ਬਰਨਾਲਾ: ਪਿੰਡ ਧੌਲਾ 'ਚ ਜ਼ਮੀਨੀ ਵਿਵਾਦ ਦੇ ਚੱਲਦੇ ਇੱਕ ਨੇ ਜ਼ਹਿਰ ਨਿਗਲ ਖੁਦਕੁਸ਼ੀ ਕਰਨ ਦੀ ਖ਼ਬਰ ਸਾਹਮਣੇ ਆ ਰਹੀ ਹੈ। ਮ੍ਰਿਤਕ ਦਾ ਪਰਿਵਾਰ ਇਨਸਾਫ਼ ਦੀ ਮੰਗ ਕਰ ਰਿਹਾ ਹੈ। ਦੂਜੇ ਹੱਥ ਪੁਲਿਸ ਨੇ ਇਸ ਮਾਮਲੇ 'ਚ ਮ੍ਰਿਤਕ ਦਾ ਪੋਟਸਮਾਰਟਮ ਕਰ ਕੲਰਵਾਈ ਅਮਲ 'ਚ ਲੈ ਕੇ ਆਉਂਦੀ ਹੈ।
ਇਨਸਾਫ਼ ਦੀ ਮੰਗ ਕਰ ਰਿਹਾ ਪਰਿਵਾਰ
ਚਚੇਰੇ ਭਰਾਂਵਾਂ 'ਚ ਜ਼ਮੀਨੀ ਵਿਵਾਦ ਚੱਲ ਰਿਹਾ ਸੀ ਤੇ ਇੱਕ ਦੂਜੇ ਨੂੰ ਮਾੜੇ ਬੋਲ ਬੋਲੇ ਜਾ ਰਹੇ ਸੀ, ਜਿਸ ਤੋਂ ਬਾਅਦ ਇੱਕ ਨੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੇ ਪਰਿਵਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਪਸ 'ਚ ਲੜ੍ਹਾਈ ਹੋਣ ਤੋਂ ਬਾਅਦ ਉਹ ਪ੍ਰੇਸ਼ਾਨ ਸੀ ਤੇ ਉਹ ਬਹਾਨਾ ਲੱਗਾ ਕੇ ਘਰੋਂ ਬਾਹਰ ਚੱਲੇ ਗਏ ਤੇ ਘਰ ਨਾ ਪਰਤਣ ਤੇ ਜਦੋਂ ਉਨ੍ਹਾਂ ਦੀ ਭਾਲ ਕੀਤੀ ਗਈ ਤਾਂ ਉਹ ਖੇਤ 'ਚ ਮਿਲੇ ਤੇ ਉਨ੍ਹਾਂ ਕੁੱਝ ਜਹਿਰੀਲਾ ਖਾ ਲਿਆ ਜਿਸ ਕਰਕੇ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਨੇ ਕਿਹਾ ਕਿ ਇਸੇ ਵਿਵਾਦ ਦੇ ਚੱਲਦੇ ਉਹ ਪ੍ਰੇਸ਼ਾਨ ਸੀ ਤੇ ਉਨ੍ਹਾਂ ਆਪਣੀ ਜਾਨ ਲੈ ਲਈ। ਇਨਸਾਫ਼ ਦੀ ਮੰਗ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਸਫ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
ਜਾਂਚ ਅਧਿਕਾਰੀ ਨੇ ਦਿੱਤੀ ਜਾਣਕਾਰੀ
ਇਸ ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ 'ਤੇ 3 ਮੁਲਜ਼ਮਾਂ 'ਤੇ ਧਾਰਾ 302 ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।