ETV Bharat / state

ਮੀਂਹ ਪੈਣ ਤੋਂ ਬਾਅਦ ਪਾਣੀ ‘ਚ ਡੁੱਬਿਆ ਪੰਜਾਬ ਦਾ ਇਹ ਜ਼ਿਲ੍ਹਾ

author img

By

Published : Aug 22, 2021, 1:17 PM IST

ਪੰਜਾਬ ਵਿੱਚ ਪਿਛਲੇ 2-3 ਦਿਨਾਂ ਤੋ ਪੈ ਰਹੇ ਮੀਂਹ ਕਾਰਨ ਜਿੱਥੇ ਇੱਕ ਪਾਸੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਤਾਂ ਦੂਜੇ ਪਾਸੇ ਸ਼ਹਿਰ ਵਿੱਚ ਥਾਂ-ਥਾਂ ‘ਤੇ ਪਾਣੀ ਵੀ ਜਮਾ ਹੋ ਗਿਆ ਹੈ।

ਮੀਂਹ ਪੈਣ ਤੋਂ ਬਾਅਦ ਪਾਣੀ ‘ਚ ਡੁੱਬਿਆ ਬਠਿੰਡਾ
ਮੀਂਹ ਪੈਣ ਤੋਂ ਬਾਅਦ ਪਾਣੀ ‘ਚ ਡੁੱਬਿਆ ਬਠਿੰਡਾ

ਬਠਿੰਡਾ: ਪੰਜਾਬ ਵਿੱਚ ਪਿਛਲੇ 2-3 ਦਿਨਾਂ ਤੋ ਪੈ ਰਹੇ ਮੀਂਹ ਕਾਰਨ ਜਿੱਥੇ ਇੱਕ ਪਾਸੇ ਲੋਕਾਂ ਨੂੰ ਗਰਮ ਤੋਂ ਰਾਹਤ ਮਿਲੀ ਹੈ ਤਾਂ ਦੂਜੇ ਪਾਸੇ ਇੱਕ ਪਰਿਵਾਰ ‘ਤੇ ਕਹਿਰ ਵੀ ਲੈਕੇ ਆਇਆ। ਮੀਂਹ ਪੈਣ ਨਾਲ ਇੱਕ ਮਕਾਨ ਦੀ ਛੱਡ ਡਿੱਗ ਗਈ। ਇਸ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦ ਕਿ ਇੱਕ ਜ਼ਖ਼ਮੀ ਹੋ ਗਿਆ। ਇਸ ਪਰਿਵਾਰ ‘ਤੇ ਕਹਿਰ ਬਣ ਆਏ ਮੀਂਹ ਕਾਰਨ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।

ਦੂਜੇ ਪਾਸੇ ਪੰਜਾਬ ਸਰਕਾਰ ਦੇ ਦਾਅਵਿਆ ਦੀ ਵੀ ਪੋਲ ਖੋਲ੍ਹੀ ਹੈ। ਹਰ ਸਮੇਂ ਹਰ ਸਮੱਸਿਆ ਦੇ ਹੱਲ ਲਈ ਵੱਡੇ-ਵੱਡੇ ਦਾਅਵੇ ਕਰਨ ਵਾਲੀ ਪੰਜਾਬ ਸਰਕਾਰ ਇੱਕ ਵਾਰ ਫਿਰ ਤੋਂ ਫੇਲ੍ਹ ਹੁੰਦੀ ਸਾਫ਼-ਸਾਫ਼ ਨਜ਼ਰ ਆਈ। ਜਦੋਂ ਬਠਿੰਡਾ ਵਿੱਚ ਸਵੇੇਰੇ ਹੀ ਮੀਂਹ ਪੈਣ ਨਾਲ ਥਾਂ-ਥਾਂ ਪਾਣੀ ਖੜਾ ਹੋ ਗਿਆ।

ਮੀਂਹ ਪੈਣ ਤੋਂ ਬਾਅਦ ਪਾਣੀ ‘ਚ ਡੁੱਬਿਆ ਬਠਿੰਡਾ

ਮੀਂਹ ਤੋਂ ਪਹਿਲਾਂ ਮੀਂਹ ਦੇ ਪਾਣੀ ਦੀ ਨਿਕਾਸੀ ਦੇ ਦਾਅਵੇ ਕਰਨ ਵਾਲੀ ਪੰਜਾਬ ਸਰਕਾਰ ਦੇ ਸਿਰਫ਼ ਦਾਅਵਿਆ ਦੀ ਨੀਤੀ ਕਰਕੇ ਲੋਕਾਂ ਨੂੰ ਇਸ ਸਮੇਂ ਭਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਜਦੋਂ ਮੀਂਹ ਪੈਣ ਦੇ ਕਈ ਘੰਟਿਆਂ ਬਾਅਦ ਵੀ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ‘ਤੇ ਕਈ-ਕਈ ਫੁੱਟ ਪਾਣੀ ਜਮਾ ਹੋ ਗਿਆ।

ਸ਼ਹਿਰ ਵਿੱਚ ਪਾਣੀ ਜਮਾ ਹੋਣ ਕਰਕੇ ਜਿੱਥੇ ਰਾਹਗਿਰਾ ਨੂੰ ਆਉਣ-ਜਾਉਣ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਪਾਣੀ ਜਮਾ ਹੋਣ ਕਰਕੇ ਬਿਮਾਰੀਆਂ ਦਾ ਖ਼ਤਰਾਂ ਵੀ ਵੱਧ ਦਾ ਜਾ ਰਿਹਾ ਹੈ।

ਉਧਰ ਪਾਣੀ ਜਮਾਂ ਹੋਣ ਕਰਕੇ ਪ੍ਰੇਸ਼ਾਨ ਹੋਏ ਲੋਕਾਂ ਨੇ ਪੰਜਾਬ ਸਰਕਾਰ ‘ਤੇ ਨਿਸ਼ਾਨੇ ਸਾਧਿਆ ਕਿਹਾ, ਕਿ ਪੰਜਾਬ ਸਰਕਾਰ ਹਰ ਸਮੇਂ ਆਪਣੇ ਮੰਤਰੀ ਤੇ ਵਿਧਾਇਕਾਂ ਦੀ ਸੁਰੱਖਿਆ ਨੂੰ ਲੈਕੇ ਹੀ ਕਦਮ ਚੁੱਕਦੀ ਹੈ, ਪਰ ਆਮ ਜਨਤਾ ਨਾਲ ਪੰਜਾਬ ਸਰਕਾਰ ਦਾ ਕੋਈ ਪਿਆਰ ਜਾ ਕੋਈ ਫਰਜ਼ ਨਹੀਂ ਹੈ।

ਇਹ ਵੀ ਪੜ੍ਹੋ:ਕਿਸਾਨ ਧਰਨੇ ‘ਤੇ ਮੀਂਹ ਦੀ ਮਾਰ, ਹੌਸਲੇ ਬੁਲੰਦ

ETV Bharat Logo

Copyright © 2024 Ushodaya Enterprises Pvt. Ltd., All Rights Reserved.