਣ, ਪਰ ਅੱਜ ਤੋਂ ਬਾਅਦ ਨਰਮਾ ਨਹੀਂ ਬੀਜਣਾ: ਕਿਸਾਨ - cotton purchasing in bathinda

ਇੱਕ ਤਾਂ ਪਹਿਲਾਂ ਹੀ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਰਾਹੀਂ ਦੱਬਿਆ ਜਾ ਰਿਹਾ ਹੈ, ਉੱਥੇ ਹੀ ਹੁਣ ਪੰਜਾਬ ਦੇ ਬਠਿੰਡਾ ਦੀ ਮੰਡੀ ਵਿੱਚ ਆਏ ਨਰਮੇ ਨੂੰ ਸਰਕਾਰੀ ਕੀਮਤ 5600 ਰੁਪਏ ਦੀ ਬਜਾਏ ਪ੍ਰਾਈਵੇਟ ਮਿੱਲਰਾਂ ਵੱਲੋਂ 4600 ਤੋਂ 4700 ਰੁਪਏ ਤੱਕ ਨਰਮਾ ਚੁੱਕਿਆ ਜਾ ਰਿਹਾ ਹੈ।

ਚਾਹੇ ਖੇਤ ਖ਼ਾਲੀ ਛੱਡਣੇ ਪੈਣ, ਪਰ ਅੱਜ ਤੋਂ ਬਾਅਦ ਨਰਮਾ ਨਹੀਂ ਬੀਜਣਾ: ਕਿਸਾਨ

author img

By

Published : Oct 5, 2020, 9:40 PM IST

ਬਠਿੰਡਾ: ਪੰਜਾਬ ਦੇ ਕਿਸਾਨਾਂ ਦਾ ਚਿੱਟਾ ਸੋਨਾ ਕਹੇ ਜਾਣ ਵਾਲੇ ਨਰਮੇ ਦੀ ਫ਼ਸਲ ਦਾ ਉੱਚਿਤ ਮੁੱਲ ਕਿਸਾਨਾਂ ਨੂੰ ਨਹੀਂ ਮਿਲ ਰਿਹਾ ਹੈ। ਪ੍ਰਾਈਵੇਟ ਤੌਰ ਉੱਤੇ ਇਸ ਦੀ ਖ਼ਰੀਦ ਮੰਡੀ ਵਿੱਚੋਂ ਕੀਤੀ ਜਾ ਰਹੀ ਹੈ ਅਤੇ ਪ੍ਰਾਈਵੇਟ ਮਿੱਲਰ ਹੀ ਆਪਣੀ ਮਨਮਰਜ਼ੀ ਦੀਆਂ ਕੀਮਤਾਂ ਮੁਤਾਬਕ ਨਰਮੇ ਦੀ ਖ਼ਰੀਦ ਕਰ ਰਹੇ ਹਨ।

ਚਾਹੇ ਖੇਤ ਖ਼ਾਲੀ ਛੱਡਣੇ ਪੈਣ, ਪਰ ਅੱਜ ਤੋਂ ਬਾਅਦ ਨਰਮਾ ਨਹੀਂ ਬੀਜਣਾ: ਕਿਸਾਨ

ਬਠਿੰਡਾ ਜ਼ਿਲ੍ਹੇ ਦੀ ਸਭ ਤੋਂ ਵੱਡੀ ਅਨਾਜ ਮੰਡੀ ਦਾ ਅੱਜ ਈਟੀਵੀ ਭਾਰਤ ਵੱਲੋਂ ਦੌਰਾ ਕੀਤਾ ਗਿਆ। ਇਸ ਦੌਰਾਨ ਕਿਸਾਨ ਸੁਖਮਿੰਦਰ ਸਿੰਘ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਨਰਮੇ ਦਾ ਘੱਟੋ ਘੱਟ ਕੀਮਤ 5000 ਤੋਂ 5600 ਰੁਪਏ ਰੱਖੀ ਗਈ ਹੈ ਪਰ ਸਰਕਾਰ ਵੱਲੋਂ ਰੱਖੇ ਗਏ ਇਸ ਮੁੱਲ ਉੱਤੇ ਵੀ ਨਰਮੇ ਦੀ ਖ਼ਰੀਦ ਨਹੀਂ ਕੀਤੀ ਜਾ ਰਹੀ ਹੈ। ਬਲਕਿ 4700 ਤੋਂ ਲੈ ਕੇ 4800 ਰੁਪਏ ਦੇ ਹਿਸਾਬ ਨਾਲ ਪ੍ਰਾਈਵੇਟ ਮਿਲਾਂ ਵਾਲੇ ਉਨ੍ਹਾਂ ਦੇ ਨਰਮੇ ਦੀ ਖ਼ਰੀਦ ਕਰ ਰਹੇ ਹਨ।

ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ 4000 ਰੁਪਏ ਹੀ ਫ਼ਾਇਦਾ ਹੁੰਦਾ ਹੈ, ਇਸ ਕਰ ਕੇ ਉਨ੍ਹਾਂ ਨੇ ਹੁਣ ਫ਼ੈਸਲਾ ਲਿਆ ਹੈ ਕਿ ਆਉਣ ਵਾਲੇ ਸਮੇਂ ਵਿੱਚ ਉਹ ਨਰਮੇ ਦੀ ਖੇਤੀ ਨਹੀਂ ਕਰਨਗੇ, ਚਾਹੇ ਖੇਤਾਂ ਨੂੰ ਖਾਲੀ ਛੱਡਣਾ ਪੈ ਜਾਵੇ।

ਇਸੇ ਤਰ੍ਹਾਂ ਪਿੰਡ ਕੋਟਸ਼ਮੀਰ ਵਾਸੀ ਨਿਰਮਲ ਸਿੰਘ ਦਾ ਕਹਿਣਾ ਹੈ ਕਿ ਅੱਜ ਦੇ ਸਮੇਂ ਹਰ ਚੀਜ਼ ਮਹਿੰਗੀ ਹੋ ਗਈ ਹੈ। ਚਾਹੇ ਉਹ ਲੇਬਰ ਹੋਵੇ, ਤੇਲ ਹੋਵੇ ਇਸ ਲਈ ਕਿਸਾਨਾਂ ਦਾ ਖ਼ਰਚਾ ਪਹਿਲਾਂ ਨਾਲੋਂ ਕਾਫ਼ੀ ਵੱਧ ਗਿਆ ਹੈ।

ਕਿਸਾਨ ਨਿਰਮਲ ਸਿੰਘ ਦਾ ਕਹਿਣਾ ਹੈ ਕਿ ਉਹ ਦੂਸਰੀ ਵਾਰ ਨਰਮੇ ਦੀ ਫ਼ਸਲ ਲੈ ਕੇ ਬਠਿੰਡਾ ਦੀ ਮੰਡੀ ਵਿੱਚ ਪੁੱਜਾ ਹੈ। ਇਸ ਤੋਂ ਪਹਿਲਾਂ ਉਹ 4720 ਰੁਪਏ ਦੇ ਹਿਸਾਬ ਨਾਲ ਨਰਮਾ ਪ੍ਰਾਈਵੇਟ ਵਿਅਕਤੀ ਨੂੰ ਵੇਚ ਕੇ ਗਏ ਹਨ। ਅੱਜ ਉਸ ਦਾ ਨਰਮਾ ਕੀ ਭਾਅ ਵਿਕਦਾ ਹੈ ਇਹ ਸ਼ਾਮ ਤੱਕ ਪਤਾ ਲੱਗ ਜਾਵੇਗਾ।

ਨਿਰਮਲ ਸਿੰਘ ਦਾ ਕਹਿਣਾ ਹੈ ਕਿ ਨਰਮੇ ਦੀ ਫ਼ਸਲ ਬੀਜਣ ਨਾਲ ਕਿਸਾਨਾਂ ਨੂੰ ਫਾਇਦਾ ਨਹੀਂ ਹੋ ਰਿਹਾ ਹੈ, ਜਦਕਿ ਉਨ੍ਹਾਂ ਨੂੰ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.