ਬਠਿੰਡਾ: ਪੰਜਾਬ ਸਰਕਾਰ ਵੱਲੋਂ ਬੇਸ਼ੱਕ ਪੰਜਾਬ ਦੇ ਲੋਕਾਂ ਨੂੰ 72 ਘੰਟਿਆਂ ਦਾ ਸਮਾਂ ਸ਼ੋਸਲ ਮੀਡਿਆਂ ਤੋਂ ਹਥਿਆਰਾਂ ਵਾਲੀਆਂ ਫੋਟੋਆਂ ਹਟਾਉਣ ਦਾ ਆਦੇਸ਼ ਦਿੱਤਾ ਸੀ। ਜਿਸ ਤੋਂ ਬਾਅਦ ਦਲ ਖ਼ਾਲਸਾ ਨੇ ਭਗਵੰਤ ਮਾਨ ਸਰਕਾਰ ਦੇ ਹੁਕਮਾਂ Dal Khalsa targeted the Punjab government ਨੂੰ ਰੱਦ ਕਰਦਿਆਂ ਲੋਕਾਂ ਨੂੰ ਇਨ੍ਹਾਂ ਹੁਕਮਾਂ ਨੂੰ ਨਜ਼ਰ-ਅੰਦਾਜ਼ ਕਰਨ ਲਈ ਕਿਹਾ ਹੈ।Dal Khalsa press conference in Bathinda
ਐਡਵੋਕੇਟ ਈਮਾਨ ਸਿੰਘ ਖਾਰਾ ਨੇ ਮੁੱਖ ਮੰਤਰੀ ਤੇ DGP 'ਤੇ ਸਾਧੇ ਨਿਸ਼ਾਨੇ:- ਇਸ ਬਾਰੇ ਗੱਲਬਾਤ ਕਰਦਿਆ ਪਾਰਟੀ ਦੇ ਮਨੁੱਖੀ ਅਧਿਕਾਰ ਮਾਮਿਲਆਂ ਦੇ ਸਕੱਤਰ ਐਡਵੋਕੇਟ ਈਮਾਨ ਸਿੰਘ ਖਾਰਾ ਨੇ ਕਿਹਾ ਕਿ ਪੰਜਾਬ ਵਿੱਚ ਕੋਈ "ਗੰਨ ਕਲਚਰ" ਨਹੀਂ ਹੈ। ਇਹ ਤ੍ਰਾਸਦੀ ਹੈ ਕਿ ਮੁੱਖ ਮੰਤਰੀ ਅਤੇ ਡੀ.ਜੀ.ਪੀ ਇਹਨਾਂ ਸ਼ਬਦਾਂ ਨੂੰ ਵਾਰ-ਵਾਰ ਦੁਹਰਾਅ ਕੇ ਜਾਣੇ-ਅਣਜਾਣ ਦੁਨੀਆਂ ਦੀਆਂ ਨਜ਼ਰਾਂ ਵਿੱਚ ਪੰਜਾਬ ਦੇ ਲੋਕਾਂ ਦੇ ਅਕਸ ਨੂੰ ਢਾਹ ਲਾ ਰਹੇ ਹਨ।
'ਸਰਕਾਰ ਦੀ ਸੋਚੀ ਸਮਝੀ ਪਲੈਨਿੰਗ' :- ਉਨ੍ਹਾਂ ਨੇ ਕਿਹਾ ਕਿ ਅਸੀਂ ਭਗਵੰਤ ਮਾਨ ਦੇ ਗੈਰ-ਕਾਨੂੰਨੀ ਹੁਕਮਾਂ ਦਾ ਵਿਰੋਧ ਕਰਦੇ ਹੋਏ ਰੱਦ ਕਰਦੇ ਹਾਂ। ਉਨ੍ਹਾਂ ਕੋਹਾ ਕਿ ਸ਼ਿਵ ਸੈਨਿਕ ਆਗੂ ਸੁਧੀਰ ਸੂਰੀ ਦਾ ਸੰਦੀਪ ਸਿੰਘ ਨਾਂ ਦੇ ਸਿੱਖ ਨੌਜਵਾਨ ਹੱਥੋ ਲਾਇਸੈਂਸੀ ਹਥਿਆਰ ਨਾਲ ਕਤਲ ਦੀ ਇੱਕ ਕਥਿਤ ਘਟਨਾ ਦੀ ਆੜ ਹੇਠ ਸਮੁੱਚਾ ਸੂਬਾ ਪ੍ਰਸ਼ਾਸਨ ਸਿੱਖ ਨੌਜਵਾਨਾਂ ਨੂੰ ਨਿਹੱਥੇ ਕਰਨ ਲਈ ਜੁੱਟ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਪਿੱਛੇ ਇੱਕ ਸੋਚੀ ਸਮਝੀ ਪਲੈਨਿੰਗ ਦਿਖਾਈ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਦੂਜੇ ਪਾਸੇ ਸ਼ਿਵ ਸੈਨਿਕਾਂ ਨੂੰ ਹਥਿਆਰਾਂ ਨਾਲ ਲੈਸ ਕੀਤਾ ਜਾ ਰਿਹਾ ਹੈ।
ਸ਼ਸਤਰ ਪੰਜਾਬੀਆਂ ਲਈ ਗਹਿਣਾ:- ਇਸ ਦੌਰਾਨ ਦਲ ਖਾਲਸਾ ਆਗੂ ਨੇ ਮੀਡੀਆ ਨੂੰ ਦਿੱਤੇ ਬਿਆਨ ਵਿੱਚ ਕਿਹਾ ਕਿ ਲਾਇਸੈਂਸਸ਼ੁਦਾ ਹਥਿਆਰ ਲੈ ਕੇ ਪਬਲਿਕ ਵਿੱਚ ਜਾਣਾ ਨਾ ਤਾਂ ਅਖੌਤੀ ਬੰਦੂਕ ਸੱਭਿਆਚਾਰ ਨੂੰ ਉਤਸ਼ਾਹਿਤ ਕਰਦਾ ਹੈ ਅਤੇ ਨਾ ਹੀ ਇਹ ਗੈਰ-ਕਾਨੂੰਨੀ ਹੈ। ਉਨਾਂ ਕਿਹਾ ਕਿ ਪੰਜਾਬ ਅੰਦਰ ਕੋਈ ਬੰਦੂਕ ਸਭਿਆਚਾਰ ਨਾਮ ਦਾ ਵਰਤਾਰਾ ਨਹੀਂ ਹੈ। ਉਹਨਾਂ ਕਿਹਾ ਕਿ ਸ਼ਸਤਰ ਪੰਜਾਬੀਆਂ ਲਈ ਗਹਿਣਾ ਰੱਖਿਆ ਦਾ ਜ਼ਾਮਨ ਹਨ।
ਪੰਜਾਬ ਪੁਲਿਸ ਮੁਲਾਜ਼ਮਾਂ 'ਤੇ ਨਿਸ਼ਾਨੇ :- ਉਹਨਾਂ ਵਿਅੰਗ ਕੱਸਦਿਆਂ ਕਿਹਾ ਕਿ ਜੇਕਰ ਅਜਿਹਾ ਹੈ ਤਾਂ ਸਭ ਤੋਂ ਪਹਿਲਾਂ ਆਧੁਨਿਕ ਹਥਿਆਰਾਂ ਨਾਲ ਲੈਸ ਸੈਂਕੜੇ ਵਰਦੀਧਾਰੀ ਅਤੇ ਸਾਦੇ ਕੱਪੜੇ ਪੁਲਿਸ ਮੁਲਾਜ਼ਮਾਂ ਨੂੰ ਪਬਲਿਕ ਵਿੱਚ ਜਾਣ ਤੋਂ ਹਟਾਓ ਜੋ ਰਾਜਨੀਤਿਕ ਲੋਕਾਂ, ਸ਼ਿਵ ਸੈਨਿਕਾਂ ਅਤੇ ਡੇਰਾ ਮੁਖੀਆਂ ਵਰਗੇ ਸਰਕਾਰੀ ਮਹਿਮਾਨਾਂ ਨਾਲ ਸੜਕਾਂ 'ਤੇ ਘੁੰਮ ਰਹੇ ਹਨ।
'ਹਥਿਆਰ ਡਰਾਇੰਗ ਰੂਮਾਂ ਵਿਚ ਸ਼ੋਅ ਪੀਸ ਵਜੋਂ ਰੱਖਣ ਲਈ ਨਹੀਂ' :- ਇਸ ਦੌਰਾਨ ਪਾਰਟੀ ਦੇ ਬੁਲਾਰੇ ਪਰਮਜੀਤ ਸਿੰਘ ਮੰਡ ਨੇ ਕਿਹਾ ਕਿ ਹਥਿਆਰਾਂ ਨੂੰ ਡਰਾਇੰਗ ਰੂਮਾਂ ਵਿਚ ਸ਼ੋਅ ਪੀਸ ਵਜੋਂ ਰੱਖਣ ਲਈ ਨਹੀਂ ਲਿਆ ਜਾਂਦਾ, ਬਲਕਿ ਇਨ੍ਹਾਂ ਨੂੰ ਹਿਫਾਜ਼ਤ ਲਈ ਸਦਾ ਅੰਗ-ਸੰਗ ਰੱਖਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਆਮ ਤੌਰ 'ਤੇ ਲੋਕ ਸਵੈ-ਰੱਖਿਆ ਦੇ ਉਦੇਸ਼ ਨਾਲ ਲਾਇਸੈਂਸ ਸ਼ੁਦਾ ਹਥਿਆਰ ਰੱਖਦੇ ਹਨ। ਇਸ ਤੋਂ ਇਲਾਵਾ ਮੰਡ ਨੇ ਟਿੱਪਣੀ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਇੱਕ ਵਿਅਕਤੀ ਨੂੰ ਪੂਰੀ ਜਾਂਚ ਤੋਂ ਬਾਅਦ ਹੀ ਲਾਇਸੈਂਸ ਜਾਰੀ ਕਰਦਾ ਹੈ।
‘ਆਪ’ ਸਰਕਾਰ ਨੂੰ ਆਪਣੇ ਗੈਰ-ਕਾਨੂੰਨੀ ਹੁਕਮਾਂ ਨੂੰ ਵਾਪਸ ਲੈਣ ਲਈ ਕਿਹਾ:- ਉਹਨਾਂ ਪੁਲਿਸ ਦੀ ਸੋਚ ‘ਤੇ ਤੰਜ਼ ਕੱਸਦਿਆਂ ਕਿਹਾ ਹੈ ਕਿ ਪੁਲਿਸ ਮੁਲਾਜ਼ਮ ਉਨ੍ਹਾਂ ਵਿਅਕਤੀਆਂ 'ਤੇ ਐਫ.ਆਈ.ਆਰ ਦਰਜ ਕਰ ਰਹੇ ਸਨ, ਜਿਨ੍ਹਾਂ ਨੇ ਲਾਇਸੈਂਸੀ ਹਥਿਆਰਾਂ ਨਾਲ ਆਪਣੀਆਂ ਤਸਵੀਰਾਂ ਪੋਸਟ ਕੀਤੀਆਂ ਹਨ। ਪਾਰਟੀ ਆਗੂਆਂ ਨੇ ਸਵਾਲ ਕੀਤਾ ਕਿ ਸੋਸ਼ਲ ਮੀਡੀਆ 'ਤੇ ਫੋਟੋ ਪੋਸਟ ਕਰਨ ਨਾਲ ਆਖਿਰਕਾਰ ਰਾਜ ਦੀ ਕਾਨੂੰਨ ਵਿਵਸਥਾ ਕਿਵੇਂ ਵਿਗਾੜ ਸਕਦੀ ਹੈ ? ਦਲ ਖਾਲਸਾ ਆਗੂਆਂ ਨੇ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੂੰ ਆਪਣੇ ਗੈਰ-ਕਾਨੂੰਨੀ ਹੁਕਮਾਂ ਨੂੰ ਵਾਪਸ ਲੈਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ 9 ਮਹੀਨੇ ਦੀ ਸਰਕਾਰ ਹਰ ਫਰੰਟ 'ਤੇ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ।
ਇਹ ਵੀ ਪੜੋ:- ਨਵਜੋਤ ਸਿੱਧੂ ਜੇਲ੍ਹ ਵਿਚੋਂ ਹੋਣਗੇ ਰਿਹਾਅ ! ਸਿੱਧੂ ਦੀ ਰਿਹਾਈ 'ਤੇ ਕੀ ਬੋਲੇ ਅਸ਼ਵਨੀ ਸ਼ਰਮਾ ?