ETV Bharat / state

2000 ਦੇ ਨੋਟ ਲੈ ਕੇ ਮੰਦਰਾਂ ਵਿੱਚ ਪਹੁੰਚੇ ਲੋਕ, ਅੱਗਿਓਂ ਮੰਦਰ ਵਾਲਿਆਂ ਦੀ ਅਪੀਲ- "ਚੈੱਕ ਜਾਂ ਈ-ਬੈਂਕਿੰਗ ਰਾਹੀਂ ਕਰੋ ਦਾਨ"! - ਗਊਸ਼ਾਲਾ

ਬੀਤੇ ਦਿਨ ਆਰਬੀਆਈ ਵੱਲੋਂ ਦੋ ਹਜ਼ਾਰ ਰੁਪਏ ਦੇ ਨੋਟ ਬੰਦ ਕਰਨ ਦਾ ਐਲਾਨ ਕੀਤਾ ਗਿਆ ਸੀ, ਜਿਸ ਨਾਲ ਪੂਰੇ ਪੰਜਾਬ ਵਿੱਚ ਉਥਲ ਪੁਥਲ ਹੋਈ ਹੈ। ਇਹ ਨੋਟ ਚਲਾਉਣ ਲਈ ਹੁਣ ਲੋਕ ਧਾਰਮਿਕ ਸਥਾਨਾਂ ਦਾ ਵੀ ਰੁੱਖ ਕਰ ਰਹੇ ਹਨ।

Banning of Rs 2000 notes as per RBI decision will affect the people of Punjab
2000 ਦੇ ਨੋਟ ਲੈ ਕੇ ਮੰਦਰਾਂ ਵਿੱਚ ਪਹੁੰਚੇ ਲੋਕ
author img

By

Published : May 20, 2023, 5:01 PM IST

2000 ਦੇ ਨੋਟ ਲੈ ਕੇ ਮੰਦਰਾਂ ਵਿੱਚ ਪਹੁੰਚੇ ਲੋਕ, ਅੱਗਿਓਂ ਮੰਦਰ ਵਾਲਿਆਂ ਦੀ ਅਪੀਲ

ਬਠਿੰਡਾ : ਆਰਬੀਆਈ ਵੱਲੋਂ ਪਿਛਲੇ ਦਿਨੀਂ 2000 ਦੇ ਨੋਟ ਬੰਦ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਸੀ, ਜਿਸ ਕਾਰਨ ਕਈ ਲੋਕਾਂ ਵੱਲੋਂ 2000 ਦੇ ਨੋਟ ਧਾਰਮਿਕ ਅਸਥਾਨਾਂ ਉਤੇ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਹੁਣ ਇਨ੍ਹਾਂ ਧਾਰਮਿਕ ਸੰਸਥਾਵਾਂ ਵੱਲੋਂ ਵੀ 2000 ਦੇ ਨੋਟ ਲੈਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ, ਕਿਉਂਕਿ ਵੱਡੀ ਗਿਣਤੀ ਵਿੱਚ ਲੋਕ ਧਾਰਮਿਕ ਸਥਾਨਾਂ ਉਤੇ 2000 ਦੇ ਨੋਟ ਲੈ ਕੇ ਪਹੁੰਚ ਰਹੇ ਹਨ। ਬਠਿੰਡਾ ਦੇ ਸਿਰਕੀ ਬਾਜ਼ਾਰ ਵਿੱਚ ਸਥਿਤ ਗਊਸ਼ਾਲਾ ਵੱਲੋਂ ਵਿਸ਼ੇਸ਼ ਤੌਰ ਉਤੇ ਅਪੀਲ ਕੀਤੀ ਗਈ ਹੈ ਕਿ ਦਾਨ ਕਰਨ ਵਾਲੇ ਲੋਕ 2000 ਰੁਪਏ ਦਾ ਨੋਟ ਦਾਨ ਨਾ ਕਰ ਕੇ ਚੈੱਕ ਜਾਂ ਈ ਬੈਕਿੰਗ ਰਾਹੀਂ ਆਪਣੀ ਦਾਨ ਰਾਸ਼ੀ ਗਊਸ਼ਾਲਾ ਨੂੰ ਭੇਟ ਕਰਨ।

ਮੰਦਰ ਪ੍ਰਬੰਧਕਾਂ ਵੱਲੋਂ ਸ਼ਰਧਾਲੂਆਂ ਨੂੰ 2000 ਦਾ ਨੋਟ ਨਾ ਚੜ੍ਹਾਉਣ ਦੀ ਅਪੀਲ : ਸਿਰਕੀ ਬਾਜ਼ਾਰ ਵਿਚ ਲੀ ਗਊਸ਼ਾਲਾ ਦੇ ਜਨਰਲ ਸੈਕਟਰੀ ਸਾਧੂ ਰਾਮ ਕੁਸਲਾ ਨੇ ਕਿਹਾ ਕਿ ਆਰ ਬੀ ਆਈ ਵੱਲੋਂ ਜੋ ਪਿਛਲੇ ਦਿਨੀ 2000 ਦੇ ਨੋਟ ਬੰਦ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਹੈ। ਉਸ ਸਬੰਧੀ ਉਨ੍ਹਾਂ ਵੱਲੋਂ ਗਊਸ਼ਾਲਾ ਵਿੱਚ ਬਕਾਇਦਾ ਪੋਸਟਰ ਲਗਾ ਕੇ ਦਾਨ ਕਰਨ ਵਾਲੇ ਲੋਕਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ 2000 ਦਾ ਨੋਟ ਗਊਸ਼ਾਲਾ ਵਿੱਚ ਅਦਾ ਨਾ ਕਰਨ ਕਿਉਂਕਿ ਇਸ ਨਾਲ ਗਊਸ਼ਾਲਾ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜੋ ਇਹ ਫ਼ੈਸਲਾ ਲਿਆ ਗਿਆ ਹੈ ਇਸ ਨਾਲ ਵੱਡੀ ਗਿਣਤੀ ਵਿੱਚ ਵੱਡੇ ਘਰਾਣਿਆਂ ਕੋਲੋਂ ਕਾਲਾ ਧਨ ਬਾਹਰ ਨਿਕਲੇਗਾ ਕਿਉਂਕਿ ਵੱਡੀ ਗਿਣਤੀ ਵਿਚ ਉਨ੍ਹਾਂ ਲੋਕਾਂ ਵੱਲੋਂ ਮਿਲ ਕੇ ਇਹ ਵੱਡੀ ਕਰੰਸੀ ਆਪਣੇ ਕੋਲ ਜਮ੍ਹਾਂ ਕੀਤੀ ਹੋਈ ਹੈ।

  1. ਸ਼੍ਰੋਮਣੀ ਕਮੇਟੀ ਦੀ ਮੀਟਿੰਗ ਮਗਰੋਂ ਬੋਲੇ ਪ੍ਰਧਾਨ ਹਰਜਿੰਦਰ ਧਾਮੀ- ਜਥੇਦਾਰ ਬਾਰੇ ਨਹੀਂ ਹੋਈ ਕੋਈ ਚਰਚਾ
  2. 2000 ਦੇ ਨੋਟ ਬੰਦ, ਲੋਕਾਂ ਅਤੇ ਵਪਾਰੀਆਂ ਨੇ ਫੈਸਲੇ ਦਾ ਕੀਤਾ ਸਵਾਗਤ
  3. ਸ੍ਰੀ ਹੇਮਕੁੰਟ ਸਾਹਿਬ ਦੇ ਖੁੱਲ੍ਹੇ ਕਪਾਟ, ਰੰਗ-ਬਿਰੰਗੀਆਂ ਲਾਈਟਾਂ ਨਾਲ ਸਜਿਆ ਦਰਬਾਰ

ਐਸਜੀਪੀਸੀ ਵੱਲੋਂ ਕੋਈ ਮਨਾਈ ਨਹੀਂ : ਗੁਰਦੁਆਰਾ ਸ੍ਰੀ ਹਾਜ਼ੀ ਰਤਨ ਸਾਹਿਬ ਦੇ ਮੈਨੇਜਰ ਸੁਮੇਰ ਸਿੰਘ ਨੇ ਕਿਹਾ ਆਰਬੀਆਈ ਵੱਲੋਂ ਪਿਛਲੇ ਦਿਨੀਂ ਦੋ ਹਜ਼ਾਰ ਰੁਪਏ ਦੇ ਨੋਟਾਂ ਉਤੇ ਪਾਬੰਦੀ ਲਗਾਈ ਗਈ ਹੈ, ਜੋ ਕਿ 23 ਮਈ ਤੋਂ ਲਾਗੂ ਹੋਣੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 2000 ਰੁਪਏ ਦੇ ਨੋਟ ਨੂੰ ਲੈ ਕੇ ਕੁਝ ਹਦਾਇਤਾਂ ਦਿੱਤੀਆਂ ਗਈਆਂ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 2000 ਦੇ ਨੋਟ ਨੂੰ ਦਾਨ ਵਜੋਂ ਲੈਣ ਉਤੇ ਕੋਈ ਵੀ ਰੋਕ ਨਹੀਂ ਲਗਾਈ ਗਈ, ਪਰ ਉਨ੍ਹਾਂ ਵੱਲੋਂ ਇਹ ਸਖ਼ਤ ਹਦਾਇਤ ਕੀਤੀ ਗਈ ਹੈ ਕਿ 2000 ਰੁਪਏ ਦਾ ਨੋਟ ਬਦਲਿਆ ਨਾ ਜਾਵੇ।

ਆੜ੍ਹਤੀਆ ਐਸੋਸੀਏਸ਼ਨ ਵੱਲੋਂ ਆਰਬੀਆਈ ਦੇ ਫੈਸਲੇ ਦਾ ਸਵਾਗਤ : ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਸਤੀਸ਼ ਕੁਮਾਰ ਬੱਬੂ ਨੇ ਕਿਹਾ ਕਿ ਦੋ ਹਜ਼ਾਰ ਰੁਪਏ ਦੇ ਨੋਟ ਬੰਦ ਕਰਨ ਦੇ ਫ਼ੈਸਲੇ ਦਾ ਸਵਾਗਤ ਕਰਦੇ ਹਨ ਕਿਉਂਕਿ ਵੱਡੀ ਗਿਣਤੀ ਵਿਚ ਲੋਕਾਂ ਵੱਲੋਂ ਕਾਲਾ ਧਨ ਛੁਪਾਉਣ ਲਈ ਇਹ ਵੱਡੀ ਕਾਰਸੀ ਆਪਣੇ ਘਰਾਂ ਵਿਚ ਲਈ ਗਈ ਸੀ ਹੁਣ 2000 ਦੇ ਨੋਟ ਬੰਦ ਹੋਣ ਨਾਲ ਇਹ ਕਾਰਸੀ ਲੋਕਾਂ ਨੂੰ ਬੈਂਕਾਂ ਵਿਚ ਜਮ੍ਹਾਂ ਕਰਵਾਉਣੀ ਪਵੇਗੀ ਉਨ੍ਹਾਂ ਕਿਹਾ ਕਿ ਇਸ ਨਾਲ ਆੜ੍ਹਤੀਆਂ ਦੇ ਕਾਰੋਬਾਰ ਤੇ ਕਿਸੇ ਤਰ੍ਹਾਂ ਦਾ ਵੀ ਕੋਈ ਮਾੜਾ ਅਸਰ ਨਹੀਂ ਪਵੇਗਾ ਸਗੋਂ ਵੱਡੀ ਗਿਣਤੀ ਵਿੱਚ ਕਾਲਾ ਧੰਨ ਬਾਹਰ ਨਿਕਲੇਗਾ।

ਅਸ਼ਵਨੀ ਸ਼ਰਮਾ ਨੇ ਵੀ ਕੀਤੀ ਫੈਸਲੇ ਦੀ ਸ਼ਲਾਘਾ : ਪਿਛਲੇ ਦਿਨੀਂ ਆਰਬੀਆਈ ਵੱਲੋਂ ਇੱਕ ਵੱਡਾ ਫੈਸਲਾ ਲੈਂਦਿਆਂ ਦੇਸ਼ ਭਰ ਵਿੱਚ 2 ਹਜ਼ਾਰ ਦਾ ਨੋਟ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਭਾਜਪਾ ਦੇ ਪੰਜਾਬ ਪ੍ਰਧਾਨ ਨੇ ਆਰਬੀਆਈ ਦੇ ਇਸ ਫੈਸਲੇ ਦੀ ਸ਼ਲਾਘਾ ਕੀਤੀ ਹੈ, ਕਿਉਂਕਿ ਇਸ ਦਾ ਆਮ ਲੋਕਾਂ ਉਤੇ ਕੋਈ ਅਸਰ ਨਹੀਂ ਪਵੇਗਾ। ਉਨ੍ਹਾਂ ਕਿਹਾ ਕਿ 2018 ਤੋਂ 2000 ਰੁਪਏ ਦੇ ਨੋਟ ਦੀ ਛਪਾਈ ਬੰਦ ਕਰ ਦਿੱਤੀ ਗਈ ਸੀ ਅਤੇ ਹੁਣ ਇਸ ਨੋਟ ਦੇ ਮੁਕੰਮਲ ਤੌਰ 'ਤੇ ਬੰਦ ਹੋਣ ਨਾਲ ਕਾਲਾਬਾਜ਼ਾਰੀ ਕਰਨ ਵਾਲੇ ਲੋਕਾਂ 'ਤੇ ਸ਼ਿਕੰਜਾ ਕੱਸਿਆ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.