ETV Bharat / state

ਅਕਾਲੀ ਆਗੂ ਭੋਲਾ ਮਾਨ ਨੂੰ ਪਿੰਡ ਦੇ ਵਿਅਕਤੀਆਂ ਨੇ ਮਾਰੀਆਂ ਗੋਲੀਆਂ, ਗੰਭੀਰ ਜ਼ਖਮੀ - ਮਾਨਸਾ ਜ਼ਿਲ੍ਹੇ ਦੇ ਪਿੰਡ ਬਾਲਿਆਂ ਵਾਲੀ

ਮਾਨਸਾ ਜ਼ਿਲ੍ਹੇ ਦੇ ਪਿੰਡ ਬਾਲਿਆਂ ਵਾਲੀ ਵਿੱਚ ਅਕਾਲੀ ਆਗੂ ਭੋਲਾ ਸਿੰਘ ਮਾਨ ਨੂੰ ਪਿੰਡ ਦੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਜ਼ਖਮੀ ਕੀਤੇ ਜਾਣ ਦੀ ਖ਼ਬਰ ਹੈ।

bathinda, akali dal, firring on akali leader, mansa
ਫੋਟੋ
author img

By

Published : Jun 13, 2020, 7:27 PM IST

ਬਠਿੰਡਾ: ਮਾਨਸਾ ਜ਼ਿਲ੍ਹੇ ਦੇ ਪਿੰਡ ਬਾਲਿਆਂ ਵਾਲੀ ਵਿੱਚ ਅਕਾਲੀ ਦਲ ਦੇ ਆਗੂ ਭੋਲਾ ਸਿੰਘ ਮਾਨ 'ਤੇ ਪਿੰਡ ਦੇ ਹੀ ਵਿਅਕਤੀਆਂ ਵੱਲੋਂ ਗੋਲੀ ਮਾਰ ਕੇ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਭੋਲਾ ਸਿੰਘ ਬਠਿੰਡਾ ਦੇ ਸਰਕਾਰ ਹਸਪਤਾਲ ਵਿੱਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ।

ਵੇਖੋ ਵੀਡੀਓ

ਭੋਲਾ ਸਿੰਘ ਮਾਨ ਨੇ ਇਲਜ਼ਾਮ ਲਗਾਇਆ ਹੈ ਕਿ ਇਸ ਹਮਲੇ ਵਿੱਚ ਕਾਂਗਰਸ ਪਾਰਟੀ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਹੱਲਾਸ਼ੇਰੀ 'ਤੇ ਵਿਸਾਖਾ ਸਿੰਘ ਅਤੇ ਗੁਰਿੰਦਰ ਸਿੰਘ ਨਾਂ ਦੇ ਵਿਅਕਤੀ ਨੇ ਉਸ 'ਤੇ ਕੁੱਲ ਚਾਰ ਫਾਇਰ ਹਨ। ਉਨ੍ਹਾਂ ਕਿਹਾ ਕਿ ਵਿੱਚੋਂ ਚਾਰ ਗੋਲੀਆਂ ਵਿੱਚੋਂ ਇੱਕ ਗੋਲੀ ਉਸ ਦੇ ਪੈਰ 'ਤੇ ਵੱਜੀ ਹੈ ਅਤੇ ਦੂਸਰੀ ਗੋਲੀ ਉਸ ਦੇ ਨਾਲ ਵੱਧ ਕੇ ਲੰਘ ਗਈ ਹੈ ਅਤੇ ਕੁਦਰਤੀ ਉਸ ਦਾ ਬਚਾਅ ਹੋ ਗਿਆ ਹੈ।

ਇਸ ਘਟਨਾ ਬਾਰੇ ਮੌਕੇ 'ਤੇ ਤਾਇਨਾਤ ਐਮਰਜੈਂਸੀ ਮੈਡੀਕਲ ਆਫਿਸਰ ਹਰਸ਼ਿਤ ਗਰਗ ਦਾ ਕਹਿਣਾ ਹੈ ਕਿ ਅੱਜ ਇਹ ਘਟਨਾ ਵਾਪਰੀ ਹੈ। ਇਸ ਵਿੱਚ ਇੱਕ ਭੋਲਾ ਸਿੰਘ ਨਾਂ ਦੇ ਵਿਅਕਤੀ 'ਤੇ ਫਾਇਰਿੰਗ ਹੋਈ ਹੈ ਜਿਸ ਨਾਲ ਉਸ ਦੇ ਪੈਰ ਵਿੱਚ ਗੋਲੀ ਵੱਜਣ ਨਾਲ ਉਹ ਜ਼ਖ਼ਮੀ ਹੋ ਗਿਆ ਹੈ। ਇਸ ਨੂੰ ਇਲਾਜ ਲਈ ਦਾਖਲ ਕੀਤਾ ਗਿਆ ਹੈ ਅਤੇ ਇਸ ਦੀ ਸੂਚਨਾ ਬਠਿੰਡਾ ਪੁਲਿਸ ਨੂੰ ਵੀ ਦੇ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਪਿੰਡ ਝੋਰੜਾਂ 'ਚ ਮੋਟਰ 'ਤੇ ਬੈਠੇ ਕਿਸਾਨ ਦਾ ਗੋਲੀਆਂ ਮਾਰ ਕੇ ਕਤਲ

ETV Bharat Logo

Copyright © 2025 Ushodaya Enterprises Pvt. Ltd., All Rights Reserved.