ਬਰਨਾਲਾ: ਬਰਨਾਲਾ ਦੀ ਤਪਾ ਮੰਡੀ ਵਿੱਚ ਪਿਛਲੇ ਦਿਨੀਂ ਇੱਕ ਸੁਨਿਆਰੇ ਦੇ ਸਿਰ ਵਿੱਚ ਹਥੌੜਾ ਮਾਰ ਕੇ ਚੋਰ ਲੱਖਾਂ ਦੇ ਗਹਿਣੇ ਲੁੱਟ ਲੈ ਗਏ। ਤਪਾ ਪੁਲੀਸ ਨੇ ਇਸ ਲੁੱਟ-ਖੋਹ ਦੇ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ (Accused of robbing shop by hitting goldsmith on head arrested in Barnala) ਕੀਤੀ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਵਾਰਦਾਤ ਲਈ ਵਰਤਿਆ ਹਥੌੜਾ, ਇੱਕ ਮੋਟਰਸਾਈਕਲ ਅਤੇ ਚੋਰੀ ਕੀਤੀ ਚਾਂਦੀ ਦੀ ਚੈਨ ਬਰਾਮਦ ਕਰ ਲਈ ਹੈ।
ਵਪਾਰੀਆਂ ਨੇ ਕੀਤਾ ਰੋਸ਼ ਪ੍ਰਦਰਸ਼ਨ : ਜ਼ਿਕਰਯੋਗ ਹੈ ਕਿ 30 ਦਸੰਬਰ ਨੂੰ ਤਪਾ ਮੰਡੀ 'ਚ ਸੁਨਿਆਰੇ ਦੀ ਦੁਕਾਨ 'ਚ ਦਾਖਲ ਹੋ ਕੇ ਦੋ ਮੁਲਜ਼ਮਾਂ ਨੇ ਸੁਨਿਆਰੇ ਦੇ ਸਿਰ 'ਚ ਹਥੌੜੇ ਨਾਲ ਵਾਰ ਕਰਕੇ ਲੱਖਾਂ ਦੇ ਗਹਿਣੇ ਚੋਰੀ ਕਰ ਲਏ ਸਨ। ਜਿਸ ਤੋਂ ਬਾਅਦ ਤਪਾ ਮੰਡੀ ਦੇ ਵਪਾਰੀਆਂ ਨੇ ਸ਼ਹਿਰ ਬੰਦ ਕਰਕੇ ਰੋਸ ਪ੍ਰਦਰਸ਼ਨ ਵੀ ਕੀਤਾ ਸੀ।
ਚੋਰਾਂ ਨੂੰ ਰੇਲਵੇ ਸ਼ਟੇਸ਼ਨ ਤੋਂ ਕੀਤਾ ਕਾਬੂ: ਇਸ ਸਬੰਧੀ ਡੀਐਸਪੀ ਤਪਾ ਰਵਿੰਦਰ ਸਿੰਘ ਨੇ ਦੱਸਿਆ ਕਿ 30 ਦਸੰਬਰ ਨੂੰ ਤਪਾ ਮੰਡੀ ਵਿੱਚ ਸਕੂਲ ਰੋਡ ’ਤੇ ਸਥਿਤ ਸੰਦੀਪ ਜਵੈਲਰਜ਼ ਦੀ ਦੁਕਾਨ (Sandeep Jewelers Shop) ਵਿੱਚ ਦੋ ਮੁਲਜ਼ਮ ਦਾਖ਼ਲ ਹੋਏ ਸਨ। ਜਿਹਨਾਂ ਨੇ ਸੁਨਿਆਰੇ ਸੰਦੀਪ ਦੇ ਸਿਰ 'ਤੇ ਹਥੌੜੇ ਨਾਲ ਵਾਰ ਕਰਕੇ ਉਸ ਦੀ ਦੁਕਾਨ ਤੋਂ ਸੋਨੇ ਦੇ ਗਹਿਣੇ ਲੁੱਟ ਲਏ। ਘਟਨਾ ਦੇ ਬਾਅਦ ਤੋਂ ਮੁਲਜ਼ਮ ਲਗਾਤਾਰ ਫਰਾਰ ਸਨ। ਇਸ ਸਬੰਧੀ ਸੀਆਈਏ ਸਟਾਫ਼ ਬਰਨਾਲਾ ਦੀ ਪੁਲਿਸ ਅਤੇ ਤਪਾ ਪੁਲਿਸ ਮੁਲਜ਼ਮਾਂ ਦੀ ਭਾਲ ਕਰ ਰਹੀ ਸੀ। ਜਿਸ ਕਾਰਨ ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਰਾਮਪੁਰਾ ਰੇਲਵੇ ਸਟੇਸ਼ਨ ਤੋਂ ਗ੍ਰਿਫ਼ਤਾਰ ਕਰ ਲਿਆ।
ਵਾਰਦਾਤ ਲਈ ਵਰਤਿਆਂ ਹਥੌੜਾ ਅਤੇ ਹੋਰ ਸਮਾਨ ਬਰਾਮਦ: ਮੁਲਜ਼ਮਾਂ ਦੀ ਪਛਾਣ ਸਨਪ੍ਰੀਤ ਸਿੰਘ ਅਤੇ ਮਨਪ੍ਰੀਤ ਸਿੰਘ ਵਾਸੀ ਬੁਰਜ ਮਾਨਸਾ, ਜ਼ਿਲ੍ਹਾ ਬਠਿੰਡਾ ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਵਾਰਦਾਤ ਲਈ ਵਰਤਿਆ ਹਥੌੜਾ, ਇੱਕ ਮੋਟਰਸਾਈਕਲ ਅਤੇ ਚੋਰੀ ਕੀਤੀ ਚਾਂਦੀ ਦੀ ਚੈਨ ਬਰਾਮਦ ਕਰ ਲਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਉਨ੍ਹਾਂ ਕੋਲੋਂ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ:- 'ਜੇ ਸਿੱਖਾਂ ਨਾਲ ਹੈ ਸੱਚੀ ਹਮਦਰਦੀ ਪਹਿਲਾਂ 1984 ਦੇ ਕਤਲੇਆਮ ਲਈ ਮਾਫੀ ਮੰਗਣ ਰਾਹੁਲ ਗਾਂਧੀ'