ਬਠਿੰਡਾ : ਬਠਿੰਡਾ ਦੇ ਬਲਾਕ ਨਥਾਣਾ ਨੇੜਲੇ ਪਿੰਡ ਕਲਿਆਣ ਮੱਲ ਕੇ ਨਿਵਾਸੀ ਜਸਪ੍ਰੀਤ ਕੌਰ ਜ਼ਮੀਨੀ ਵਿਵਾਦ ਦੇ ਚਲਦਿਆਂ ਪਾਣੀ ਵਾਲੀ ਟੈਂਕੀ 'ਤੇ ਜਾ ਚੜ੍ਹੀ ਅਤੇ ਆਤਮਹੱਤਿਆ ਦੀ ਧਮਕੀ ਦਿੱਤੀ। ਪਿੰਡ ਵਾਸੀਆਂ ਵੱਲੋਂ ਤੁਰੰਤ ਇਸ ਦੀ ਸੂਚਨਾ ਥਾਣਾ ਨਥਾਣਾ ਨੂੰ ਦਿੱਤੀ ਗਈ।
ਜਸਪ੍ਰੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕੁਝ ਸਮਾਂ ਪਹਿਲਾਂ ਪਿੰਡ ਦੇ ਹੀ ਬੂਟਾ ਸਿੰਘ ਤੂੰ ਜ਼ਮੀਨ ਲਈ ਸੀ ਅਤੇ ਇਸ ਜ਼ਮੀਨ ਦਾ ਹੁਣ ਬੂਟਾ ਸਿੰਘ ਨਾਲ ਵਿਵਾਦ ਚੱਲ ਰਿਹਾ ਸੀ ਵਾਰ ਵਾਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਸ ਪ੍ਰਸ਼ਾਸਨ ਨੂੰ ਸ਼ਿਕਾਇਤਾਂ ਦੇਣ ਦੇ ਬਾਵਜੂਦ ਕੋਈ ਵੀ ਕਾਰਵਾਈ ਨਹੀਂ ਕੀਤੀ ਉਨ੍ਹਾਂ ਦੱਸਿਆ ਕਿ 31 ਜਨਵਰੀ ਨੂੰ ਵੀ ਉਹ ਪਾਣੀ ਵਾਲੀ ਟੈਂਕੀ ਤੇ ਚੜ੍ਹੀ ਸੀ ਪ੍ਰਸ਼ਾਸਨ ਵੱਲੋਂ ਭਰੋਸਾ ਦਿੱਤਾ ਗਿਆ ਸੀ ਵੀ ਉਸ ਨੂੰ ਜਲਦੀ ਇਨਸਾਫ਼ ਦਵਾਇਆ ਜਾਵੇਗਾ ਪਰ ਹਾਲੇ ਤਕ ਉਸ ਨੂੰ ਇਨਸਾਫ ਨਹੀਂ ਮਿਲਿਆ ਜਿਸ ਕਾਰਨ ਮਜਬੂਰਨ ਅੱਜ ਉਹ ਦੁਬਾਰਾ ਪਾਣੀ ਵਾਲੀ ਟੈਂਕੀ ਤੇ ਚੜ੍ਹੀ ਹੈ।
ਮੌਕੇ 'ਤੇ ਪਹੁੰਚੇ ਤਹਿਸੀਲਦਾਰ ਅਵਤਾਰ ਸਿੰਘ ਅਤੇ ਥਾਣਾ ਨਥਾਣਾ ਦੇ ਮੁਖੀ ਨਰਿੰਦਰ ਕੁਮਾਰ ਦੁਆਰਾ ਟੈਂਕੀ ਤੇ ਚੜ੍ਹੀ ਜਸਪ੍ਰੀਤ ਕਾਰ ਨੂੰ ਟੈਂਕੀ ਤੋਂ ਨੀਚੇ ਉਤਾਰਨ ਦੀ ਕੋਸ਼ਿਸ਼ ਕੀਤੀ ਪਰ ਮਹਿਲਾ ਨੇ ਟੈਂਕੀ ਤੋਂ ਨੀਚੇ ਉਤਰਨ ਤੋਂ ਇਨਕਾਰ ਕਰਦਿਆਂ ਆਖਿਆ ਜਦੋਂ ਤੱਕ ਉਸ ਨੂੰ ਇਨਸਾਫ ਨਹੀਂ ਮਿਲੇਗਾ ਉਹ ਟੈਂਕੀ ਤੋਂ ਨੀਚੇ ਨਹੀਂ ਉਤਰੇਗੀ।
ਇੱਥੇ ਦੱਸਣਯੋਗ ਹੈ ਕਿ ਮਹਿਲਾ ਨੂੰ ਪਾਣੀ ਵਾਲੀ ਟੈਂਕੀ ਤੇ ਚੜ੍ਹੇ ਨੂੰ ਕਰੀਬ ਅੱਠ ਘੰਟੇ ਹੋ ਚੁੱਕੇ ਹਨ ਤੇ ਟੈਂਕੀ ਉੱਪਰ ਨਾ ਹੀ ਪੀਣ ਦੇ ਪਾਣੀ ਦਾ ਤੇ ਨਾ ਹੀ ਖਾਣ ਪੀਣ ਦਾ ਪ੍ਰਬੰਧ ਹੈ।
ਥਾਣਾ ਨਥਾਣਾ ਦੇ ਮੁਖੀ ਨਰਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਜਸਪ੍ਰੀਤ ਕੌਰ ਦੇ ਪਤੀ ਅਤੇ ਬੂਟਾ ਸਿੰਘ ਨੂੰ ਥਾਣੇ ਬੁਲਾਇਆ ਗਿਆ ਹੈ ਅਤੇ ਦੋਵੇਂ ਧਿਰਾਂ ਦੀ ਗੱਲਬਾਤ ਸੁਣਨ ਤੋਂ ਬਾਅਦ ਅਗਲੀ ਕਾਰਵਾਈ ਕਰਨਗੇ ਤਾਂ ਜੋ ਔਰਤ ਨੂੰ ਇਨਸਾਫ਼ ਮਿਲ ਸਕੇ।
ਇਹ ਵੀ ਪੜ੍ਹੋ:ਜ਼ਮੀਨ ਦੇ ਟੁਕੜੇ ਨੇ ਖੂਨ ਦੇ ਰਿਸ਼ਤੇ ਕੀਤੇ ਫਿੱਕੇ, ਭਰਾਵਾਂ 'ਚ ਹੋਈ ਲੜਾਈ