ETV Bharat / state

ਖੋਸਾ ਦਾ ਜਥੇਦਾਰ ਹਰਪ੍ਰੀਤ ਨੂੰ ਚੈਲੰਜ, ਕਿਹਾ ਇੱਕਲੇ ਨੂੰ ਇੱਕਲਾ ਟੱਕਰੇ ਜਥੇਦਾਰ

author img

By

Published : Nov 21, 2020, 7:15 PM IST

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਸਰੂਪਾਂ ਦੇ ਮਾਮਲੇ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਫ਼ਤਰ ਨੂੰ ਜਿੰਦਰਾ ਲਗਾਉਣ ਵਾਲੇ ਸਤਿਕਾਰ ਕਮੇਟੀ ਆਗੂ ਸੁਖਜੀਤ ਸਿੰਘ ਖੋਸਾ ਬਰਨਾਲਾ ਵਿਖੇ ਪਹੁੰਚੇ। ਜਿੱਥੇ ਉਨ੍ਹਾਂ ਇਸੇ ਮਾਮਲੇ ਵਿਚ ਮੁੜ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਕਮੇਟੀ ਨੂੰ ਵੰਗਾਰ ਪਾਈ ਹੈ।

ਖੋਸਾ ਦਾ ਜਥੇਦਾਰ ਹਰਪ੍ਰੀਤ ਨੂੰ ਚੈਲੰਜ
ਖੋਸਾ ਦਾ ਜਥੇਦਾਰ ਹਰਪ੍ਰੀਤ ਨੂੰ ਚੈਲੰਜ, ਕਿਹਾ ਇੱਕਲੇ ਨੂੰ ਇੱਕਲਾ ਟੱਕਰੇ ਜਥੇਦਾਰ

ਬਰਨਾਲਾ: ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਸਰੂਪਾਂ ਦੇ ਮਾਮਲੇ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਫ਼ਤਰ ਨੂੰ ਜਿੰਦਰਾ ਲਗਾਉਣ ਵਾਲੇ ਸਤਿਕਾਰ ਕਮੇਟੀ ਆਗੂ ਸੁਖਜੀਤ ਸਿੰਘ ਖੋਸਾ ਬਰਨਾਲਾ ਵਿਖੇ ਪਹੁੰਚੇ। ਜਿੱਥੇ ਉਨ੍ਹਾਂ ਇਸੇ ਮਾਮਲੇ ਵਿਚ ਮੁੜ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਕਮੇਟੀ ਨੂੰ ਵੰਗਾਰ ਪਾਈ ਹੈ।

ਖੋਸਾ ਦਾ ਜਥੇਦਾਰ ਹਰਪ੍ਰੀਤ ਨੂੰ ਚੈਲੰਜ

ਮੀਡੀਆ ਨੂੰ ਸੰਬੋਧਨ ਕਰਦੇ ਹੋਏ ਸਤਿਕਾਰ ਕਮੇਟੀ ਆਗੂ ਸੁਖਜੀਤ ਸਿੰਘ ਖੋਸਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਸੌ ਸਾਲਾ ਸਥਾਪਨਾ ਦਿਵਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਦੇ ਬਿਆਨ 'ਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਜਥੇਦਾਰ ਬਾਦਲ ਪਰਿਵਾਰ ਦਾ ਬੁਲਾਰੇ ਵਜੋਂ ਬੋਲ ਰਹੇ ਸਨ। ਇਸ ਨਾਲ ਉਨ੍ਹਾਂ ਨੇ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਆਪਣੀ ਤਕਰੀਰ ਵਿੱਚ ਐਸਜੀਪੀਸੀ ਦੇ ਦਫ਼ਤਰ ਨੂੰ ਜਿੰਦਰਾ ਲਗਾਉਣ ਵਾਲਿਆਂ ਨੂੰ ਸਬਕ ਸਿਖਾਉਣ ਲਈ ਅਕਾਲੀ ਵਰਕਰਾਂ ਨੂੰ ਤਿਆਰ ਰਹਿਣ ਲਈ ਕਿਹਣ ਵਾਲੇ ਬਿਆਨ ਨੂੰ ਸਮੁੱਚੀ ਸਿੱਖ ਕੌਮ ਵਿੱਚ ਖਾਨਾਜੰਗੀ ਪੈਦਾ ਕਰਨ ਵਾਲ ਕਰਾਰ ਦਿੱਤਾ ਹੈ। ਜਥੇਦਾਰ ਦੇ ਇਸ ਬਿਆਨ ਨੇ ਉਨ੍ਹਾਂ ਨੂੰ ਬਾਦਲ ਪਰਿਵਾਰ ਦਾ ਜਥੇਦਾਰ ਬਣਾ ਦਿੱਤਾ ਹੈ। ਉਨ੍ਹਾਂ ਜਥੇਦਾਰ ਹਰਪ੍ਰੀਤ ਸਿੰਘ ਨੂੰ ਚੈਲੇਂਜ ਕਰਦਿਆਂ ਕਿਹਾ ਕਿ 'ਸਿੱਖ ਕੌਮ ਨੂੰ ਲੜਾਉਣ ਦੀ ਥਾਂ ਖ਼ੁਦ ਹਰਪ੍ਰੀਤ ਸਿੰਘ ਮੈਨੂੰ ਰੋਕ ਕੇ ਦਿਖਾਉਣ। ਮੈਂ ਮੁੜ ਜਿੰਦਾ ਲਗਾਉਣ ਆ ਰਿਹਾ ਹਾਂ। ਜੇਕਰ ਹਿੰਮਤ ਹੋਈ ਤਾਂ ਰੋਕ ਕੇ ਦਿਖਾਓ।'

ਸੁਖਜੀਤ ਸਿੰਘ ਖੋਸੇ ਨੇ ਕਿਹਾ ਕਿ 328 ਸਰੂਪਾਂ ਦੇ ਮਾਮਲੇ ਵਿੱਚ ਕੌਮ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਜਥੇਦਾਰ ਵੱਲੋਂ ਸਮਾਗਮ ਮੌਕੇ ਬਣਿਆ ਬਣਾਇਆ ਬਿਆਨ ਜਾਰੀ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਦਾ ਸ਼੍ਰੋਮਣੀ ਅਕਾਲੀ ਦਲ ਨਲਾਇਕ ਪੁੱਤ ਹੈ, ਕਿਉਂਕਿ ਇਨ੍ਹਾਂ ਦੇ ਰਾਜ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਸਿੱਖ ਸੰਗਤਾਂ ਦੇ ਗੋਲੀਆਂ ਮਾਰੀਆਂ ਗਈਆਂ, ਦੋ ਸਿੱਖ ਸ਼ਹੀਦ ਕੀਤੇ ਗਏ। ਹੁਣ ਤਕ ਜਥੇਦਾਰ ਹਰਪ੍ਰੀਤ ਸਿੰਘ ਵੱਲੋਂ ਇਸ ਸਬੰਧੀ ਕੋਈ ਗੱਲ ਨਹੀਂ ਕੀਤੀ ਗਈ।

ਉਨ੍ਹਾਂ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਹਮੇਸ਼ਾਂ ਸਿਰ ਝੁਕਦਾ ਹੈ ਪਰ ਹਰਪ੍ਰੀਤ ਸਿੰਘ ਕੌਮ ਦਾ ਨਹੀਂ ਬਲਕਿ ਇੱਕ ਪਰਿਵਾਰ ਦਾ ਜਥੇਦਾਰ ਬਣ ਕੇ ਰਹਿ ਗਿਆ ਹੈ। ਜੇਕਰ 328 ਸਰੂਪਾਂ ਦੇ ਮਾਮਲੇ ਵਿੱਚ ਦੋਸ਼ੀਆਂ ਵਿਰੁੱਧ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਤਾਂ ਸਿੱਖ ਸੰਗਤਾਂ ਨੂੰ ਧਰਨਾ ਲਗਾਉਣ ਦੀ ਲੋੜ ਹੀ ਨਾ ਪਵੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.