ਬਰਨਾਲਾ। ਪੰਜਾਬ ਦੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਬਰਨਾਲਾ ਰਿਹਾਇਸ ਅੱਗੇ ਈਟੀਟੀ ਅਧਿਆਪਕਾਂ ਵਲੋਂ ਧਰਨਾ ਲਗਾਇਆ ਹੋਇਆ ਹੈ (teachers agitation in front of meet hayer house continued for second day)। ਧਰਨਾਕਾਰੀ ਅਧਿਆਪਕ ਆਪਣੀਆ ਡੈਂਪੂਟੇਸ਼ਨ ਬਦਲੀਆਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ। ਧਰਨਾ ਦੂਜੇ ਦਿਨ ਵੀ ਜਾਰੀ ਰਿਹਾ। ਇਸ ਦੌਰਾਨ ਅਧਿਆਪਕਾਂ ਨੇ ਦੋਸ਼ ਲਗਾਇਆ ਕਿ ਰਾਤ ਉਨ੍ਹਾੰ ਮੋਰਚੇ ਵਿੱਚ ਹੀ ਕੱਟੀ। ਉਨ੍ਹਾਂ ਪੁਲਿਸ ’ਤੇ ਧੱਕੇਸ਼ਾਹੀ ਕਰਨ ਦੇ ਦੋਸ਼ ਲਗਾਏ ਹਨ।
ਸਮੁੱਚੇ ਪੰਜਾਬ ਦੇ ਇਨ੍ਹਾਂ ਅਧਿਆਪਕਾਂ ਵਲੋਂ ਐਤਵਾਰ ਸਵੇਰੇ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਧਰਨਾ ਲਗਾ ਦਿੱਤਾ ਗਿਆ ਸੀ। ਭਾਂਵੇਂ ਮੰਤਰੀ ਮੀਤ ਹੇਅਰ ਨਾਲ ਮੁਲਾਕਾਤ ਵੀ ਹੋਈ, ਪਰ ਇਹਨਾਂ ਦਾ ਹੱਲ ਨਹੀਂ (meet hayer could not satisfy agitating teachers) ਹੋਇਆ। ਜਿਸ ਕਰਕੇ ਇਹ ਅਧਿਆਪਕ ਪੱਕਾ ਮੋਰਚਾ ਲਗਾ ਕੇ (teachers sat on indefinite dharna) ਬੈਠ ਗਏ। ਇਨ੍ਹਾਂ ਧਰਨਾਕਾਰੀ ਅਧਿਆਪਕਾਂ ਦੇ ਹੱਕ ਵਿੱਚ ਵੱਖ ਵੱਖ ਸੰਘਰਸ਼ਸੀਲ ਜੱਥੇਬੰਦੀਆਂ ਵੀ ਆ ਗਈਆਂ (other organizations come up in support of teachers) ਹਨ। ਕਿਸਾਨ ਜੱਥੇਬੰਦੀਆਂ ਵਲੋਂ ਅਧਿਆਪਕਾਂ ਲਈ ਲੰਗਰ ਆਦਿ ਦੇ ਪ੍ਰਬੰਧ ਕੀਤੇ ਜਾ ਰਹੇ (farmers are providing food) ਹਨ।
ਇਸ ਮੌਕੇ ਗੱਲਬਾਤ ਕਰਦਿਆਂ ਧਰਨਾਕਾਰੀ ਅਧਿਆਪਕਾਂ ਨੇ ਕਿਹਾ ਕਿ ਉਨ੍ਹਾਂ ਦੀਆਂ ਸਿੱਖਿਆ ਵਿਭਾਗ ਨੇ ਸਟੇਸ਼ਨਾਂ ਤੋਂ 100 ਤੋਂ ਲੈ ਕੇ 200 ਕਿਲੋਮੀਟਰ ਦੂਰ ਸਕੂਲਾਂ ਵਿੱਚ ਬਦਲੀਆਂ ਕਰ ਦਿੱਤੀਆਂ ਸਨ। ਜਿਸ ਕਰਕੇ ਉਨ੍ਹਾਂ ਨੂੰ ਇੰਨੀ ਦੂਰ ਡਿਊਟੀ ’ਤੇ ਜਾਣ ਲਈ ਮਾਨਸਿਕ ਪ੍ਰੇ਼ਸਾ਼ਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਡੈਪੂਟੇਸ਼ਨ ਇਸ ਆਧਾਰ ’ਤੇ ਕੀਤੀ ਗਈ ਸੀ ਕਿ ਸਕੂਲਾਂ ਵਿੱਚ ਅਧਿਆਪਕਾਂ ਦੀਆਂ ਆਸਾਮੀਆਂ ਖਾਲੀ ਹਨ ਅਤੇ ਜਿਵੇਂ ਜਿਵੇਂ ਆਸਾਮੀਆਂ ਭਰੀਆਂ ਜਾਣਗੀਆਂ, ਉਨ੍ਹਾਂ ਦੀਆਂ ਡੈਪੂਟੇਸ਼ਨਾਂ ਰੱਦ ਹੋ ਜਾਣਗੀਆਂ।
ਅਧਿਆਪਕ ਆਗੂਆਂ ਨੇ ਕਿਹਾ ਕਿ ਸਿੱਖਿਆ ਵਿਭਾਗ ਨੇ ਭਰੋਸਾ ਦਿੱਤਾ ਸੀ ਕਿ ਨਵੇਂ ਵਿੱਦਿਅਕ ਸੈਸ਼ਨ ਦੌਰਾਨ ਉਹਨਾਂ ਦੀਆਂ ਇਹ ਡੈਪੂਟੇਸ਼ਨਾਂ ਰੱਦ ਕਰ ਦਿੱਤੀਆਂ ਜਾਣਗੀਆਂ, ਜੋ ਅੱਜ ਤੱਕ ਨਹੀਂ ਕੀਤੀਆਂ ਗਈਆਂ। ਇਸ ਕਰਕੇ ਉਹ ਮਜਬੂਰੀਵੱਸ ਸਿੱਖਿਆ ਮੰਤਰੀ ਦੇ ਘਰ ਆਪਣੀ ਮੰਗ ਲੈ ਕੇ ਆਏ ਸਨ। ਪਰ ਉਹਨਾਂ ਦੀ ਕੋਈ ਗੱਲ ਨਹੀਂ ਸੁਣੀ ਜਾ ਰਹੀ।
ਜਦੋਂਕਿ ਇਸ ਦੇ ਉਲਟ ਉਨ੍ਹਾਂ ਨਾਲ ਪੁਲਿਸ ਪ੍ਰਸ਼ਾਸ਼ਨ ਧੱਕੇਸ਼ਾਹੀ ’ਤੇ ਉਤਰਿਆ ਹੋਇਆ ਅਤੇ ਪਰਚੇ ਦਰਜ਼ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਜਿੰਨਾਂ ਸਮਾਂ ਉਹਨਾਂ ਦੀਆਂ ਡੈਪੂਟੇਸ਼ਨਾਂ ਰੱਦ ਕਰਨ ਦੇ ਲਿਖਤੀ ਆਰਡਰ ਨਹੀਂ ਮਿਲਦੇ, ਉਨਾਂ ਸਮਾਂ ਉਹ ਆਪਣਾ ਧਰਨਾ ਸਿੱਖਿਆ ਮੰਤਰੀ ਮੀਤ ਹੇਅਰ ਦੀ ਕੋਠੀ ਅੱਗੇ ਜਾਰੀ ਰੱਖਣਗੇ।
ਇਹ ਵੀ ਪੜ੍ਹੋ:IPS ਗੌਰਵ ਯਾਦਵ ਨੂੰ CM ਮਾਨ ਦਾ ਸਪੈਸ਼ਲ ਪ੍ਰਿੰਸੀਪਲ ਸਕੱਤਰ ਲਾਇਆ