ਬਠਿੰਡਾ: ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 2022 ਵਿੱਚ ਕਾਂਗਰਸ ਪਾਰਟੀ ਦੇ ਸੱਚ ਸਾਹਮਣੇ ਆ ਜਾਵੇਗਾ। ਕਾਂਗਰਸ ਪਾਰਟੀ ਨੇ ਪਾਵਰ ਦਾ ਮਿਸਯੂਜ਼ ਕਰਦਿਆਂ ਸੂਜੇ ਦੀ ਜਨਤਾ ਨਾਲ ਧੋਖਾ ਕੀਤਾ ਹੈ। ਬਠਿੰਡਾ ਨਗਰ ਨਿਗਮ ਦੀਆਂ ਚੋਣਾਂ ਦਾ ਨਤੀਜਾ ਅੱਜ ਆ ਚੁੱਕਿਆ ਹੈ ਜਿਸ ਵਿੱਚ ਕਾਂਗਰਸ ਪਾਰਟੀ ਜੇਤੂ ਰਹੀ ਹੈ, ਉੱਥੇ ਬੀਜੇਪੀ ਦੀ ਇਕ ਵੀ ਉਮੀਦਵਾਰ ਇਸ ਦੌਰਾਨ ਨਹੀਂ ਜਿੱਤਿਆ।
ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਐਮਸੀ ਰਹਿ ਚੁੱਕੇ ਐਡਵੋਕੇਟ ਪੰਕਜ ਅਰੋੜਾ ਨੇ ਦੱਸਿਆ ਕਿ ਕੈਪਟਨ ਸਰਕਾਰ ਪਾਵਰ ਦਾ ਗ਼ਲਤ ਇਸਤੇਮਾਲ ਕਰਦੀ ਹੈ ਜਿਸ ਦਾ ਜਵਾਬ ਦੇਣ ਵਾਸਤੇ ਉਨ੍ਹਾਂ ਨੇ ਆਪਣੇ ਉਮੀਦਵਾਰਾਂ ਨੂੰ ਇਸ ਚੋਣ ਮੈਦਾਨ ਵਿੱਚ ਉਤਾਰਿਆ ਸੀ ।
ਉਨ੍ਹਾਂ ਨੇ ਕਿਹਾ ਕਿ ਸਾਲ 2022 ਇੱਚ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਸੱਚ ਅਤੇ ਝੂਠ ਵਿੱਚ ਜੋ ਪਰਦਾ ਹੈ ਉਹ ਉੱਠ ਜਾਵੇਗਾ ਤੇ ਲੋਕਾਂ ਨੂੰ ਅਸਲੀਅਤ ਪਤਾ ਲੱਗ ਜਾਵੇਗੀ। ਦੱਸਦਈਏ ਕਿ ਅਕਾਲੀ ਦਲ ਦੇ ਗੜ੍ਹ ਬਠਿੰਡਾ ਨਗਰ ਕੌਂਸਲ 'ਤੇ ਕਾਂਗਰਸ 53 ਸਾਲਾਂ ਬਾਅਦ ਅਪਣਾ ਪਰਚਮ ਲਹਿਰਾਉਣ ਵਿੱਚ ਕਾਮਯਾਬ ਰਹੀ ਹੈ। ਹੁਣ ਤਕ ਇਥੇ ਅਕਾਲੀ ਦਲ ਤੇ ਗਠਜੋੜ ਦਾ ਕਬਜ਼ਾ ਰਿਹੈ। ਇਸੇ ਨੂੰ ਲੈ ਕੇ ਬੀਜੇਪੀ ਕਾਂਗਰਸ 'ਤੇ ਧੱਕਾ ਕਰਨ ਦੇ ਇਲਜ਼ਾਮ ਲਾ ਰਹੀ ਹੈ।
ਇਹ ਵੀ ਪੜ੍ਹੋ: ਅੰਮ੍ਰਿਤਸਰ: ਮਾਈ ਭਾਗੋ ਕਾਲਜ ਬਾਹਰ ਜਸ਼ਨ ਮਨਾਉਂਦੇ ਉਮੀਦਵਾਰ