ETV Bharat / state

ਭਾਜਪਾ ਆਗੂ ਦਾ ਵਿਰੋਧੀਆਂ ’ਤੇ ਵਾਰ, ਕਿਹਾ- ਕਾਂਗਰਸ ਦਾ ਹਾਲ ਐਕਸਪਾਇਰਡ ਇੰਜੈਕਸ਼ਨ ਵਾਂਗ - Sangrur by election

ਉਨ੍ਹਾਂ ਕਿਹਾ, "5000 ਆਜ਼ਾਦੀ ਘੁਲਾਟੀਆਂ ਦੇ ਸਹਿਯੋਗ ਨਾਲ ਬਣਾਏ ਨੈਸ਼ਨਲ ਹੈਰਾਲਡ ਵਿੱਚ ਗਾਂਧੀ ਪਰਿਵਾਰ ਵੱਲੋਂ ਦੋ ਹਜ਼ਾਰ ਕਰੋੜ ਰੁਪਏ ਦਾ ਘਪਲਾ ਹੋਇਆ ਹੈ ਅਤੇ ਅੱਜ ਕਾਂਗਰਸ ਚੋਰਾਂ ਨੂੰ ਬਚਾਉਣ ਲਈ ਸੱਤਿਆਗ੍ਰਹਿ ਕਰ ਰਹੀ ਹੈ।"

"Congress is like an expired injection", targets BJP leader Tarun Chugh
"ਕਾਂਗਰਸ ਦਾ ਹਾਲ ਐਕਸਪਾਇਰਡ ਇੰਜੈਕਸ਼ਨ ਵਾਂਗ ਹੋਇਆ", ਭਾਜਪਾ ਆਗੂ ਨੇ ਸਾਧਿਆ ਵਿਰੋਧੀਆਂ ਉੱਤੇ ਨਿਸ਼ਾਨਾ
author img

By

Published : Jun 16, 2022, 7:47 AM IST

ਬਰਨਾਲਾ : ਲੋਕ ਸਭਾ ਸੰਗਰੂਰ ਜ਼ਿਮਨੀ ਚੋਣ ਵਿੱਚ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਭਾਜਪਾ ਦੇ ਨੈਸ਼ਨਲ ਆਗੂ ਤਰੁਣ ਚੁੱਘ ਬਰਨਾਲਾ ਜ਼ਿਲ੍ਹੇ ਹਲਕਾ ਭਦੋੜ ਪਹੁੰਚੇ। ਇਸ ਮੌਕੇ ਤਰੁਣ ਚੁੱਘ ਨੇ ਕਿਹਾ ਕਿ "ਸੰਗਰੂਰ ਲੋਕ ਸਭਾ ਸੀਟ ਭਾਜਪਾ ਤੋਂ ਪਹਿਲੀ ਵਾਰ ਲੜੀ ਜਾ ਰਹੀ ਹੈ ਅਤੇ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਿਆਰ ਕਰਦੇ ਹਨ ਅਤੇ ਸੰਗਰੂਰ ਲੋਕ ਸਭਾ ਸੀਟ ਭਾਜਪਾ ਵੱਡੇ ਫਰਕ ਨਾਲ ਜਿੱਤੇਗੀ।" ਇਸ ਨਾਲ ਹੀ ਉਨ੍ਹਾਂ ਕਿਹਾ ਕਿ ਕਾਂਗਰਸ ਪੂਰੀ ਤਰ੍ਹਾਂ ਭ੍ਰਿਸ਼ਟ ਹੋ ਚੁੱਕੀ ਹੈ ਅਤੇ ਕਾਂਗਰਸ ਪਾਰਟੀ ਇੱਕ ਡੁੱਬਦਾ ਜਹਾਜ਼ ਹੈ।

ਇਸ ਲਈ ਵੱਡੀ ਗਿਣਤੀ ਵਿੱਚ ਆਗੂ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ, ਉਨ੍ਹਾਂ ਨੇ ਕਾਂਗਰਸ ਦੀ ਤੁਲਨਾ ਮਿਆਦ ਖ਼ਤਮ ਹੋ ਚੁੱਕੇ ਟੀਕੇ ਨਾਲ ਕੀਤੀ। ਉਨ੍ਹਾਂ ਕਿਹਾ, "5000 ਆਜ਼ਾਦੀ ਘੁਲਾਟੀਆਂ ਦੇ ਸਹਿਯੋਗ ਨਾਲ ਬਣਾਏ ਨੈਸ਼ਨਲ ਹੈਰਾਲਡ ਵਿੱਚ ਗਾਂਧੀ ਪਰਿਵਾਰ ਵੱਲੋਂ ਦੋ ਹਜ਼ਾਰ ਕਰੋੜ ਰੁਪਏ ਦਾ ਘਪਲਾ ਹੋਇਆ ਹੈ ਅਤੇ ਅੱਜ ਕਾਂਗਰਸ ਚੋਰਾਂ ਨੂੰ ਬਚਾਉਣ ਲਈ ਸੱਤਿਆਗ੍ਰਹਿ ਕਰ ਰਹੀ ਹੈ।"

"ਕਾਂਗਰਸ ਦਾ ਹਾਲ ਐਕਸਪਾਇਰਡ ਇੰਜੈਕਸ਼ਨ ਵਾਂਗ ਹੋਇਆ", ਭਾਜਪਾ ਆਗੂ ਨੇ ਸਾਧਿਆ ਵਿਰੋਧੀਆਂ ਉੱਤੇ ਨਿਸ਼ਾਨਾ

ਇਸ ਦੌਰਾਨ ਉਹ ਅੱਜ ਪੰਜਾਬ ਪਹੁੰਚੇ 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਦਾ ਬਿਆਨ ਜਿਸ 'ਚ ਕੇਜਰੀਵਾਲ ਨੇ ਕਿਹਾ ਸੀ ਕਿ ਗੈਂਗਸਟਰ ਪਿਛਲੀਆਂ ਸਰਕਾਰਾਂ ਦਾ ਤੋਹਫਾ ਹੈ ਅਤੇ ਭਗਵੰਤ ਮਾਨ ਦੀ ਸਰਕਾਰ ਨੂੰ ਸਿਰਫ 3 ਮਹੀਨੇ ਹੋਏ ਹਨ ਅਤੇ ਉਨ੍ਹਾਂ ਨੂੰ ਹੋਰ ਸਮਾਂ ਦਿੱਤਾ ਜਾਣਾ ਚਾਹੀਦਾ ਹੈ। ਇਸ ਬਿਆਨ ਦਾ ਜ਼ਿਕਰ ਕਰਦੇ ਹੋਏ ਤਰੁਣ ਚੁੱਘ ਨੇ ਕਿਹਾ, "ਪੰਜਾਬ 'ਚ ਇਹਨਾਂ ਦਿਨ ਵਿੱਚ ਵਿਸਫੋਟਕ ਫੜੇ ਜਾ ਰਹੇ ਹਨ ਪਰ ਮੁੱਖ ਮੰਤਰੀ ਪੰਜਾਬ ਸਿਆਸੀ ਸੈਰ-ਸਪਾਟੇ 'ਚ ਰੁੱਝੇ ਹੋਏ ਹਨ। ਇਸ ਨਾਲ ਹੀ ਉਨ੍ਹਾਂ ਪੰਜਾਬ ਦੀ ਅਮਨ-ਕਾਨੂੰਨ ਦੀ ਸਥਿਤੀ ਨੂੰ ਲੈ ਕੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਵੱਲੋਂ ਸੁਰਖੀਆਂ ਬਟੋਰਨ ਅਤੇ ਉਨ੍ਹਾਂ ਦੀ ਤਾਰੀਫ ਲੈਣ ਲਈ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਵਿਗਾੜ ਦਿੱਤਾ ਹੈ।"

ਭਾਜਪਾ ਆਗੂ ਨੇ ਅੱਗੇ ਕਿਹਾ ਕਿ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਵਾਪਸ ਲੈ ਕੇ ਉਸ ਨੂੰ ਪ੍ਰਮੋਟ ਕਰਨ ਕਾਰਨ ਹੀ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਮੁੱਖ ਮੰਤਰੀ ਕੇਜਰੀਵਾਲ ਦੀ ਸਰਕਾਰ ਹਰ ਫਰੰਟ 'ਤੇ ਫੇਲ੍ਹ ਸਾਬਤ ਹੋਈ ਹੈ। 2024 ਦੀਆਂ ਲੋਕ ਸਭਾ ਚੋਣਾਂ ਦੇ ਮੁੱਦੇ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਭਾਜਪਾ ਨੇ ਪੰਜਾਬ 'ਚ ਕਦੇ ਵੀ ਆਪਣੇ ਦਮ 'ਤੇ ਲੋਕ ਸਭਾ ਚੋਣਾਂ ਨਹੀਂ ਲੜੀਆਂ ਅਤੇ ਇਸ ਵਾਰ ਵੱਡੇ ਗਿਣਤੀ ਵਿੱਚ ਬਹੁਮਤ ਹਾਸਿਲ ਕਰ ਕੇ ਭਾਜਪਾ ਪੰਜਾਬ 'ਚ ਇਤਿਹਾਸਕ ਜਿੱਤ ਦਰਜ ਕਰੇਗੀ।

ਇਹ ਵੀ ਪੜ੍ਹੋ : ਕੜਾਕੇ ਦੀ ਗਰਮੀ ਤੋਂ ਮਿਲੀ ਰਾਹਤ, ਹੋਈ ਤੇਜ਼ ਬਾਰਿਸ਼

ETV Bharat Logo

Copyright © 2024 Ushodaya Enterprises Pvt. Ltd., All Rights Reserved.