ETV Bharat / state

Barnala News : ਜਖ਼ਮੀ ਬੇਸਹਾਰਾ ਗਊਆਂ ਦੀ 15 ਸਾਲ ਤੋਂ ਦੇਖਭਾਲ ਕਰ ਰਹੇ ਨੌਜਵਾਨਾਂ ਨੇ ਪ੍ਰਸ਼ਾਸਨ ਅੱਗੇ ਰੱਖੀ ਇਹ ਮੰਗ

author img

By

Published : Apr 25, 2023, 5:24 PM IST

ਬੇਸਹਾਰਾ ਗਾਊਆਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ। ਜਿਸ ਕਾਰਨ ਸੜਕਾਂ ਉਤੇ ਨਿੱਤ ਦਿਨ ਹਾਦਸੇ ਵਾਪਰਦੇ ਹਨ। ਜਿਸ ਕਾਰਨ ਪਸ਼ੂ ਅਤੇ ਮਨੁੱਖ ਦੋਨੋਂ ਹੀ ਜ਼ਖਮੀ ਹੋ ਜਾਂਦੇ ਹਨ। ਕੁਝ ਨੌਜਵਾਨਾਂ ਨੇ ਜ਼ਖਮੀ ਗਾਊਆਂ ਦੀ ਸਾਂਭ ਸੰਭਾਲ ਦਾ ਬੀੜਾ ਚੱਕੀਆ ਹੈ।

Etv Bharat
Etv Bharat
15 ਸਾਲਾਂ ਤੋਂ ਜ਼ਖਮੀ ਗਊਆਂ ਦੀ ਦੇਖਭਾਲ

ਬਰਨਾਲਾ: ਪੰਜਾਬ ਵਿੱਚ ਬੇਸਹਾਰਾ ਗਊਆਂ ਦੀ ਵੱਡੀ ਸਮੱਸਿਆ ਬਣੀ ਹੋਈ ਹੈ। ਰੋਜ਼ਾਨਾ ਇਹਨਾ ਪਸ਼ੂਆਂ ਕਾਰਨ ਅਨੇਕਾਂ ਸੜਕ ਹਾਦਸੇ ਹੋ ਰਹੇ ਹਨ। ਬਰਨਾਲਾ ਵਿੱਚ ਪ੍ਰਾਈਵੇਟ ਦੇ ਨਾਲ-ਨਾਲ ਸਰਕਾਰੀ ਤੌਰ 'ਤੇ ਵੀ ਇੱਕ ਗਊਸ਼ਾਲਾ ਵਿੱਚ ਇਹਨਾਂ ਬੇਸਹਾਰਾ ਪਸ਼ੂਆਂ ਦੀ ਸੰਭਾਲ ਕੀਤੀ ਜਾ ਰਹੀ ਹੈ। ਉਥੇ ਬਰਨਾਲਾ ਦੇ ਕੁਝ ਨੌਜਵਾਨ ਬੇਸਹਾਰਾ ਜ਼ਖ਼ਮੀ ਗਊਆਂ ਦੀ ਸੰਭਾਲ ਕਰਦੇ ਆ ਰਹੇ ਹਨ। ਕਿਸੇ ਵੀ ਸੜਕ ਹਾਦਸੇ ਜਾਂ ਕਿਸੇ ਵੀ ਕਾਰਨ ਜ਼ਖ਼ਮੀ ਹੋਈ ਗਊ ਨੂੰ ਤੁਰੰਤ ਮੈਡੀਕਲ ਸਹੂਲਤ ਦਿੱਤੀ ਜਾ ਰਹੀ ਹੈ।

ਪਿਛਲੇ 15 ਸਾਲਾਂ ਤੋਂ ਨਿਰਸਵਾਰਥ ਇਹ ਸੇਵਾ ਕੀਤੀ ਜਾ ਰਹੀ ਹੈ। ਨੌਜਵਾਨਾਂ ਵੱਲੋਂ ਜ਼ਖ਼ਮੀ ਗਊ ਨੂੰ ਮੁੱਢਲੀ ਮੈਡੀਕਲ ਸਹੂਲਤ ਦੇਣ ਦੇ ਨਾਲ-ਨਾਲ ਜਿਆਦਾ ਗੰਭੀਰ ਹਾਲਤ ਵਿੱਚ ਸ਼ਹਿਰ ਤੋਂ 25 ਕਿਲੋਮੀਟਰ ਦੂਰ ਸਰਕਾਰੀ ਗਊਸ਼ਾਲਾ ਵਿੱਚ ਭੇਜਣ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੈ। ਨੌਜਵਾਨਾਂ ਨੇ ਦੱਸਿਆ ਕਿ ਉਹ 24 ਘੰਟੇ ਇਹ ਸੇਵਾ ਕਰ ਰਹੇ ਹਨ, ਕਿਸੇ ਕਾਰਨ ਗਊ ਦੀ ਮੌਤ ਉਪਰੰਤ ਉਸਨੂੰ ਹੱਡਾਰੋੜੀ ਚੁਕਵਾਉਣ ਦੀ ਥਾ ਖ਼ੁਦ ਜੇਸੀਬੀ ਮੰਗਵਾ ਕੇ ਧਰਤੀ ਵਿੱਚ ਦਫ਼ਨਾਉਂਦੇ ਹਨ। ਪ੍ਰਸ਼ਾਸ਼ਨ ਅਤੇ ਸਰਕਾਰ ਵੱਲੋਂ ਸਰਕਾਰੀ ਗਊਸ਼ਾਲਾ ਵਿੱਚ ਕੀਤੇ ਜਾ ਰਹੇ ਪ੍ਰਬੰਧਾਂ 'ਤੇ ਵੀ ਤਸੱਲੀ ਪ੍ਰਗਟਾਈ, ਜਦਕਿ ਜ਼ਖ਼ਮੀ ਪਸ਼ੂਆਂ ਲਈ ਇੱਕ ਐਂਬੂਲੈਂਸ ਗੱਡੀ ਦੀ ਮੰਗ ਕੀਤੀ ਗਈ ਹੈ।

15 ਸਾਲਾਂ ਤੋਂ ਗਊਆਂ ਦੀ ਸੇਵਾ: ਜਿਲ੍ਹਾ ਪ੍ਰਸ਼ਾ਼ਸਨ ਵੱਲੋਂ ਏਡੀਸੀ ਬਰਨਾਲਾ ਨੇ ਦੱਸਿਆ ਕਿ ਗਊ ਸੈਸ ਵਿੱਚੋਂ ਕਰੀਬ 1 ਕਰੋੜ ਰੁਪਏ ਸਰਕਾਰੀ ਗਊਸਾ਼ਲਾ ਵਿੱਚ ਪ੍ਰਬੰਧਾਂ ਲਈ ਭੇਜਿਆ ਗਿਆ ਹੈ ਅਤੇ ਸਮਾਜ ਸੇਵੀ ਸੰਸਥਾਵਾਂ ਵੀ ਸਹਿਯੋਗ ਦੇ ਰਹੀਆਂ ਹਨ। ਉਹਨਾਂ ਜ਼ਖ਼ਮੀ ਗਊਆਂ ਲਈ ਜਲਦ ਇੱਕ ਗੱਡੀ ਦੇ ਪ੍ਰਬੰਧ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਗਊਆਂ ਦਾ ਇਲਾਜ਼ ਕਰਨ ਵਾਲੇ ਨੌਜਵਾਨਾਂ ਨੇ ਦੱਸਿਆ ਕਿ ਉਹ ਪਿਛਲੇ 15 ਸਾਲਾਂ ਤੋਂ ਜ਼ਖ਼ਮੀ ਗਊਆਂ ਦੀ ਸੰਭਾਲ ਕਰਦੇ ਆ ਰਹੇ ਹਨ। ਬਰਨਾਲਾ ਸ਼ਹਿਰ ਦੇ ਨੌਜਵਾਨਾਂ ਨੇ ਮਿਲ ਕੇ ਇੱਕ ਸੰਸਥਾ ਗਊ ਸੇਵਾ ਦਲ ਮਨਾਲ ਬਰਨਾਲਾ ਬਣਾਈ ਹੈ। ਜਿਸ ਵੱਲੋਂ 50 ਦੇ ਕਰੀਬ ਮੈਂਬਰ ਹਨ ਅਤੇ ਬਰਨਾਲਾ ਜਿਲ੍ਹੇ ਵਿੱਚ ਜਿੱਥੇ ਵੀ ਕਿਤੇ ਗਊਆਂ ਕਿਸੇ ਕਾਰਨ ਜ਼ਖ਼ਮੀ ਹੁੰਦੀਆਂ ਹਨ। ਉਹ ਗਊਆਂ ਦੀ ਸੰਭਾਲ ਕਰਦੇ ਹਨ।

ਜ਼ਖਮੀ ਗਊਆਂ ਦੀ ਖਾਸ ਦੇਖਭਾਲ: ਸੜਕ ਹਾਦਸਿਆਂ ਜਾਂ ਕਿਸੇ ਹੋਰ ਕਾਰਨ ਕਰਕੇ ਜਿੱਥੇ ਵੀ ਕੋਈ ਗਊ ਜ਼ਖ਼ਮੀ ਹੋ ਜਾਵੇ ਤਾਂ ਸਾਡੀ ਸੰਸਥਾ ਦੇ ਸੇਵਾਦਾਰ ਤੁਰੰਤ ਉਸ ਜਗ੍ਹਾ ਪਹੁੰਚ ਕੇ ਗਊ ਦਾ ਇਲਾਜ਼ ਕਰਦੇ ਹਨ। ਉਹਨਾਂ ਦੱਸਿਆ ਕਿ ਦਿਨ ਅਤੇ ਰਾਤ 24 ਘੰਟੇ ਉਹਨਾਂ ਦੀ ਇਹ ਸੇਵਾ ਜਾਰੀ ਰਹਿੰਦੀ ਹੈ। ਇਸ ਸੇਵਾ ਦੀ ਸਾਡਾ ਕੋਈ ਵੀ ਸੇਵਾਦਾਰ ਕੋਈ ਫ਼ੀਸ ਨਹੀਂ ਲੈਂਦਾ। ਉਹਨਾਂ ਦੱਸਿਆ ਕਿ ਵੈਸੇ ਤਾਂ ਉਹਨਾਂ ਦੇ ਸੇਵਾਦਾਰ ਖ਼ੁਦ ਹੀ ਗਊ ਦਾ ਇਲਾਜ਼ ਕਰ ਦਿੰਦੇ ਹਨ। ਪਰ ਜੇਕਰ ਹਾਲਾਤ ਜਿਆਦਾ ਗੰਭੀਰ ਹੋਵੇ ਤਾਂ ਗਊ ਨੂੰ ਬਰਨਾਲਾ ਸ਼ਹਿਰ ਤੋਂ 26 ਕਿਲੋਮੀਟਰ ਦੂਰ ਮਨਾਲ ਸਰਕਾਰੀ ਗਊਸ਼ਾਲਾ ਭੇਜ ਦਿੱਤਾ ਜਾਂਦਾ ਹੈ। ਉਥੇ ਉਹਨਾਂ ਦੱਸਿਆ ਕਿ ਕਈ ਵਾਰ ਜ਼ਖ਼ਮੀ ਗਊਆਂ ਨੂੰ ਸੰਗਰੂਰ ਦੀ ਵੱਡੀ ਗਊਸ਼ਾਲਾ ਵੀ ਉਹ ਆਪਣੇ ਖਰਚੇ ਤੇ ਹੀ ਭੇਜਦੇ ਹਨ। ਜਦਕਿ ਜੇਕਰ ਕਿਸੇ ਗਊ ਦੀ ਮੌਤ ਹੋ ਜਾਂਦੀ ਹੈ ਤਾਂ ਉਹ ਗਊ ਨੂੰ ਹੱਡਾਰੋੜੀ ਨੂੰ ਚਕਾਉਣ ਦੀ ਥਾ ਜੇਸੀਬੀ ਨਾਲ ਕੱਚੀ ਥਾਂ ਤੇ ਟੋਇਆ ਪੁੱਟ ਕੇ ਗਾਂ ਨੂੰ ਦਫ਼ਣਾ ਦਿੰਦੇ ਹਨ।

ਗਊਸ਼ਾਲਾ 'ਤੇ ਖਰਚੇ 1 ਕਰੋੜ: ਉਥੇ ਉਹਨਾ ਦੱਸਿਆ ਕਿ ਸਰਕਾਰੀ ਗਊਸ਼ਾਲਾ ਦੇ ਪ੍ਰਬੰਧਾਂ ਤੇ ਵੀ ਤਸੱਲੀ ਪ੍ਰਗਟਾਈ। ਉਹਨਾਂ ਦੱਸਿਆ ਕਿ ਗਊ ਸੈਸ ਵਿੱਚੋਂ ਕਰੀਬ 1 ਕਰੋੜ ਤੋਂ ਵੱਧ ਦੀ ਰਾਸ਼ੀ ਇਸ ਗਊਸ਼ਾਲਾ ਵਿੱਚ ਖਰਚੀ ਜਾ ਚੁੱਕੀ ਹੈ। ਜਿੱਥੇ ਗਊਆਂ ਦੇ ਲਈ ਸੈੱਡ, ਪਾਣੀ ਅਤੇ ਹੋਰ ਪ੍ਰਬੰਧ ਕੀਤੇ ਜਾ ਰਹੇ ਹਨ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਜ਼ਖ਼ਮੀ ਗਊਆਂ ਲਈ ਇੱਕ ਐਂਬੂਲੈਂਸ ਅਤੇ ਇੱਕ ਹਸਪਤਾਲ ਬਣਾਇਆ ਜਾਵੇ।

ਸੰਸਦ ਮੈਂਬਰ ਤੋਂ ਕੀਤੀ ਇਹ ਮੰਗ: ਉਥੇ ਇਸ ਸਬੰਧੀ ਬਰਨਾਲਾ ਦੇ ਏਡੀਸੀ (ਡੀ) ਪਰਮਵੀਰ ਸਿੰਘ ਨੇ ਕਿਹਾ ਕਿ ਮਨਾਲ ਵਿਖੇ ਇੱਕ ਸਰਕਾਰੀ ਗਊਸ਼ਾਲਾ ਚੱਲ ਰਹੀ ਹੈ। ਜਿਸਦੇ ਪ੍ਰਬੰਧਾਂ ਲਈ ਵੱਡੇ ਪੱਧਰ ਤੇ ਸਮਾਜ ਸੇਵੀ ਵੀ ਸਹਿਯੋਗ ਦੇ ਰਹੇ ਹਨ। ਜਦਕਿ ਗਊ ਸੈਸ ਦੇ ਤੌਰ 'ਤੇ ਜੋ ਟੈਕਸ ਇਕੱਠਾ ਹੋਇਆ ਹੈ, ਉਸ ਵਿੱਚੋਂ ਕਰੀਬ 1 ਕਰੋੜ ਰੁਪਈਆ ਇਸ ਗਊਸ਼ਾਲਾ ਉਪਰ ਖਰਚ ਕੀਤਾ ਗਿਆ। ਜਿਸ ਨਾਲ ਗਊਸ਼ਾਲਾ ਦਾ ਪ੍ਰਬੰਧ ਸਹੀ ਤਰੀਕੇ ਚਲਾਇਆ ਜਾ ਸਕੇ। ਉਹਨਾਂ ਕਿਹਾ ਕਿ ਲੰਬੇ ਸਮੇਂ ਤੋਂ ਜਖ਼ਮੀ ਗਊਆਂ ਨੂੰ ਚੁੱਕਣ ਲਈ ਵੱਡੀ ਸਮੱਸਿਆ ਵਹੀਕਲ ਦੀ ਹੈ। ਜਿਸ ਲਈ ਉਹ ਪ੍ਰਸ਼ਾਸ਼ਨਿਕ ਤੌਰ 'ਤੇ ਇੱਕ ਗੱਡੀ ਦੇ ਪ੍ਰਬੰਧ ਲਈ ਯਤਨ ਕਰ ਰਹੇ ਹਨ। ਸੰਸਦ ਮੈਂਬਰ ਨੂੰ ਵੀ ਐਮਪੀ ਫ਼ੰਡ ਵਿੱਚੋਂ ਇੱਕ ਵੱਡੀ ਗਊਆਂ ਲਈ ਦੇਣ ਦੀ ਮੰਗ ਕੀਤੀ ਗਈ ਹੈ। ਉਹਨਾਂ ਪ੍ਰਾਈਵੇਟ ਗਊਸ਼ਾਲਾਵਾਂ ਦੇ ਪ੍ਰਬੰਧਕਾਂ ਨੂੰ ਵੀ ਅਪੀਲ ਕੀਤੀ ਕਿ ਭਾਵੇਂ ਸਰਕਾਰੀ ਗਊਸ਼ਾਲਾ ਵੀ ਬਣੀ ਹੋਈ ਹੈ। ਪਰ ਇਸਦੇ ਬਾਵਜੂਦ ਜ਼ਖ਼ਮੀ ਗਊਆਂ ਦੀ ਸੰਭਾਲ ਲਈ ਪ੍ਰਾਈਵੇਟ ਗਊਸ਼ਾਲਾ ਪ੍ਰਬੰਧਕਾਂ ਨੂੰ ਵੀ ਸਾਥ ਦੇਣਾ ਚਾਹੀਦਾ ਹੈ।

ਇਹ ਵੀ ਪੜ੍ਹੋ:- ਖਸਤਾ ਹਾਲਤ 'ਚ ਲਹਿਰਾ ਰਹੇ ਕੌਮੀ ਝੰਡੇ ਨੂੰ ਦੇਖ ਕੇ ਤੁਸੀਂ ਵੀ ਕਹੋਗੇ, ਕਿਹੜੀ ਨੀਂਦ ਸੁੱਤੇ ਪਏ ਨੇ ਇਸਦੇ ਮਾਣ ਦੀਆਂ ਕਸਮਾਂ ਖਾਣ ਵਾਲੇ ?

ETV Bharat Logo

Copyright © 2024 Ushodaya Enterprises Pvt. Ltd., All Rights Reserved.