ETV Bharat / state

ਨਕਲੀ ਸੋਨਾ ਰੱਖ ਕੇ ਗੋਲਡ ਲੋਨ ਕੰਪਨੀ ਚੋ ਲੋਨ ਲੈਣ ਵਾਲੇ ਗਿਰੋਹ ਦਾ ਪਰਦਾਫਾਸ਼ - ਗੋਲਡ ਲੋਨ ਕੰਪਨੀ ਚੋ ਲੋਨ

ਤਲਵੰਡੀ ਸਾਬੋ ਵਿੱਚ ਪੁਲਿਸ ਨੇ ਇੱਕ ਗਿਰੋਹ ਦੇ ਛੇ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ ਜੋ ਕਿ ਨਕਲੀ ਸੋਨਾ ਰੱਖ ਕੇ ਗੋਲਡ ਲੋਨ ਕੰਪਨੀ ਵਿੱਚੋ ਗੋਲਡ ਲੋਨ ਲੈਦੇ ਸਨ। ਜਾਣੋ ਕਿਵੇਂ ਕਰਦੇ ਸੀ ਠੱਗੀ।

loan on artificial gold from Gold Loan Company
ਨਕਲੀ ਸੋਨਾ ਰੱਖ ਕੇ ਗੋਲਡ ਲੋਨ ਕੰਪਨੀ ਚੋ ਲੋਨ ਲੈਣ ਵਾਲੇ ਗਿਰੋਹ ਦਾ ਪਰਦਾਫਾਸ਼
author img

By

Published : Jan 21, 2023, 1:17 PM IST

Updated : Jan 21, 2023, 1:50 PM IST

ਨਕਲੀ ਸੋਨਾ ਰੱਖ ਕੇ ਗੋਲਡ ਲੋਨ ਕੰਪਨੀ ਚੋ ਲੋਨ ਲੈਣ ਵਾਲੇ ਗਿਰੋਹ ਦਾ ਪਰਦਾਫਾਸ਼

ਬਠਿੰਡਾ: ਤਲਵੰਡੀ ਸਾਬੋ ਪੁਲਿਸ ਨੇ ਇੱਕ ਅਜਿਹੇ ਗਿਰੋਹ ਦੇ ਛੇ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ ਜੋ ਕਿ ਨਕਲੀ ਸੋਨਾ ਰੱਖ ਕੇ ਗੋਲਡ ਲੋਨ ਕੰਪਨੀ ਵਿੱਚੋ ਗੋਲਡ ਲੋਨ ਲੈਦੇ ਸਨ। ਇਸ ਗਿਰੋਹ ਦਾ ਮਾਸਟਰ ਮਾਈਂਡ ਵਿਅਕਤੀ ਗੋਲਡ ਲੋਨ ਕੰਪਨੀ ਵਿੱਚ ਮੁਲਾਜ਼ਮ ਰਿਹਾ ਹੈ। ਪੁਲਿਸ ਨੇ ਛੇ ਲੋਕਾਂ ਵਿੱਚੋ ਤਿੰਨ ਕਥਿਤ ਮੁਲਜ਼ਮਾਂ ਨੂੰ ਕਾਬੂ ਕਰ ਲਿਆਂ ਹੈ, ਜਿੰਨ੍ਹਾਂ ਤੋ 4 ਤੋਲੇ ਨਕਲੀ ਸੋਨੇ ਦੇ ਗਹਿਣੇ ਵੀ ਬਰਾਮਦ ਕੀਤੇ ਗਏ ਹਨ।

ਮੈਨੇਜਰ ਨੂੰ ਸੋਨਾ ਨਕਲੀ ਹੋਣ ਦਾ ਹੋਇਆ ਸ਼ੱਕ, ਤਾਂ ਕੀਤਾ ਚੈੱਕ : ਪੁਲਿਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। ਡੀਐਸਪੀ ਤਲਵੰਡੀ ਸਾਬੋ ਬੂਟਾ ਸਿੰਘ ਨੇ ਦੱਸਿਆਂ ਕਿ ਤਲਵੰਡੀ ਸਾਬੋ ਦੇ ਆਈ.ਆਈ. ਐਫ.ਐਲ. ਕੰਪਨੀ ਕੋਲ ਦੋ ਵਿਅਕਤੀ ਨਕਲੀ ਸੋਨਾ ਲੈ ਕੇ ਗੋਲਡ ਲੋਨ ਲੈਣ ਲਈ ਗਏ, ਤਾਂ ਮੈਨੇਜਰ ਨੂੰ ਸ਼ੱਕ ਹੋਣ 'ਤੇ ਉਸ ਨੇ ਸੋਨਾ ਚੈਕ ਕੀਤਾ। ਚੈਕ ਕਰਨ ਉੱਤੇ ਸੋਨਾ ਨਕਲੀ ਨਿਕਲਿਆਂ।

4 ਤੋਲੇ ਨਕਲੀ ਸੋਨਾ ਬਰਾਮਦ: ਗੋਲਡ ਲੋਨ ਕੰਪਨੀ ਦੇ ਮੈਨੇਜਰ ਦੇ ਬਿਆਨ 'ਤੇ ਤਲਵੰਡੀ ਸਾਬੋ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸੁਰੂ ਕੀਤੀ, ਤਾਂ ਇਸ ਮਾਮਲੇ ਵਿੱਚ ਤਿੰਨ ਲੋਕਾਂ ਨੂੰ ਕਾਬੂ ਕਰ ਲਿਆ। ਇਨ੍ਹਾਂ ਕੋਲੋਂ 4 ਤੋਲੇ ਨਕਲੀ ਸੋਨਾ ਵੀ ਬਰਾਮਦ ਕੀਤਾ ਗਿਆ, ਜਦਕਿ 3 ਕਥਿਤ ਮੁਲਜ਼ਮਾਂ ਦੀ ਭਾਲ ਅਜੇ ਜਾਰੀ ਹੈ।

ਮੁਲਜ਼ਮਾਂ ਨੂੰ ਕਾਬੂ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ। ਪੁਲਿਸ ਅਧਿਕਾਰੀਆਂ ਨੇ ਦੱਸਿਆਂ ਕਿ ਗਿਰੋਹ ਦੇ ਜਿਆਦਾ ਮੈਬਰ ਮਾਨਸਾ ਨਾਲ ਸਬੰਧਤ ਹਨ ਤੇ ਇਨ੍ਹਾਂ ਨੇ ਪਹਿਲਾ ਵੀ ਕਈ ਜਗਾ ਇਸ ਤਰਾਂ ਨਕਲੀ ਸੋਨਾ ਰੱਖ ਕੇ ਲੱਖਾ ਰੁਪਏ ਦਾ ਗੋਲਡ ਲੋਨ ਲਿਆ ਹੈ ਜਿਸ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਜਲਦੀ ਹੀ ਬਾਕੀ ਮੁਲਜ਼ਮਾਂ ਨੂੰ ਵੀ ਕਾਬੂ ਕੀਤਾ ਜਾਵੇਗਾ ਤੇ ਉਨ੍ਹਾਂ ਤੋਂ ਵੀ ਪੁਛਗਿਛ ਦੌਰਾਨ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।

ਇਹ ਵੀ ਪੜ੍ਹੋ: ਲੁਧਿਆਣਾ ਵਿੱਚ ਕੱਪੜੇ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ, ਦੁਕਾਨਦਾਰ ਦਾ ਰੋ-ਰੋ ਬੁਰਾ ਹਾਲ

Last Updated : Jan 21, 2023, 1:50 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.