ਬਰਨਾਲਾ: ਭਾਰਤ ਸਰਕਾਰ ਵੱਲੋਂ ਇੱਕ ਬਠਿੰਡਾ ਤੋਂ ਲੁਧਿਆਣਾ 75 ਕਿਲੋਮੀਟਰ ਲੰਬੀ ਅਤੇ 60 ਮੀਟਰ ਚੌੜੀ ਨਵੀਂ ਸੜਕ ਬਣਾਈ ਜਾ ਰਹੀ ਹੈ। ਜਿਸ ਦਾ ਪਿਛਲੇ ਲੰਬੇ ਸਮੇਂ ਤੋਂ ਵੱਖ ਵੱਖ ਕੰਪਨੀਆਂ ਦੁਆਰਾ ਸਰਵੇ ਕੀਤਾ ਜਾ ਰਿਹਾ ਹੈ।
ਹਰ ਸਰਵੇ ਦਾ ਪਿੰਡਾਂ ਦੇ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਕਈ ਵਾਰ ਪਹਿਲਾਂ ਵੀ ਇਸ ਸੜਕ ਦਾ ਸਰਵੇ ਕਰਨ ਆਈਆਂ ਟੀਮਾਂ ਨੂੰ ਕਿਸਾਨਾਂ ਨੇ ਬੰਦੀ ਬਣਾਇਆ ਜਾ ਚੁੱਕਿਆ ਹੈ।
ਅੱਜ ਵੀ ਭਦੌੜ ਨੇੜਲੇ ਪਿੰਡ ਰਾਮਗੜ੍ਹ 'ਚ ਸਰਵੇ ਕਰਨ ਆਈ ਟੀਮ ਨੂੰ ਕਿਸਾਨਾਂ ਨੇ ਬੰਦੀ ਬਣਾ ਲਿਆ। ਇਸ ਸਮੇਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਯੂਥ ਆਗੂ ਮੱਖਣ ਸਿੰਘ ਸਰਪੰਚ ਅਤੇ ਇਕਾਈ ਪ੍ਰਧਾਨ ਹਰਪ੍ਰੀਤ ਸਿੰਘ ਵੀ ਮੌਜੂਦ ਸਨ।
ਪਹਿਲਾਂ ਵੀ ਕਈ ਥਾਈਂ ਇਸ ਸੜਕ ਤੇ ਸਰਵੇ ਕਰਨ ਵਾਲੀਆਂ ਟੀਮਾਂ ਦੇ ਮੈਂਬਰਾਂ ਨੂੰ ਕਿਸਾਨਾਂ ਦੁਆਰਾ ਘੇਰ ਕੇ ਬੰਦੀ ਬਣਾਇਆ ਜਾ ਚੁੱਕਿਆ ਹੈ ਅਤੇ ਉਨ੍ਹਾਂ ਅਧਿਕਾਰੀਆਂ ਨੇ ਲਿਖਤੀ ਰੂਪ 'ਚ ਦਿੱਤਾ ਕਿ ਜਿਨ੍ਹਾਂ ਸਮਾਂ ਕਿਸਾਨ ਸਹਿਮਤੀ ਨਹੀਂ ਦਿੰਦੇ।
ਪਰ ਪਤਾ ਨਹੀਂ ਕਿਉਂ ਵਾਰ ਵਾਰ ਨਵੀਂਆਂ ਟੀਮਾਂ ਉਨ੍ਹਾਂ ਦੇ ਖੇਤਾਂ ਵਿੱਚ ਜ਼ਮੀਨ ਐਕਵਾਇਰ ਕਰਨ ਲਈ ਭੇਜੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਇਸ ਪ੍ਰਾਜੈਕਟ 'ਤੇ ਕੰਮ ਕਰਨ ਵਾਲੇ ਅਧਿਕਾਰੀ ਕਿਸਾਨਾਂ ਨੂੰ ਮਿਲ ਕੇ ਕਿਸਾਨਾਂ ਨਾਲ ਗੱਲਬਾਤ ਨਹੀਂ ਕਰਦੇ ਹਨ। ਕਿਸਾਨਾਂ ਵੱਲੋਂ ਸਹਿਮਤੀ ਨਹੀਂ ਦਿੱਤੀ ਜਾਂਦੀ ਉਦੋਂ ਤੱਕ ਇਸ ਪ੍ਰੋਜੈਕਟ ਨੂੰ ਕਦੇ ਵੀ ਨੇਪਰੇ ਚਾੜ੍ਹਨਾ ਤਾਂ ਦੂਰ ਕੋਈ ਸਰਵੇ ਵੀ ਨਹੀਂ ਕਰਨ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਸੰਧੂ ਕਲਾਂ ਵਿੱਚ ਡਰੋਨ ਦੀ ਮਦਦ ਨਾਲ ਸਰਵੇ ਕਰਨ ਆਈ ਟੀਮ ਨੂੰ ਵੀ ਕਿਸਾਨਾਂ ਦੁਆਰਾ ਘੇਰ ਕੇ ਬੰਦੀ ਬਣਾਇਆ ਜਾ ਚੁੱਕਿਆ ਹੈ। ਜੋ ਕਿ ਉਸ ਟੀਮ ਅਤੇ ਪ੍ਰਸ਼ਾਸਨ ਦੇ ਲਿਖਤੀ ਰੂਪ ਵਿਚ ਅੱਗੇ ਤੋਂ ਸਰਵੇ ਨਾਂ ਕਰਨ ਦਾ ਭਰੋਸਾ ਦੇਣ ਤੋਂ ਬਾਅਦ ਛੱਡਿਆ ਗਿਆ ਸੀ।
ਅੱਜ ਫਿਰ ਇਕ ਹੋਰ ਟੀਮ ਰਾਮਗੜ੍ਹ ਪੁੱਜੀ ਹੈ। ਜਿਸ ਨੂੰ ਕਿ ਉਨ੍ਹਾਂ ਦੁਆਰਾ ਬੰਦੀ ਬਣਾਇਆ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਟੀਮ ਸਵੇਰੇ ਨੌਂ ਵਜੇ ਰਾਮਗੜ੍ਹ ਦੇ ਖੇਤਾਂ ਵਿਚ ਸਰਵੇ ਕਰਨ ਪੁੱਜੀ ਸੀ। ਉਦੋਂ ਹੀ ਕਿਸਾਨਾਂ ਦੁਆਰਾ ਇਨ੍ਹਾਂ ਨੂੰ ਬੰਦੀ ਬਣਾ ਲਿਆ ਗਿਆ ਸੀ।
ਜਿਸ ਤੋਂ ਬਾਅਦ ਭਦੌੜ ਦੇ ਨਾਇਬ ਤਹਿਸੀਲਦਾਰ ਪ੍ਰਮੋਦ ਚੰਦਰ ਅਤੇ ਟੱਲੇਵਾਲ ਪੁਲਿਸ ਟੀਮ ਪਹੁੰਚ ਗਈ ਸੀ। ਦੁਪਹਿਰ ਦੇ ਦੋ ਵਜੇ ਸਰਵੇ ਕਰਨ ਆਈ ਕੰਪਨੀ ਵੱਲੋਂ ਲਿਖਤੀ ਰੂਪ ਵਿਚ ਅੱਗੇ ਤੋਂ ਸਰਵੇ ਨਾਂ ਕਰਨ ਦਾ ਭਰੋਸਾ ਦੇਣ ਤੋਂ ਬਾਅਦ ਉਨ੍ਹਾਂ ਨੂੰ ਛੱਡ ਦਿੱਤਾ ਗਿਆ।
ਇਸ ਮੌਕੇ ਬੰਦੀ ਬਣਾਏ ਪ੍ਰਾਈਵੇਟ ਕੰਪਨੀ ਦੇ ਅਧਿਕਾਰੀ ਮੁਰਲੀ ਕ੍ਰਿਸ਼ਨਾ ਨਾਲ ਜਦੋਂ ਇਸ ਸੰਬੰਧੀ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਭਾਰਤ ਮਾਲ ਪ੍ਰਾਜੈਕਟ ਦੇ ਤਹਿਤ ਬਠਿੰਡਾ ਲੁਧਿਆਣਾ ਹਾਈਵੇ ਬਣ ਰਿਹਾ ਹੈ। ਜਿਸ ਵਿੱਚ ਉਨ੍ਹਾਂ ਦੀ ਕੰਪਨੀ ਐੱਨ ਐੱਚ ਏ ਆਈ ਵੱਲੋਂ ਉਸ ਦੀ ਡਿਊਟੀ ਜਿਸ ਜਗ੍ਹਾ ਤੇ ਹਾਈਵੇਅ ਬਣਨਾ ਹੈ ਉਸ ਜਗ੍ਹਾ ਤੇ ਜੋ ਬਿਜਲੀ ਦੇ ਖੰਭੇ ਲੱਗੇ ਹੋਏ ਹਨ ਉਨ੍ਹਾਂ ਦੀ ਲਿਸਟ ਬਣਾ ਕੇ ਕੰਪਨੀ ਨੂੰ ਸੌਂਪਣੀ ਹੈ।
ਜਿਸ ਲਈ ਉਹ ਅੱਜ ਸਵੇਰੇ ਰਾਮਗੜ੍ਹ ਆਏ ਸੀ ਅਤੇ ਕਿਸਾਨਾਂ ਦੇ ਵਿਰੋਧ ਦਾ ਉਨ੍ਹਾਂ ਨੂੰ ਪਤਾ ਨਹੀਂ ਸੀ ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਇਸ ਮਾਮਲੇ ਬਾਰੇ ਪਹਿਲਾਂ ਹੀ ਪਤਾ ਹੁੰਦਾ ਕਿ ਕਿਸਾਨਾਂ ਵੱਲੋਂ ਇਸ ਪ੍ਰਾਜੈਕਟ ਦਾ ਵਿਰੋਧ ਕੀਤਾ ਜਾ ਰਿਹਾ ਹੈ ਤਾਂ ਉਹ ਕੰਪਨੀ ਨੂੰ ਇਸ ਸਬੰਧੀ ਜਾਣੂ ਕਰਵਾ ਕੇ ਰੁਕ ਜਾਂਦੇ।
ਇਹ ਵੀ ਪੜ੍ਹੋ:- ਦਿੱਗਜ ਸਪਿਨਰ ਸ਼ੇਨ ਵਾਰਨ ਦਾ ਦਿਹਾਂਤ, ਕ੍ਰਿਕਟ ਜਗਤ 'ਚ ਸੋਗ ਦੀ ਲਹਿਰ