ਬਠਿੰਡਾ: ਮਹਾਰਾਸ਼ਟਰ ਵਿੱਚ ਭਾਰੀ ਮੀਂਹ ਪੈਣ ਕਰਕੇ ਕਈ ਇਲਾਕਿਆਂ ਵਿੱਚ ਹੜ੍ਹ ਆ ਗਿਆ ਹੈ ਜਿਸ ਕਰਕੇ ਕਈ ਲੋਕਾਂ ਦੇ ਘਰ ਵਿੱਚ ਪਾਣੀ ਭਰ ਗਿਆ। ਸ਼ਹਿਰ ਵਿੱਚ ਲੋਕਾਂ ਦੇ ਬਚਾਅ ਲਈ ਐੱਨਡੀਆਰਐੱਫ਼ ਦੀਆਂ ਪੰਜ ਟੀਮਾਂ ਮਹਾਰਾਸ਼ਟਰ ਵਿੱਚ ਪਹੁੰਚ ਕੇ ਬਚਾਅ ਕਾਰਜ ਵਿੱਚ ਜੁੱਟ ਗਈਆਂ ਹਨ।
ਇਹ ਵੀ ਪੜ੍ਹੋ: ਧਾਰਾ 370 ਅਤੇ 35 ਏ ਨੇ ਜੰਮੂ-ਕਸ਼ਮੀਰ ਨੂੰ ਦਿੱਤਾ ਅੱਤਵਾਦ: ਮੋਦੀ
ਇਸ ਬਾਰੇ ਐੱਨਡੀਆਰਐੱਫ਼ ਬਠਿੰਡਾ ਦੇ ਕਮਾਂਡੈਂਟ ਰਵੀ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਸਾਂਗਲੀ ਮਹਾਰਾਸ਼ਟਰ ਵਿੱਚ ਪਹੁੰਚ ਚੁੱਕੀ ਹੈ ਜੋ ਕਿ ਪਾਣੀ ਵਿੱਚ ਫ਼ਸੇ ਲੋਕਾਂ ਨੂੰ ਸਹੀ ਥਾਂ 'ਤੇ ਪਹੁੰਚਾ ਰਹੀ ਹੈ। ਕਮਾਂਡੈਂਟ ਨੇ ਦੱਸਿਆ ਕਿ ਟੀਮ ਕਿਸ਼ਤੀ ਨਾਲ ਲੋਕਾਂ ਨੂੰ ਪਾਣੀ 'ਚੋਂ ਬਾਹਰ ਕੱਢ ਰਹੇ ਹਨ ਤੇ ਉਨ੍ਹਾਂ ਦਾ ਮਕਸਦ ਹੈ ਕਿ ਵੱਧ ਤੋਂ ਵੱਧ ਲੋਕਾਂ ਨੂੰ ਪਾਣੀ ਤੋਂ ਬਾਹਰ ਕੱਢਿਆ ਜਾਵੇ ਅਤੇ ਸੁਰੱਖਿਅਤ ਸਥਾਨ ਵਿੱਚ ਪਹੁੰਚਾਇਆ ਜਾਵੇ।
ਉੱਥੇ ਹੀ ਐੱਨਡੀਆਰਐੱਫ਼ ਦੀ ਹਰ ਗਤੀਵਿਧੀ ਨੂੰ ਬਠਿੰਡਾ ਤੋਂ ਵੇਖਿਆ ਜਾ ਰਿਹਾ ਹੈ ਤੇ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ ਜਾ ਰਹੇ ਹਨ। ਕਮਾਂਡੈਂਟ ਰਵੀ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਪੰਜ ਟੀਮਾਂ ਵੱਖ-ਵੱਖ ਥਾਵਾਂ 'ਤੇ ਮਹਾਰਾਸ਼ਟਰ ਵਿੱਚ ਤਾਇਨਾਤ ਹੋ ਚੁੱਕੀਆਂ ਹਨ।