ETV Bharat / state

ਕਿਵੇਂ ਬਚੀਏ ਕੈਂਸਰ ਵਰਗੀ ਭਿਆਨਕ ਬਿਮਾਰੀ ਤੋਂ, ਸੁਣੋ ਪੀੜਤ ਸਮਾਜਸੇਵੀ ਦੀ ਜ਼ੁਬਾਨੀ - world cancer day

ਕੈਂਸਰ ਦਿਵਸ ਮੌਕੇ ਇੱਕ ਸਮਾਜ ਸੇਵਿਕਾ ਨੇ ਲੋਕਾਂ ਨੂੰ ਕੈਂਸਰ ਵਰਗੀ ਖ਼ਤਰਨਾਕ ਬਿਮਾਰੀ ਪ੍ਰਤੀ ਜਾਗਰੂਕ ਕੀਤਾ। ਇਹ ਸਮਾਜ ਸੇਵਿਕਾ ਆਪ ਵੀ ਕੈਂਸਰ ਪੀੜਤ ਰਹਿ ਚੁੱਕੀ ਹੈ। ਵਿਸ਼ਵ ਕੈਂਸਰ ਦਿਵਸ ਮੌਕੇ ਉਨ੍ਹਾਂ ਈਟੀਵੀ ਭਾਰਤ ਦੇ ਨਾਲ ਗੱਲਬਾਤ ਕੀਤੀ ਤੇ ਕੈਂਸਰ ਤੋਂ ਬਚਣ ਲਈ ਜਾਣਕਾਰੀ ਸਾਂਝੀ ਕੀਤੀ।

cancer awareness programme
cancer awareness programme
author img

By

Published : Feb 4, 2020, 11:55 PM IST

ਬਠਿੰਡਾ: ਵਿਸ਼ਵ ਕੈਂਸਰ ਦਿਵਸ ਮੌਕੇ ਵੱਖ-ਵੱਖ ਹਸਪਤਾਲ ਅਤੇ ਸੰਸਥਾਨਾਂ ਵਿੱਚ ਕੈਂਸਰ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਦੌਰਾਨ ਕੈਂਸਰ ਦੀ ਬਿਮਾਰੀ ਨਾਲ ਪੀੜਤ ਰਹਿ ਚੁੱਕੀ ਸਮਾਜ ਸੇਵਿਕਾ ਸਪਨਾ ਨੇ ਈਟੀਵੀ ਭਾਰਤ ਦੇ ਨਾਲ ਗੱਲਬਾਤ ਕੀਤੀ ਤੇ ਕੈਂਸਰ ਤੋਂ ਬਚਣ ਲਈ ਜਾਣਕਾਰੀ ਸਾਂਝੀ ਕੀਤੀ। ਕੈਂਸਰ ਦੀ ਬੀਮਾਰੀ ਤੋਂ ਠੀਕ ਹੋ ਚੁੱਕੀ ਸਪਨਾ ਹੁਣ ਲੋਕਾਂ ਨੂੰ ਵੀ ਜਾਗਰੂਕ ਕਰਦੀ ਹੈ।

ਵੀਡੀਓ

ਸਮਾਜ ਸੇਵਿਕਾ ਸਪਨਾ ਨੇ ਦੱਸਿਆ ਕਿ ਕਿਵੇਂ ਕੈਂਸਰ ਆਪਣੀ ਜੜ੍ਹਾਂ ਫੈਲਾ ਰਿਹਾ ਹੈ ਅਤੇ ਕਿਵੇਂ ਇਸ ਤੋਂ ਬਚਣਾ ਚਾਹੀਦਾ ਹੈ। ਪਲਾਸਟਿਕ ਦੇ ਨਾਲ ਬਣੇ ਬਰਤਨ ਜਾਂ ਪਲਾਸਟਿਕ ਦੇ ਚਾਹ ਪੀਣ ਵਾਲੇ ਕੱਪ ਜ਼ਿਆਦਾਤਰ ਕੈਂਸਰ ਦਾ ਕਾਰਨ ਬਣਦੇ ਹਨ। ਦੂਜਾ ਕਾਰਨ ਸਾਡੇ ਖਾਣ ਪੀਣ ਦੀਆਂ ਵਸਤਾਂ ਹਨ ਜਿਨ੍ਹਾਂ ਨੂੰ ਅਸੀਂ ਬਿਨਾਂ ਧੋਏ ਖਾਂਦੇ ਹਾਂ ਕਿਉਂਕਿ ਇਨ੍ਹਾਂ ਉੱਪਰ ਕੀਤੀ ਗਈ ਰਿਹਾ ਸਪਰੇਅ ਵੱਡੀ ਮਾਤਰਾ ਵਿੱਚ ਕੈਂਸਰ ਦਾ ਕਾਰਨ ਬਣ ਰਹੀ ਹੈ।

ਸਪਨਾ ਨੇ ਦੱਸਿਆ ਕਿ ਪਹਿਲਾਂ ਪੁਰਾਣੇ ਸਮੇਂ ਵਿੱਚ ਬਜ਼ੁਰਗ ਆਪਣਾ ਖਾਣ ਪੀਣ ਦੇਸੀ ਢੰਗ ਨਾਲ ਕਰਦੇ ਸੀ ਤਾਂ ਕੈਂਸਰ ਦੀ ਬੀਮਾਰੀ ਤੋਂ ਦੂਰ ਅਤੇ ਲੰਬੀ ਉਮਰ ਭੋਗਦੇ ਸਨ। ਹੁਣ ਜਿਵੇਂ ਅਸੀਂ ਵਿਦੇਸ਼ੀ ਕਲਚਰ ਵੱਲ ਵੱਧ ਰਹੇ ਹਾਂ ਅਤੇ ਪਿੱਜ਼ਾ, ਬਰਗਰ, ਫਾਸਟ ਫੂਡ ਅਤੇ ਬਿਨਾਂ ਧੋਤੇ ਅੰਨ ਜਾਂ ਸਬਜੀਆਂ ਖਾਂਦੇ ਹਾਂ ਤਾਂ ਇਹ ਵੀ ਬਿਮਾਰੀ ਦਾ ਕਾਰਨ ਬਣਦੇ ਹਨ। ਇਨ੍ਹਾਂ ਸਭ ਚੀਜ਼ਾਂ ਨੂੰ ਧਿਆਨ ਵਿੱਚ ਰੱਖਦਿਆਂ ਸਾਨੂੰ ਆਪਣੇ ਜੀਵਨ ਵਿੱਚ ਕੈਂਸਰ ਵਰਗੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਸਭ ਤੋਂ ਪਹਿਲਾਂ ਖਾਣ ਪੀਣ ਵਿੱਚ ਬਦਲਾਅ ਕਰਨਾ ਜ਼ਰੂਰੀ ਹੈ। ਲਾਜ਼ਮੀ ਹੈ ਕਿ ਪਲਾਸਟਿਕ ਨੂੰ ਆਪਣੇ ਖਾਣ ਪੀਣ ਵਿੱਚ ਕਦੇ ਨਾ ਵਰਤੋਂ ਅਤੇ ਸਟੀਲ ਜਾਂ ਕਾਂਸੇ ਦੇ ਬਰਤਨ ਹੀ ਵਰਤੋ।

ਜੇਕਰ ਕੋਈ ਵੀ ਬੀਮਾਰੀ ਦੇ ਲੱਛਣ ਲੱਗਣ ਤਾਂ ਉਸ ਨੂੰ ਤੁਰੰਤ ਡਾਕਟਰੀ ਸਲਾਹ ਲੈ ਕੇ ਚੈੱਕਅਪ ਕਰਵਾਇਆ ਜਾਵੇ ਕਿਉਂਕਿ ਸ਼ੁਰੂਆਤ ਤੌਰ 'ਤੇ ਕਿਸੇ ਵੀ ਬਿਮਾਰੀ 'ਤੇ ਕਾਬੂ ਪਾਉਣਾ ਆਸਾਨ ਹੁੰਦਾ ਹੈ। ਇਸ ਲਈ ਸਭ ਤੋਂ ਪਹਿਲਾਂ ਸਾਨੂੰ ਜ਼ਰੂਰਤ ਹੈ ਆਪਣੇ ਆਪ ਨੂੰ ਜਾਗਰੂਕ ਕਰਨਾ ਅਤੇ ਦੂਜਿਆਂ ਨੂੰ ਇਸ ਦੇ ਪ੍ਰਤੀ ਜਾਗਰੂਕ ਕਰਨਾ ਤਾਂ ਹੀ ਕੈਂਸਰ ਵਰਗੀ ਭਿਆਨਕ ਬਿਮਾਰੀ ਤੇ ਕਾਬੂ ਪਾਇਆ ਜਾ ਸਕਦਾ ਹੈ।

Intro:ਵਿਸ਼ਵ ਕੈਂਸਰ ਦਿਵਸ ਮੌਕੇ ਕੈਂਸਰ ਪ੍ਰਤੀ ਜਾਗਰੂਕ ਕਰਨ ਵਾਲੀ ਸਮਾਜ ਸੇਵਿਕਾ ਸਪਨਾ ਨੇ ਈਟੀਵੀ ਭਾਰਤ ਤੇ ਕੀਤੀ ਜਾਣਕਾਰੀ ਸਾਂਝੀ

ਦੱਸਿਆ ਕੈਂਸਰ ਤੋਂ ਬਚਣ ਲਈ ਸਾਡੇ ਖਾਣ ਪੀਣ ਵਿੱਚ ਬਦਲਾਅ ਅਤੇ ਪਲਾਸਟਿਕ ਦੇ ਬਣੇ ਬਰਤਨਾਂ ਦੀ ਨਹੀਂ ਕਰਨੀ ਚਾਹੀਦੀ ਵਰਤੋਂ

Body:ਅੱਜ ਵਿਸ਼ਵ ਕੈਂਸਰ ਦਿਵਸ ਮੌਕੇ ਵੱਖ ਵੱਖ ਹਸਪਤਾਲ ਅਤੇ ਸੰਸਥਾਨਾਂ ਵਿੱਚ ਕੈਂਸਰ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਇਸ ਦੌਰਾਨ ਕੈਂਸਰ ਦੀ ਬਿਮਾਰੀ ਤੋਂ ਠੀਕ ਹੋ ਚੁੱਕੀ ਕੈਂਸਰ ਪ੍ਰਤੀ ਜਾਗਰੂਕ ਕਰਨ ਵਾਲੀ ਸਮਾਜ ਸੇਵਿਕਾ ਸਪਨਾ ਨੇ ਈਟੀਵੀ ਭਾਰਤ ਦੇ ਨਾਲ ਗੱਲਬਾਤ ਕੀਤੀ ਤੇ ਕੈਂਸਰ ਤੋਂ ਬਚਣ ਲਈ ਜਾਣਕਾਰੀ ਸਾਂਝੀ ਕੀਤੀ
ਸਮਾਜ ਸੇਵਿਕਾ ਸਪਨਾ ਨੇ ਦੱਸਿਆ ਕਿ ਕਿਵੇਂ ਕੈਂਸਰ ਆਪਣੀ ਜੜ੍ਹਾਂ ਫੈਲਾ ਰਿਹਾ ਹੈ ਅਤੇ ਕਿਵੇਂ ਇਸ ਤੋਂ ਬਚਣਾ ਚਾਹੀਦਾ ਹੈ ਪਲਾਸਟਿਕ ਦੇ ਨਾਲ ਬਣੇ ਬਰਤਨ ਜਾਂ ਪਲਾਸਟਿਕ ਦੇ ਚਾਹ ਪੀਣ ਵਾਲੇ ਕੱਪ ਜ਼ਿਆਦਾਤਰ ਕੈਂਸਰ ਦਾ ਕਾਰਨ ਬਣਦੇ ਹਨ ਦੂਜਾ ਕਾਰਨ ਸਾਡੇ ਖਾਣ ਪੀਣ ਦੀਆਂ ਵਸਤਾਂ ਹਨ ਜਿਨ੍ਹਾਂ ਨੂੰ ਅਸੀਂ ਬਿਨਾਂ ਧੋਏ ਖਾਂਦੇ ਹਾਂ ਕਿਉਂਕਿ ਇਨ੍ਹਾਂ ਉੱਪਰ ਕੀਤੀ ਗਈ ਰਿਹਾ ਸਪਰੇਹਾਂ ਵੱਡੀ ਮਾਤਰਾ ਵਿੱਚ ਕੈਂਸਰ ਦਾ ਕਾਰਨ ਬਣ ਰਹੀਆਂ ਹਨ
ਸਮਾਜ ਸੇਵਿਕਾ ਸਪਨਾ ਨੇ ਦੱਸਿਆ ਕਿ ਜਿਵੇਂ ਪਹਿਲਾਂ ਪੁਰਾਣੇ ਸਮੇਂ ਵਿੱਚ ਬਜ਼ੁਰਗ ਆਪਣਾ ਖਾਣ ਪੀਣ ਦੇਸੀ ਢੰਗ ਨਾਲ ਕਰਦੇ ਸੀ ਤਾਂ ਕੈਂਸਰ ਦੀ ਬੀਮਾਰੀ ਤੋਂ ਦੂਰ ਅਤੇ ਲੰਬੀ ਉਮਰ ਭੋਗਦੇ ਸਨ ਹੁਣ ਜਿਵੇਂ ਅਸੀਂ ਵਿਦੇਸ਼ੀ ਕਲਚਰਾਂ ਵੱਲ ਵੱਧ ਰਹੇ ਹਾਂ ਅਤੇ ਪਿੱਜ਼ਾ ਬਰਗਰ ਫਾਸਟ ਫੂਡ ਅਤੇ ਬਿਨਾਂ ਧੋਤੇ ਅੰਨ ਜਾਂ ਸਬਜੀਆਂ ਖਾਂਦੇ ਹਾਂ ਇਹ ਵੀ ਬਿਮਾਰੀ ਦਾ ਕਾਰਨ ਬਣਦੀਆਂ ਹਨ ਇਸ ਤੋਂ ਇਲਾਵਾ ਨਾ ਟੁੱਟਣ ਵਾਲਾ ਪਲਾਸਟਿਕ ਕਰੋਕਰੀ ਜਿਸ ਨੂੰ ਅਸੀਂ ਓਵਨ ਵਿੱਚ ਰੱਖ ਕੇ ਖਾਣ ਪੀਣ ਦੀਆਂ ਵਸਤਾਂ ਗਰਮ ਕਰਦੇ ਹਾਂ ਉਹ ਵੀ ਕੈਂਸਰ ਦਾ ਕਾਰਨ ਬਣਦਾ ਹੈ
ਇਨ੍ਹਾਂ ਸਭ ਚੀਜ਼ਾਂ ਨੂੰ ਧਿਆਨ ਵਿੱਚ ਰੱਖਦਿਆਂ ਸਾਨੂੰ ਆਪਣੇ ਜੀਵਨ ਵਿੱਚ ਕੈਂਸਰ ਵਰਗੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਆਪਣੇ ਵੀ ਸਭ ਤੋਂ ਪਹਿਲਾਂ ਖਾਣ ਪੀਣ ਵਿੱਚ ਬਦਲਾਅ ਕਰਨਾ ਜ਼ਰੂਰੀ ਹੈ ਲਾਜ਼ਮੀ ਹੈ ਕਿ ਪਲਾਸਟਿਕ ਨੂੰ ਆਪਣੇ ਖਾਣ ਪੀਣ ਵਿੱਚ ਕਦੇ ਨਾ ਵਰਤੋਂ ਅਤੇ ਸਟੀਲ ਜਾਂ ਕਾਂਸੇ ਦੇ ਬਰਤਨ ਹੀ ਵਰਤਣ ਵਿਦੇਸ਼ੀ ਖਾਣੇ ਦੀ ਵਰਤੋਂ ਨਾ ਕੀਤੀ ਜਾਵੇ
ਜੇਕਰ ਕੋਈ ਵੀ ਬੀਮਾਰੀ ਦੇ ਲੱਛਣ ਲੱਗਣ ਤਾਂ ਉਸ ਨੂੰ ਤੁਰੰਤ ਡਾਕਟਰੀ ਸਲਾਹ ਲੈ ਕੇ ਚੈੱਕਅਪ ਕਰਵਾਇਆ ਜਾਵੇ ਕਿਉਂਕਿ ਸ਼ੁਰੂਆਤ ਤੌਰ ਤੇ ਕਿਸੇ ਵੀ ਬਿਮਾਰੀ ਤੇ ਕਾਬੂ ਪਾਉਣਾ ਆਸਾਨ ਹੁੰਦਾ ਹੈ ਇਸ ਲਈ ਸਭ ਤੋਂ ਪਹਿਲਾਂ ਸਾਨੂੰ ਜ਼ਰੂਰਤ ਹੈ ਆਪਣੇ ਆਪ ਨੂੰ ਜਾਗਰੂਕ ਕਰਨਾ ਅਤੇ ਦੂਜਿਆਂ ਨੂੰ ਇਸ ਦੇ ਪ੍ਰਤੀ ਜਾਗਰੂਕ ਕਰਨਾ ਤਾਂ ਹੀ ਕੈਂਸਰ ਵਰਗੀ ਭਿਆਨਕ ਬਿਮਾਰੀ ਤੇ ਕਾਬੂ ਪਾਇਆ ਜਾ ਸਕਦਾ ਹੈ
ਵਾਈਟ - ਸਪਨਾ ਕੈਂਸਰ ਪ੍ਰਤੀ ਜਾਗਰੂਕ ਕਰਨ ਵਾਲੀ ਸਮਾਜ ਸੇਵਿਕਾ

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.