ETV Bharat / state

ਨਸ਼ਿਆਂ ਦੇ ਮੁੱਦੇ 'ਤੇ ਕੈਪਟਨ ਸਰਕਾਰ ਨੂੰ ਘੇਰੇਗੀ ਆਮ ਆਦਮੀ ਪਾਰਟੀ:ਮੀਤ ਹੇਅਰ - ਮੁੱਖ ਮੰਤਰੀ

ਬਠਿੰਡਾ ਵਿਚ ਆਪ ਵਿਧਾਇਰ ਮੀਤ ਹੇਅਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸੀਐਮ (CM) ਦਾ ਚਿਹਰਾ ਭਗਵੰਤ ਮਾਨ ਹੋ ਸਕਦੇ ਹਨ।

ਭਗਵੰਤ ਮਾਨ ਸੀਐਮ ਦਾ ਚਿਹਰਾ ਹੋ ਸਕਦਾ ਹੈ: ਮੀਤ ਹੇਅਰ

author img

By

Published : Sep 11, 2021, 7:50 AM IST

Updated : Sep 11, 2021, 11:00 AM IST

ਬਠਿੰਡਾ: ਆਪ ਦੇ ਵਿਧਾਇਕ ਮੀਤ ਹੇਅਰ ਬਠਿੰਡਾ (Bathinda) ਇੱਕ ਕੇਸ ਦੇ ਸੰਬੰਧ 'ਚ ਪੇਸ਼ੀ ਉਤੇ ਆਏ ਸਨ। ਇਸ ਦੌਰਾਨ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕੀਤੀ।ਆਮ ਆਦਮੀ ਪਾਰਟੀ ਦੇ ਵਿਧਾਇਕ ਮੀਤ ਹੇਅਰ ਨੇ ਕਿਹਾ ਕਿ ਚਿੱਟੇ ਸੋਨੇ ਵਜੋਂ ਜਾਣੇ ਜਾਂਦੇ ਨਰਮੇ ਦੀ ਫ਼ਸਲ 'ਤੇ ਗੁਲਾਬੀ ਸੁੰਡੀ ਦਾ ਹਮਲਾ ਹੋ ਚੁੱਕਿਆ ਹੈ ਪਰ ਪੰਜਾਬ ਸਰਕਾਰ ਸੁੱਤੀ ਪਈ ਹੈ। ਉਨ੍ਹਾਂ ਕਿਹਾ ਹੈ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਕੈਪਟਨ ਸਰਕਾਰ ਵੱਲੋਂ ਕਿਸਾਨਾਂ ਨਾਲ ਵੱਡੇ ਵੱਡੇ ਵਾਅਦੇ ਕੀਤੇ ਗਏ ਸਨ। ਉਨ੍ਹਾਂ ਕਿਹਾ ਹੈ ਕਿ ਸਰਕਾਰੀ ਅਤੇ ਪ੍ਰਾਈਵੇਟ ਕਰਜ਼ਾ ਮੁਆਫੀ ਦੇ ਵਾਅਦੇ ਤੋਂ ਸਰਕਾਰ ਮੁੱਕਰ ਗਈ ਹੈ।

ਭਗਵੰਤ ਮਾਨ ਸੀਐਮ ਦਾ ਚਿਹਰਾ ਹੋ ਸਕਦਾ ਹੈ: ਮੀਤ ਹੇਅਰ

ਨਸ਼ਿਆਂ ਦੇ ਮੁੱਦੇ ਤੇ ਬੋਲਦਿਆਂ ਮੀਤ ਹੇਅਰ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਵੱਲ ਹੱਥ ਕਰ ਗੁਟਕਾ ਸਾਹਿਬ ਦੀ ਸੰਹੁ ਖਾਧੀ ਸੀ ਕਿ ਪੰਜਾਬ ਵਿੱਚੋਂ ਨਸ਼ੇ ਦਾ ਲੱਕ ਤੋੜ ਦੇਣਗੇ ਪਰ ਜੇਕਰ ਗੱਲ ਕਰੀਏ ਬਠਿੰਡਾ ਦੀ ਤਾਂ ਇੱਥੇ ਪਿਛਲੇ ਕਰੀਬ ਇੱਕ ਮਹੀਨੇ ਵਿੱਚ ਦੱਸ ਤੋਂ ਬਾਰਾਂ ਮੌਤਾਂ ਨਸ਼ੇ ਦੀ ਓਵਰਡੋਜ਼ ਕਾਰਨ ਹੋ ਚੁੱਕੀਆਂ ਹਨ।ਉਨ੍ਹਾਂ ਕਿਹਾ ਸਰਕਾਰ ਨਸ਼ਾ ਤਸਕਰਾਂ ਉਤੇ ਕੋਈ ਸਖਤ ਕਾਰਵਾਈ ਨਹੀਂ ਕਰ ਰਹੀ ਹੈ।ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਵਿਚ ਨਸ਼ਿਆਂ ਕਰਨ ਆਏ ਦਿਨ ਨੌਜਵਾਨ ਮਰ ਰਹੇ ਹਨ।ਉਨ੍ਹਾਂ ਨੇ ਕਿਹਾ ਹੈ ਕਿ ਮੁੱਖ ਮੰਤਰੀ ਦੇ ਜੱਦੀ ਪਿੰਡ ਵਿਚ ਨਸ਼ੇ ਨਾਲ ਦੋ ਸਕੇ ਭਰਾ ਮਰ ਗਏ।ਉਨ੍ਹਾਂ ਕਿਹਾ ਨਸ਼ਿਆਂ ਨੂੰ ਲੈ ਕੇ ਸਰਕਾਰ ਵੱਲੋਂ ਕੋਈ ਸਖਤ ਕਾਰਵਾਈ ਨਹੀਂ ਕੀਤੀ ਗਈ।

ਉਨ੍ਹਾਂ ਨੇ ਕਿਹਾ ਕਿ ਜਿਸ ਥਾਂ ਤੋਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਵੱਲ ਹੱਥ ਕਰ ਕੇ ਸਹੁੰ ਖਾਧੀ ਗਈ ਸੀ ਉਸ ਥਾਂ ਤੋਂ ਆਮ ਆਦਮੀ ਪਾਰਟੀ 20 ਸਤੰਬਰ ਨੂੰ ਵੱਡਾ ਇਕੱਠ ਕਰ ਕੇ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਤੱਕ ਮੋਟਰ ਸਾਇਕਲ ਰੈਲੀ ਕੱਢਣਗੇ।

ਸੀਐਮ ਦੇ ਚਿਹਰੇ ਸੰਬੰਧੀ ਬੋਲਦਿਆਂ ਮੀਤ ਹੇਅਰ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਮੁੱਖ ਮੰਤਰੀ ਦਾ ਚਿਹਰਾ ਭਗਵੰਤ ਮਾਨ ਵੀ ਹੋ ਸਕਦੇ ਹਨ ਪਰ ਆਖਰੀ ਫੈਸਲਾ ਪਾਰਟੀ ਵੱਲੋਂ ਲਿਆ ਜਾਣਾ ਹੈ।ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਜਲਦ ਹੀ ਸੀਐਮ (CM) ਦਾ ਚਿਹਰਾ ਦੱਸਿਆ ਜਾਵੇਗਾ ਅਤੇ ਨਾਲ ਹੀ ਇਹ ਕਿਹਾ ਕਿ ਪਾਰਟੀ ਦੀ ਹਾਈਕਮਾਨ ਵੱਲੋਂ ਸੀਐਮ ਦਾ ਚਿਹਰੇ ਨੂੰ ਲੈ ਕੇ ਜਲਦ ਹੀ ਫੈਸਲਾ ਆਵੇਗਾ।

ਇਹ ਵੀ ਪੜੋ:ਹੈਰੀਟੇਜ ਸਟ੍ਰੀਟ ਸਮੱਸਿਆ: ਪੁਲਿਸ ਕਮਿਸ਼ਨਰ ਹੋਏ 'ਪਾਣੀ-ਪਾਣੀ'

Last Updated : Sep 11, 2021, 11:00 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.