ਬਰਨਾਲਾ : ਬਰਨਾਲਾ ਜ਼ਿਲ੍ਹੇ ਦੇ ਹਲਕਾ ਭਦੌੜ ਦੇ ਪਿੰਡ ਮੌੜ ਪਟਿਆਲਾ ਦੇ ਇੱਕ ਮਜ਼ਦੂਰ ਪਰਿਵਾਰ ਦੇ ਚਾਚੀ ਅਤੇ ਭਤੀਜੇ ਦੀ (Two people from Barnala died due to drowning in Haryana) ਹਰਿਆਣਾ ਦੇ ਇੱਕ ਪਿੰਡ ਵਿੱਚ ਖੇਤਾਂ ਦੇ ਛੱਪੜ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਹੈ। ਇਸ ਘਟਨਾ ਦਾ ਪਤਾ ਲੱਗਦਿਆਂ ਹੀ ਇਲਾਕੇ 'ਚ ਸੋਗ ਦੀ ਲਹਿਰ ਫੈਲ ਗਈ।
ਛੱਪੜ ਵਿੱਚ ਤਿਲਕਣ ਨਾਲ ਮੌਤ : ਜਾਣਕਾਰੀ ਦਿੰਦਿਆਂ ਪਿੰਡ ਮੌੜ ਪਟਿਆਲਾ ਦੇ ਸਰਪੰਚ ਸੁਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਔਰਤ ਦਾ ਨਾਂ ਕਰਮਜੀਤ ਸਿੰਘ (2 labourer died) ਅਤੇ ਉਸ ਦੇ ਭਤੀਜੇ ਦਾ ਨਾਂ ਜੰਟਾ ਸਿੰਘ ਹੈ। ਉਹ ਇੱਕ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਸੀ ਅਤੇ ਹਰਿਆਣਾ ਦੇ ਪਿੰਡ ਰਸੀਲਾਖੇੜਾ (ਨੇੜੇ ਮੰਡੀ ਡੱਬਵਾਲੀ) ਵਿੱਚ ਮਜ਼ਦੂਰੀ ਕਰਨ ਗਏ ਸੀ। ਉਹ ਉਥੇ ਨਰਮੇ ਦੇ ਖੇਤਾਂ ਵਿੱਚ ਕੰਮ ਕਰਨ ਗਿਆ ਸੀ। ਉਥੇ ਹੀ ਖੇਤ ਦੇ ਕੋਲ ਪਾਣੀ ਸਟੋਰ ਕਰਨ ਲਈ ਡੂੰਘਾ ਛੱਪੜ ਬਣਾਇਆ ਹੋਇਆ ਸੀ। ਜਦੋਂ ਕਰਮਜੀਤ ਕੌਰ ਪਾਣੀ ਲੈਣ ਲਈ ਛੱਪੜ ਨੇੜੇ ਗਈ ਤਾਂ ਉਸ ਦਾ ਪੈਰ ਤਿਲਕ ਗਿਆ ਅਤੇ ਉਹ ਉਸ ਵਿੱਚ ਡਿੱਗ ਗਈ। ਇਸ ਦੌਰਾਨ ਉਸ ਨੇ ਰੌਲਾ ਪਾਇਆ ਤਾਂ ਜੰਟਾ ਸਿੰਘ ਨੇ ਵੀ ਉਸ ਨੂੰ ਬਚਾਉਣ ਲਈ ਛਾਲ ਮਾਰ ਦਿੱਤੀ।
ਛੱਪੜ ਡੂੰਘਾ ਹੋਣ ਕਾਰਨ ਦੋਵਾਂ ਦੀ ਡੁੱਬਣ ਕਾਰਨ ਮੌਤ ਹੋ ਗਈ। ਇਸ ਘਟਨਾ ਦਾ ਪਤਾ ਪਰਿਵਾਰ ਨੂੰ ਹਰਿਆਣੇ ਤੋਂ ਆਏ ਫੋਨ ਰਾਹੀਂ ਮਿਲਿਆ। ਉਸ ਤੋਂ ਬਾਅਦ ਪਰਿਵਾਰ ਦੇ ਕੁਝ ਮੈਂਬਰ ਅਤੇ ਪਿੰਡ ਦੇ ਪਤਵੰਨੇ ਸੱਜਣ ਘਟਨਾ ਵਾਲੇ ਸਥਾਨ ਵੱਲ ਨੂੰ ਚਲੇ ਗਏ। ਮ੍ਰਿਤਕ ਮਹਿਲਾ ਦੇ ਦੋ ਬੱਚੇ ਹਨ ਉਸ ਦੇ ਇੱਕ ਬੱਚੇ ਦੀ ਇੱਕ ਸਾਲ ਪਹਿਲਾਂ ਹੀ ਨਹਿਰ ਵਿੱਚ ਡੁੱਬ ਕੇ ਮੌਤ ਹੋ ਗਈ ਸੀ ਜਦ ਕਿ ਜੰਟਾ ਸਿੰਘ ਹਾਲੇ ਕੁੰਵਾਰਾ ਸੀ।
- Navjot Sidhu on INDIA Alliance: ਨਵਜੋਤ ਸਿੱਧੂ ਦੀ INDIA ਗੱਠਜੋੜ ਨੂੰ ਲੈਕੇ ਕਾਂਗਰਸ ਤੇ ਆਪ ਲੀਡਰਾਂ ਨੂੰ ਨਸੀਹਤ, ਕਿਹਾ- ਇਹ PM ਚੁਣਨ ਦੀ ਚੋਣ ਹੈ ਨਾ ਕਿ ਪੰਜਾਬ ਦਾ ਮੁੱਖ ਮੰਤਰੀ
- Holland based Cattle Feed Plant: ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਪੁਰਾ 'ਚ ਰੱਖਿਆ ਹਾਲੈਂਡ ਆਧਾਰਤ ਕੈਟਲ ਫੀਡ ਪਲਾਂਟ ਦਾ ਨੀਂਹ ਪੱਥਰ
- Chappar Mela in Ludhiana: ਮਾਲਵੇ ਦੇ ਸਭ ਤੋਂ ਵੱਡੇ ਮੇਲਿਆਂ 'ਚ ਇੱਕ ਛਪਾਰ ਦੇ ਮੇਲੇ ਦਾ ਜਾਣੋ ਇਤਿਹਾਸ, ਕਿਉਂ ਨਹੀਂ ਲੱਗਦੀਆਂ ਹੁਣ ਛਪਾਰ ਮੇਲੇ 'ਤੇ ਸਿਆਸੀ ਕਾਨਫਰੰਸਾਂ, ਪੜ੍ਹੋ ਖ਼ਬਰ
ਆਰਥਿਕ ਮਦਦ ਦੀ ਮੰਗ : ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਸਰਕਾਰ ਵੱਲੋਂ ਇਸ ਪਰਿਵਾਰ ਦੀ ਆਰਥਿਕ ਸਹਾਇਤਾ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਉਹਨਾਂ ਨੂੰ ਕੁਝ ਆਰਥਿਕ ਮਦਦ ਮਿਲ ਸਕੇ ਅਤੇ ਇਹਨਾਂ ਦੇ ਪਰਿਵਾਰ ਨੂੰ ਸਰਕਾਰੀ ਨੌਕਰੀ ਵੀ ਦਿੱਤੀ ਜਾਣੀ ਚਾਹੀਦੀ ਹੈ। ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਸਰਕਾਰ ਵੱਲੋਂ ਇਸ ਪਰਿਵਾਰ ਦੀ ਆਰਥਿਕ ਸਹਾਇਤਾ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਉਹਨਾਂ ਨੂੰ ਕੁਝ ਆਰਥਿਕ ਮਦਦ ਮਿਲ ਸਕੇ ਅਤੇ ਇਹਨਾਂ ਦੇ ਪਰਿਵਾਰ ਨੂੰ ਸਰਕਾਰੀ ਨੌਕਰੀ ਵੀ ਦਿੱਤੀ ਜਾਣੀ ਚਾਹੀਦੀ ਹੈ।