ਬਠਿੰਡਾ: ਹਰ ਸਾਲ ਸਿਆਸੀ ਮੁੱਦਾ ਬਣਦੇ ਜਾ ਰਹੇ ਝੋਨੇ ਦੀ ਪਰਾਲੀ ਨੂੰ ਕਿਸਾਨਾਂ ਵੱਲੋਂ ਅੱਗ ਲਾਉਣ (Farmers set fire to paddy straw) ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਹੁਣ ਬਠਿੰਡਾ ਦੇ ਪਿੰਡ ਸੰਦੋਹਾ ਵਿਖੇ ਕਿਸਾਨਾਂ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਈ ਗਈ ਹੈ।
ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ (Bharatiya Kisan Union Ekta Sidhupur) ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ ਨੇ ਕਿਹਾ ਕਿ ਸਰਕਾਰ ਵੱਲੋਂ ਪਰਾਲੀ ਦਾ ਕੋਈ ਢੁੱਕਵਾਂ ਹੱਲ ਨਹੀਂ ਕੱਢਿਆ ਜਾ ਰਿਹਾ ਜਿਸ ਕਾਰਨ ਮਜਬੂਰਨ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਗਾਈ ਜਾ ਰਹੀ ਹੈ।
-
Punjab | Stubble burning underway in parts of the state; visuals from the Gurthari area in Bathinda pic.twitter.com/oMkg2XuOnz
— ANI (@ANI) October 31, 2022 " class="align-text-top noRightClick twitterSection" data="
">Punjab | Stubble burning underway in parts of the state; visuals from the Gurthari area in Bathinda pic.twitter.com/oMkg2XuOnz
— ANI (@ANI) October 31, 2022Punjab | Stubble burning underway in parts of the state; visuals from the Gurthari area in Bathinda pic.twitter.com/oMkg2XuOnz
— ANI (@ANI) October 31, 2022
ਉਨ੍ਹਾਂ ਕਿਹਾ ਸਰਕਾਰ ਪਰਾਲੀ ਦੇ ਹੱਲ ਦੇ ਵੱਡੇ ਵੱਡੇ ਦਾਅਵੇ ਕਰ ਰਹੀ ਜਿੰਨ੍ਹਾਂ ਵਿੱਚ ਕੋਈ ਸਚਾਈ ਨਹੀਂ ਹੈ ਕਿਉਂਕਿ ਛੋਟੇ ਕਿਸਾਨਾਂ ਵੱਲੋਂ ਮਹਿੰਗੀ ਮਸ਼ੀਨਰੀ ਪਰਾਲੀ ਦੇ ਹੱਲ ਲਈ ਨਹੀਂ ਖ਼ਰੀਦੀ ਜਾ ਸਕਦੀ ਅਤੇ ਨਾ ਹੀ ਸਰਕਾਰ ਵੱਲੋਂ ਪਰਾਲੀ ਇਕੱਠੀ ਕਰਨ ਲਈ ਲੋੜਵੰਦ ਮਸ਼ੀਨਰੀ ਸਬੰਧੀ ਕੋਈ ਫ਼ੈਸਲਾ ਲਿਆ ਜਾ ਰਿਹਾ ਹੈ ਜਿਸ ਕਾਰਨ ਮਜਬੂਰਨ ਉਨ੍ਹਾਂ ਨੂੰ ਪਰਾਲੀ ਨੂੰ ਅੱਗ ਲਗਾਉਣੀ ਪੈ ਰਹੀ ਹੈ।
ਇਹ ਵੀ ਪੜ੍ਹੋ: ਖੁਦ ਨੂੰ ਦੱਸਦਾ ਸੀ ਇੰਟਰਪੋਲ ਏਜੰਟ ਪੁਲਿਸ ਨੇ ਕੀਤਾ ਕਾਬੂ, ਕਈ ਜਾਅਲੀ ਦਸਤਾਵੇਜ਼ ਬਰਾਮਦ
ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਦੇ ਅਧਿਕਾਰੀਆਂ ਵੱਲੋਂ ਕਿਸੇ ਤਰ੍ਹਾਂ ਦੀ ਕਿਸਾਨਾਂ ਖ਼ਿਲਾਫ਼ ਕੋਈ ਵੀ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਸਬੰਧੀ ਕਾਰਵਾਈ ਕੀਤੀ ਜਾਂਦੀ ਹੈ ਤਾਂ ਕਿਸਾਨ ਅਧਿਕਾਰੀਆਂ ਦਾ ਘਿਰਾਓ ਕਰਨਗੇ (Farmers will surround the officials) ਅਤੇ ਉਨ੍ਹਾਂ ਚਿਰ ਇਹ ਘਿਰਾਓ ਜਾਰੀ ਰਹੇਗਾ ਜਿੰਨਾ ਸਮਾਂ ਅਧਿਕਾਰੀ ਭਰੋਸਾ ਨਹੀਂ ਦਿੰਦੇ ਕਿ ਕਿਸਾਨ ਖ਼ਿਲਾਫ਼ ਕਿਸੇ ਤਰ੍ਹਾਂ ਦੀ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਵੇਗੀ
ਦੱਸ ਦਈਏ ਕਿ ਖ਼ਬਰ ਏਜੰਸੀ ANI ਨੇ ਵੀ ਕੁਝ ਸਮਾਂ ਪਹਿਲਾਂ ਜ਼ਿਲ੍ਹਾ ਬਠਿੰਡਾ ਵਿੱਚ ਕਿਸਾਨਾਂ ਵੱਲੋਂ ਪਰਾਲੀ ਜਲਾਉਣ ਸਬੰਧੀ ਟਵੀਟ ਕਰਕੇ ਪੰਜਾਬ ਸਰਕਾਰ ਦੇ ਦਾਅਵਿਆਂ ਦੀ ਹਵਾ ਕੱਢੀ ਹੈ।