ETV Bharat / state

ਬਰਨਾਲਾ ਵਿਖੇ ਰੇਲਵੇ ਸਟੇਸ਼ਨ ਮੋਰਚੇ 'ਚ ਭੁੱਖ ਹੜਤਾਲ 'ਤੇ ਬੈਠੀਆਂ ਔਰਤਾਂ - ਰੇਲਵੇ ਸਟੇਸ਼ਨ

ਤਿੰਨ ਖੇਤੀ ਵਿਰੋਧੀ ਕਾਨੂੰਨਾਂ ਖ਼ਿਲਾਫ਼ ਸਥਾਨਕ ਰੇਲਵੇ ਸਟੇਸ਼ਨ 'ਤੇ ਬੁੱਧਵਾਰ ਨੂੰ ਪਿੰਡ ਕਰਮਗੜ੍ਹ ਦੀਆਂ ਔਰਤਾਂ ਲੜੀਵਾਰ ਚੱਲ ਰਹੀ ਭੁੱਖ ਹੜਤਾਲ ’ਤੇ ਬੈਠੀਆਂ। ਜੋ ਕਿ ਬੀਕੇਯੂ ਡਕੌਂਦਾ ਦੀ ਆਗੂ ਜਸਪਾਲ ਕੌਰ ਦੀ ਅਗਵਾਈ 'ਚ ਧਰਨੇ ’ਚ ਸ਼ਾਮਲ ਹੋਈਆਂ।

ਤਸਵੀਰ
ਤਸਵੀਰ
author img

By

Published : Jan 6, 2021, 10:22 PM IST

ਬਰਨਾਲਾ: ਤਿੰਨ ਖੇਤੀ ਵਿਰੋਧੀ ਕਾਨੂੰਨਾਂ ਖ਼ਿਲਾਫ਼ ਸਥਾਨਕ ਰੇਲਵੇ ਸਟੇਸ਼ਨ 'ਤੇ ਬੁੱਧਵਾਰ ਨੂੰ ਪਿੰਡ ਕਰਮਗੜ੍ਹ ਦੀਆਂ ਔਰਤਾਂ ਲੜੀਵਾਰ ਚੱਲ ਰਹੀ ਭੁੱਖ ਹੜਤਾਲ ’ਤੇ ਬੈਠੀਆਂ। ਜੋ ਕਿ ਬੀਕੇਯੂ ਡਕੌਂਦਾ ਦੀ ਆਗੂ ਜਸਪਾਲ ਕੌਰ ਦੀ ਅਗਵਾਈ 'ਚ ਧਰਨੇ ’ਚ ਸ਼ਾਮਲ ਹੋਈਆਂ।

ਭੁੱਖ ਹੜਤਾਲ ’ਤੇ ਬੈਠੀਆਂ ਔਰਤਾਂ
ਭੁੱਖ ਹੜਤਾਲ ’ਤੇ ਬੈਠੀਆਂ ਔਰਤਾਂ

ਸਾਂਝੇ ਕਿਸਾਨ ਸੰਘਰਸ਼ ਨੂੰ ਆੜ੍ਹਤੀਆ ਐਸੋਸ਼ੀਏਸ਼ਨ ਧਨੌਲਾ ਵੱਲੋਂ ਆਪਣੇ ਸਾਥੀਆਂ ਸਮੇਤ ਸ਼ਮੂਲੀਅਤ ਕਰਦਿਆਂ ਸੰਚਾਲਨ ਕਮੇਟੀ ਨੂੰ 21,000 ਦੀ ਸਹਿਯੋਗ ਰਾਸ਼ੀ ਭੇਂਟ ਕੀਤੀ। ਇਸੇ ਹੀ ਤਰ੍ਹਾਂ ਗੁਰਚਰਨ ਸਿੰਘ ਕਲੇਰ ਵੱਲੋਂ ਵੀ ਸੰਚਾਲਨ ਕਮੇਟੀ ਨੂੰ 5100 ਦੀ ਸਹਾਇਤਾ ਰਾਸ਼ੀ ਭੇਂਟ ਕੀਤੀ ਗਈ।

ਸ਼ਹਾਇਤਾ ਰਾਸ਼ੀ ਭੇਂਟ ਕਰਨ ਮੌਕੇ
ਸ਼ਹਾਇਤਾ ਰਾਸ਼ੀ ਭੇਂਟ ਕਰਨ ਮੌਕੇ

ਉਨ੍ਹਾਂ ਐਲਾਨ ਕੀਤਾ ਕਿ ਸੰਘਰਸ਼ਾਂ ਦੀ ਕੜੀ ਵਜੋਂ ਭਲਕੇ ਦਾਣਾ ਮੰਡੀ ਤੋਂ ਰੇਲਵੇ ਸਟੇਸ਼ਨ ਤੱਕ ਵਿਸ਼ਾਲ ਟਰੈਕਟਰ ਮਾਰਚ ਕੀਤਾ ਜਾਵੇਗਾ। ਅੱਜ ਭੁੱਖ ਹੜਤਾਲ ਉੱਪਰ ਬੈਠਣ ਵਾਲੇ ਜਥੇ ਵਿੱਚ ਗਗਨਦੀਪ ਕੌਰ, ਸਵਨਪ੍ਰੀਤ ਕੌਰ, ਮਨਪ੍ਰੀਤ ਕੌਰ, ਬਲਵੀਰ ਕੌਰ, ਬਿਮਲਾ ਦੇਵੀ, ਜਸਪਾਲ ਕੌਰ, ਸੁਖਵਿੰਦਰ ਕੌਰ, ਅਮਰਜੀਤ ਕੌਰ, ਗੁਰਦੇਵ ਕੌਰ, ਬਲਜੀਤ ਕੌਰ, ਸਮਰਜੀਤ ਕੌਰ, ਤੇਜਪਾਲ ਕੌਰ ਸ਼ਾਮਿਲ ਸਨ।

ਠਾਠਾ ਮਾਰਦਾ ਕਿਸਾਨਾਂ ਦਾ ਇਕੱਠ
ਠਾਠਾ ਮਾਰਦਾ ਕਿਸਾਨਾਂ ਦਾ ਇਕੱਠ

ਇਸ ਦੌਰਾਨ ਵੱਖ-ਵੱਖ ਪਿੰਡਾਂ/ਸ਼ਹਿਰੀ ਸੰਸਥਾਵਾਂ ਵੱਲੋਂ ਲੰਗਰ ਦੀ ਸੇਵਾ ਨਿਰਵਿਘਨ ਜਾਰੀ ਰਹੀ।

ਤਸਵੀਰ
ਤਸਵੀਰ

ਇਸ ਧਰਨੇ ’ਚ 97 ਦਿਨਾਂ ਤੋਂ ਸੰਘਰਸ਼ ਦੀ ਮੋਹਰੀ ਕਤਾਰ ’ਚ ਕਰਮਗੜ੍ਹ ਦੀਆਂ ਸਕੂਲੀ ਵਿਦਿਆਰਥਣਾਂ ਗਗਨਦੀਪ ਕੌਰ, ਸਵਨਪ੍ਰੀਤ ਕੌਰ, ਮਨਪ੍ਰੀਤ ਕੌਰ ਖਿੱਚ ਦਾ ਕੇਂਦਰ ਬਣੀਆਂ ਰਹੀਆਂ। ਭੁੱਖ ਹੜਤਾਲ ’ਚ ਸ਼ਾਮਲ ਹੋਣ ਦੇ ਬਾਵਜੂਦ ਵੀ ਇਹ ਔਰਤਾਂ ਅਕਾਸ਼ ਗੁੰਜਾਊ ਨਾਅਰਿਆਂ ਨਾਲ ਪੰਡਾਲ ਵਿੱਚ ਜੋਸ਼ ਭਰ ਰਹੀਆਂ ਸਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.