ਬਠਿੰਡਾ:ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕਤ ਅਹਿਮਦ ਦਾ ਅਕਾਊਂਟ ਵਰਤ ਕੇ ਕੁੱਝ ਆਨਲਾਈਨ ਠੱਗਾਂ ਵੱਲੋਂ ਲੋਕਾਂ (Online fraudsters are demanding money from people) ਤੋਂ ਪੈਸੇ ਮੰਗੇ ਜਾ ਰਹੇ ਸਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਨ੍ਹਾਂ ਦੀ ਫੇਸਬੁੱਕ ਆਈਡੀ ਉੱਤੇ ਫਰਜ਼ੀ ਆਈਡੀ ਬਣਾ ਕੇ ਸ਼ਰਾਰਤੀ ਲੋਕ ਪੈਸੇ ਮੰਗ ਰਹੇ ਸਨ ਜਿਸ ਦਾ ਤੁਰੰਤ ਪਤਾ ਲੱਗਣ ਉੱਤੇ ਸਾਰੀਆਂ ਫੇਕ ਆਈਡੀਆਂ ਬੰਦ ਕਰਵਾ ਦਿੱਤੀਆਂ (Fake IDs closed) ਅਤੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਵੀ ਕੀਤੀ।
ਲੋਕਾਂ ਨੂੰ ਅਪੀਲ: ਉਨ੍ਹਾਂ ਕਿਹਾ ਕਿ ਮੈਂ ਲੋਕਾਂ ਨੂੰ ਅਪੀਲ ਕਰਦਾ ਹਾ ਕਿ ਸ਼ਰਾਰਤੀ ਜਾਲਸਾਜ਼ਾਂ ਤੋਂ ਬਚੋ ਆਪਣੀ ਕੋਈ ਵੀ ਗੱਲ ਸੋਸ਼ਲ ਮੀਡੀਆ ਉੱਤੇ ਨਾ ਸ਼ੇਅਰ ਕਰੋ ਅਤੇ ਤੁਰੰਤ ਇਸ ਦੀ ਸੂਚਨਾ ਪੁਲਸ ਨੂੰ ਦੇ ਦਿਓ। ਉਨ੍ਹਾਂ ਕਿਹਾ ਕਿ ਤੁਹਾਡੇ ਸੋਸ਼ਲ ਮੀਡੀਆ ਅਕਾਊਂਟ ਵਿਚ ਲੱਗੀਆਂ ਹੋਈਆਂ ਤਸਵੀਰਾਂ ਨੂੰ ਚੱਕ ਕੇ ਤੁਹਾਡੇ ਸ਼ੋਸ਼ਲ ਮੀਡੀਆ ਉੱਤੇ ਫੈਕ ਐਕਾਊਟ ਬਣਾਏ (Fake accounts are created on social media) ਜਾਂਦੇ ਹਨ ਪਰ ਆਮ ਲੋਕਾਂ ਨੂੰ ਇਹਨਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ।
ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਥਿਤੀ ਤੋਂ ਬਚਣ ਲਈ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਪੈਸੇ ਮੰਗਣ ਵਾਲੇ ਵਿਅਕਤੀ ਕੌਣ ਹਨ ਅਤੇ ਕੋਈ ਵੀ ਅਜਿਹੀ ਗੱਲ ਸਾਹਮਣੇ ਆਉਣ ਉੱਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਤਿੰਨ ਫ਼ੇਕ ਅਕਾਊਂਟ ਬਣਾਏ ਗਏ ਸਨ (Three fake accounts were created) ਉਹ ਤਿੰਨੇ ਬੰਦ ਕਰਵਾ ਦਿੱਤੇ ਗਏ ਹਨ।
ਇਹ ਵੀ ਪੜ੍ਹੋ: ਪਨਬਸ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੱਢੀ ਭੜਾਸ
ਸਾਈਬਰ ਸੈੱਲ ਦਾ ਇਨਕਾਰ: ਇਸ ਮਾਮਲੇ ਵਿੱਚ ਸਾਇਬਰ ਕਰਾਇਮ ਸੈੱਲ (Cyber Crime Cell) ਦੇ ਇੰਚਾਰਜ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਅਤੇ ਆਖਿਆ ਕਿ ਸਾਡੇ ਕੋਲੇ ਕੋਈ ਸ਼ਿਕਾਇਤ ਨਹੀਂ ਆਈ ਹੈ ਹੋ ਸਕਦਾ ਹੈ ਕਿ ਸਾਡੇ ਸੀਨੀਅਰ ਅਧਿਕਾਰੀਆਂ ਕੋਲ ਸ਼ਿਕਾਇਤ ਪਹੁੰਚੀ ਹੋਵੇ ਜਦੋਂ ਸਾਡੇ ਕੋਲ ਸ਼ਿਕਾਇਤ ਆਵੇਗੀ ਤਾਂ ਅਸੀਂ ਜ਼ਰੂਰ ਕਾਰਵਾਈ ਕਰਾਂਗੇ ।