ਬਠਿੰਡਾ: ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਫਿਊ ਵਿੱਚ ਦਿੱਤੀ ਢਿੱਲ ਦੌਰਾਨ ਸੜਕਾਂ 'ਤੇ ਵੱਡੀ ਗਿਣਤੀ ਵਿੱਚ ਉੱਤਰੇ ਵਾਹਨਾਂ ਨੂੰ ਲੈ ਕੇ ਪ੍ਰਸ਼ਾਸਨ ਨੇ ਮੋਟਰਸਾਈਕਲ ਅਤੇ ਗੱਡੀਆਂ 'ਤੇ ਪਾਬੰਦੀ ਲਗਾ ਦਿੱਤੀ ਹੈ ਅਤੇ ਬਿਨਾਂ ਪਾਸ ਤੋਂ ਸੜਕਾਂ 'ਤੇ ਗੱਡੀਆਂ ਚਲਾਉਣ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਕਹੀ ਹੈ।
ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਬਠਿੰਡਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 6 ਵਜੇ ਤੋਂ 10 ਵਜੇ ਤੱਕ ਚਾਰ ਘੰਟਿਆਂ ਲਈ ਬਾਜ਼ਾਰ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਸੀ ਪਰ ਲੋਕਾਂ ਵੱਲੋਂ ਭਾਰੀ ਇਕੱਠ ਦੇ ਨਾਲ-ਨਾਲ ਸੜਕਾਂ 'ਤੇ ਉਤਰਨ ਵਾਲੀਆਂ ਗੱਡੀਆਂ ਅਤੇ ਮੋਟਰ ਵਾਹਨਾਂ ਵੱਲੋਂ ਵਰਤੀ ਗਈ ਅਣਗਹਿਲੀ ਨੂੰ ਲੈ ਕੇ ਫੈਸਲਾ ਜਨਤਕ ਕੀਤਾ ਗਿਆ ਹੈ, ਬਠਿੰਡਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਨਤਕ ਕੀਤੇ ਗਏ ਪੱਤਰ ਮੁਤਾਬਕ ਸੜਕਾਂ 'ਤੇ ਸਿਰਫ਼ ਪਾਸ ਹੋਲਡਰ ਹੀ ਗੱਡੀਆਂ 'ਤੇ ਆ ਜਾ ਸਕਣਗੇ।
ਇਹ ਵੀ ਪੜੋ: ਜਲੰਧਰ: ਫੌਜ ਨੇ ਕੋਰੋਨਾ ਯੋਧਿਆਂ ਨੂੰ ਦਿੱਤੀ ਸਲਾਮੀ
ਇਸ ਤੋਂ ਇਲਾਵਾ ਬਿਨਾਂ ਕਿਸੇ ਵਜ੍ਹਾ ਤੋਂ ਸੜਕਾਂ 'ਤੇ ਉਤਰਨ ਵਾਲੇ ਵਾਹਨਾਂ ਦੇ ਮਾਲਕਾਂ 'ਤੇ ਧਾਰਾ 188 ਤੇ ਡਿਜਾਸਟਰ ਮੈਨੇਜਮੈਂਟ ਐਕਟ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਪੱਤਰ ਰਾਹੀਂ ਬਠਿੰਡਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਪਣੇ ਵਿਭਾਗ ਵੱਲੋਂ ਜਾਰੀ ਕੀਤੇ ਗਏ ਪਾਸ ਨੂੰ ਆਪਣੇ ਮੋਟਰ ਵਾਹਨਾਂ ਉੱਤੇ ਚਿਪਕਾਉਣਾ ਲਾਜ਼ਮੀ ਕਰ ਦਿੱਤਾ।