ਬਠਿੰਡਾ: ਪੰਜਾਬ ਭਰ ਵਿਚ ਡਾਕਟਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ (Strike) ਸ਼ੁਰੂ ਕੀਤੀ ਗਈ ਸੀ।ਜਿਸ ਵਿਚ ਡਾਕਟਰਾਂ (Doctors) ਕੰਮ ਠੱਪ ਕਰਕੇ ਹੜਤਾਲ ਸ਼ੁਰੂ ਕੀਤੀ ਸੀ।ਡਾਕਟਰ ਸੰਜੀਵ ਪਾਠਕ ਦਾ ਕਹਿਣਾ ਹੈ ਕਿ ਅੱਜ ਹੜਤਾਲ ਨੂੰ ਦੂਜਾ ਦਿਨ ਹੈ।ਉਹਨਾਂ ਨੇ ਅਸੀਂ ਓਪੀਡੀ (OPD) ਅਤੇ ਮੈਡੀਕਲ ਸੇਵਾਵਾਂ (Medical services) ਠੱਪ ਕਰ ਦਿੱਤੀਆ ਹਨ।ਉਨ੍ਹਾਂ ਨੇ ਕਿਹਾ ਹੈ ਕਿ ਸਰਕਾਰ ਨੇ ਪਹਿਲਾਂ ਵੀ ਵਾਅਦਾ ਕਰਕੇ ਧਰਨਾ ਪ੍ਰਦਰਸ਼ਨ ਸਮਾਪਤ ਕਰਵਾਇਆ ਸੀ।ਇਹ ਧਰਨਾ ਤਿੰਨ ਦਿਨਾਂ ਲਈ ਹੈ।
ਇਸ ਬਾਰੇ ਡਾਕਟਰ ਅੰਜਲੀ ਦਾ ਕਹਿਣਾ ਹੈ ਕਿ ਓਪੀਡੀ ਅਤੇ ਮੈਡੀਕਲ ਸੈਵਾਵਾਂ ਬੰਦ ਕੀਤੀਆ ਹਨ ਪਰ ਐਮਰਜੈਂਸੀ ਸੇਵਾਵਾਂ ਜਾਰੀਆਂ ਰਹਿਣਗੀਆ।ਉਨ੍ਹਾਂ ਦਾ ਕਹਿਣਾ ਹੈ ਕਿ ਪੇ ਕਮਿਸ਼ਨ ਨਾਲ ਤਨਖਾਹ ਵੱਧਣੀ ਚਾਹੀਦੀ ਸੀ ਪਰ ਸਾਡੀ ਤਨਖਾਹ ਹੋਰ ਘਟਾ ਦਿੱਤੀ ਹੈ।ਡਾਕਟਰਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪੇ ਕਮਿਸ਼ਨ ਵਿਚ ਸੋਧ ਕੀਤੀ ਜਾਵੇ।
ਡਾਕਟਰਾਂ ਦਾ ਕਹਿਣਾ ਹੈ ਕਿ ਅਸੀਂ ਕੋਰੋਨਾ ਮਹਾਂਮਾਰੀ ਦੌਰਾਨ ਅੱਗੇ ਹੋਕੇ ਕੰਮ ਕੀਤਾ ਪਰ ਹੁਣ ਸਰਕਾਰ ਸਾਡੀਆਂ ਤਨਖਾਹ ਹੀ ਘਟਾ ਰਹੀ ਹੈ।ਉਨ੍ਹਾਂ ਨੇ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੇ ਸਮੇਂ ਸੰਘਰਸ਼ ਨੂੰ ਹੋਰ ਤੇਜ ਕਰਾਂਗੇ।