ਬਠਿੰਡਾ: ਬਠਿੰਡਾ ਮਾਨਸਾ ਹਾਈਵੇ 'ਤੇ ਪਿੰਡ ਚਨਾਰਥਲ ਵਿਖੇ ਅੱਜ ਸਵਾਰੀਆਂ ਦੀ ਭਰੀ ਸਰਕਾਰੀ ਬੱਸ ਪਲਟ ਗਈ। ਜਿਸ ਕਾਰਨ ਦੋ ਦਰਜਨ ਦੇ ਕਰੀਬ ਸਵਾਰੀਆਂ ਗੰਭੀਰ ਜ਼ਖਮੀ ਹੋ ਗਈਆਂ। ਜਿਨ੍ਹਾਂ ਨੂੰ ਮੌੜ ਮੰਡੀ ਅਤੇ ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਨ੍ਹਾਂ ਜ਼ਖ਼ਮੀਆਂ ਨੂੰ ਘਟਨਾ ਸਥਾਨ ਤੋਂ ਸਹਾਰਾ ਜਨ ਸੇਵਾ ਅਤੇ 108 ਐਂਬੂਲੈਂਸ ਰਾਹੀਂ ਵੱਖ-ਵੱਖ ਸਰਕਾਰੀ ਹਸਪਤਾਲਾਂ ਵਿਚ ਲਿਜਾਇਆ ਗਿਆ।
ਪਿੰਡ ਚਨਾਰਥਲ ਵਿਖੇ ਪਲਟੀ ਬੱਸ: ਸਮਾਜ ਸੇਵੀ ਸੰਸਥਾ ਦੇ ਨੂੰ ਸੂਚਨਾ ਮਿਲੀ ਕਿ ਪਿੰਡ ਚਨਾਰਥਲ ਵਿਖੇ ਬੱਸ ਪਲਟ ਗਈ ਹੈ ਉਹ ਆਪਣੀਆਂ ਚਾਰ ਐਂਬੂਲੈਂਸਾਂ ਲੈ ਮੌਕੇ 'ਤੇ ਪਹੁੰਚੇ। ਸਹਾਰਾ ਜਨ ਸੇਵਾ ਦੇ ਸਮਾਜ ਸੇਵੀਆਂ ਨੇ ਜਖਮੀਆਂ ਨੂੰ ਬਠਿੰਡਾ ਅਤੇ ਮੌੜ ਮੰਡੀ ਦੇ ਸਰਕਾਰੀ ਹਸਪਤਾਲ ਵਿੱਚ ਲਿਆਂਦਾ।
ਬੱਸ ਅੱਗੇ ਆਈ ਤੇਜ਼ ਰਫਤਾਰ ਕਾਰ : ਉਧਰ ਹਸਪਤਾਲ ਵਿਚ ਇਲਾਜ ਅਧੀਨ ਸਵਾਰੀ ਸੁਪਨਾ ਅਤੇ ਬਲਬੀਰ ਸਿੰਘ ਦਾ ਕਹਿਣਾ ਸੀ ਕਿ ਬੱਸ ਅੱਗੇ ਅਚਾਨਕ ਤੇਜ ਰਫਤਾਰ ਗੱਡੀ ਆ ਜਾਣ ਕਾਰਨ ਜਦੋਂ ਬੱਸ ਚਾਲਕ ਵੱਲੋਂ ਬਰੇਕ ਮਾਰੀ ਗਈ ਤਾਂ ਬੱਸ ਬੇਕਾਬੂ ਹੋ ਕੇ ਪਲਟ ਗਈ। ਜਿਸ ਕਾਰਨ ਸਵਾਰੀਆਂ ਗੰਭੀਰ ਜ਼ਖਮੀ ਹੋ ਗਈਆਂ ਜਿਨ੍ਹਾਂ ਨੂੰ ਬਠਿੰਡਾ ਅਤੇ ਮੌੜ ਮੰਡੀ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਲਿਆਂਦਾ ਗਿਆ ਹੈ।
ਉਧਰ ਬੱਸ ਪਲਟਣ ਦੀ ਸੂਚਨਾ ਮਿਲਣ ਤੇ ਸਹਾਰਾ ਜਨਸੇਵਾ ਦੇ ਵਰਕਰਾਂ ਚਾਰ ਐਂਬੂਲੈਂਸਾਂ ਲੈ ਕੇ ਘਟਨਾ ਸਥਾਨ 'ਤੇ ਪਹੁੰਚੇ। ਜਿਨ੍ਹਾਂ ਵੱਲੋਂ ਜ਼ਖ਼ਮੀਆਂ ਨੂੰ ਬਠਿੰਡਾ ਅਤੇ ਮੌੜ ਮੰਡੀ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸਹਾਰਾ ਜਨਸੇਵਾ ਦੇ ਵਰਕਰਾਂ ਦਾ ਕਹਿਣਾ ਹੈ ਕਿ ਕਰੀਬ ਦੋ ਦਰਜਨ ਸਵਾਰੀਆਂ ਗੰਭੀਰ ਜ਼ਖਮੀ ਹੋਈਆਂ ਹਨ। ਜਿਨ੍ਹਾਂ ਨੂੰ ਇਲਾਜ ਲਈ ਬਠਿੰਡਾ ਅਤੇ ਮੌੜ ਮੰਡੀ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
ਘਟਨਾ ਦੀ ਹੋ ਰਹੀ ਜਾਂਚ : ਹਸਪਤਾਲ ਵਿਚ ਇਲਾਜ ਕਰ ਰਹੀ ਡਾਕਟਰਾਂ ਦਾ ਕਹਿਣਾ ਹੈ ਕਿ ਫਿਲਹਾਲ ਉਹ ਜ਼ਖ਼ਮੀ ਹਾਲਤ ਵਿੱਚ ਕਈ ਸਵਾਰੀਆਂ ਗਈਆਂ ਹਨ ਦਾ ਇਲਾਜ ਕੀਤਾ ਜਾ ਰਿਹਾ ਹੈ ਥਾਣਾ ਕੋਟਫੱਤਾ ਵਿਖੇ ਤਾਇਨਾਤ ਸਬ ਇੰਸਪੈਕਟਰ ਬਲਵਿੰਦਰ ਸਿੰਘ ਨੇ ਕਿਹਾ ਕਿ ਉਹ ਘਟਨਾ ਦੀ ਜਾਂਚ ਕਰ ਰਹੇ ਹਨ
ਇਹ ਵੀ ਪੜ੍ਹੋ:- ARMENIA TURKEY REOPEN BORDER GATE: ਅਰਮੀਨੀਆ ਅਤੇ ਤੁਰਕੀ ਵਿਚਕਾਰ 3 ਦਹਾਕਿਆਂ ਵਿੱਚ ਪਹਿਲੀ ਵਾਰ ਖੋਲ੍ਹਿਆ ਗਿਆ ਸਰਹੱਦੀ ਗੇਟ