ਬਠਿੰਡਾ: ਪਿੰਡ ਮੌੜ ਖੁਰਦ ਵਿਖੇ ਜ਼ਮੀਨੀ ਵਿਵਾਦ (Land Dispute) ਦੇ ਚੱਲਦਿਆਂ ਗੋਲੀ ਚੱਲਣ ਨਾਲ ਗੈਰੀ ਮਾਨ ਵਾਸੀ ਪਟਿਆਲਾ ਦੀ ਮੌਤ (Death)ਹੋ ਗਈ। ਮ੍ਰਿਤਕ ਦੇ ਪਿਤਾ ਗੁਰਭੈ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਿੰਡ ਪਟਿਆਲਾ ਤੋਂ ਜ਼ਮੀਨੀ ਵਿਵਾਦ ਦੇ ਚਲਦਿਆਂ ਆਏ ਸਨ। ਜ਼ਮੀਨੀ ਵਿਵਾਦ ਸਮਾਪਤ ਹੋਣ ਤੋਂ ਬਾਅਦ ਜਦੋਂ ਉਹ ਆਪਣੇ ਸ਼ਹਿਰ ਪਟਿਆਲਾ ਲਈ ਰਵਾਨਾ ਹੋਣ ਲੱਗੇ ਤਾਂ ਉਨ੍ਹਾਂ ਦੇ ਭਤੀਜੇ ਲਾਲੀ ਮੌੜ ਵੱਲੋਂ ਰਾਸਤਾ ਰੋਕ ਕੇ ਉਨ੍ਹਾਂ ਨਾਲ ਲੜਾਈ ਝਗੜਾ ਸ਼ੁਰੂ ਕਰ ਦਿੱਤਾ ਅਤੇ ਉਨ੍ਹਾਂ ਦੇ ਬੇਟੇ ਗੈਰੀ ਮਾਨ ਨੂੰ ਗੋਲੀ ਮਾਰ ਦਿੱਤੀ ਜਿਸ ਨੂੰ ਲੈ ਕੇ ਉਹ ਬਠਿੰਡਾ ਦੇ ਸਰਕਾਰੀ ਹਸਪਤਾਲ ਪਹੁੰਚੇ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
ਮ੍ਰਿਤਕ ਦੀ ਮਾਤਾ ਦਾ ਕਹਿਣਾ ਹੈ ਕਿ ਅਸੀਂ ਜਮੀਨੀ ਵਿਵਾਦ (Land Dispute) ਨੂੰ ਸੁਲਝਾਉਣ ਲਈ ਆਏ ਸੀ ਉਸੇ ਦੌਰਾਨ ਸਾਨੂੰ ਦੋ ਗੱਡੀਆਂ ਨੇ ਘੇਰ ਲਿਆ ਅਤੇ ਸਾਡੇ ਉਤੇ ਫਾਇਰਿੰਗ ਕੀਤੀ ਗਈ ਜਿਸ ਵਿਚ ਬੇਟੇ ਗੈਰੀ ਮਾਨ ਦੀ ਮੌਤ ਹੋ ਗਈ ਹੈ।
ਡਾਕਟਰ ਖ਼ੁਸ਼ਦੀਪ ਸਿੱਧੂ ਨੇ ਦੱਸਿਆ ਕਿ ਗੈਰੀ ਮਾਨ ਦੇ ਗੋਲੀਆਂ ਵੱਜੀਆਂ ਹੋਈਆਂ ਸਨ ਜਦੋਂ ਉਨ੍ਹਾਂ ਕੋਲ ਲੈ ਕੇ ਆਏ ਅਤੇ ਉਸ ਦੀ ਮੌਤ ਹੋ ਚੁੱਕੀ ਸੀ। ਜਿਸ ਦੀ ਲਾਸ਼ ਉਨ੍ਹਾਂ ਵੱਲੋਂ ਮੋਰਚਰੀ ਵਿੱਚ ਰਖਵਾ ਦਿੱਤੀ ਗਈ। ਉਧਰ ਪੁਲਿਸ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰ ਲਿਆ ਅਤੇ ਮੁਲਜ਼ਮਾਂ ਦੀ ਭਾਲ ਜਾਰੀ ਹੈ। ਪੁਲਿਸ ਦਾ ਕਹਿਣਾ ਹੈ ਕਿ ਸਾਰੇ ਮੁਲਜ਼ਮਾਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।