ETV Bharat / state

ਬਰਨਾਲਾ 'ਚ ਪਰਾਲੀ ਨੂੰ ਅੱਗ ਲਗਾਉਣ ਵਾਲੇ 35 ਕਿਸਾਨਾਂ ਦੇ ਹੋਏ ਚਲਾਨ - ਪਰਾਲੀ ਨੂੰ ਅੱਗ ਲਗਾਉਣ ਕਿਸਾਨਾਂ ਦੇ ਚਲਾਨ

ਪਰਾਲੀ ਪ੍ਰਦੂਸ਼ਣ ਦਾ ਪਾਰਾ ਹੱਦ ਤੋਂ ਜ਼ਿਆਦਾ ਵਧ ਜਾਣ ਤੋਂ ਬਾਅਦ ਬਰਨਾਲਾ ਪ੍ਰਸ਼ਾਸਨ ਹਰਕਤ ਵਿੱਚ ਆਇਆ ਹੈ। ਬਰਨਾਲਾ ਪ੍ਰਸ਼ਾਸਨ ਨੇ ਪਰਾਲੀ ਨੂੰ ਅੱਗ ਲਗਾਉਣ ਵਾਲੇ 35 ਕਿਸਾਨਾਂ ਦੇ ਚਲਾਨ ਕੱਟ ਦਿੱਤੇ ਹਨ ਅਤੇ 4 ਕਿਸਾਨਾਂ ਦੇ ਜ਼ਮੀਨੀ ਰਿਕਾਰਡ ਨੂੰ ਰੈੱਡ ਐਂਟਰੀ ਵਿੱਚ ਦਰਜ ਕਰ ਲਿਆ ਹੈ।

ਬਰਨਾਲਾ 'ਚ ਪਰਾਲੀ ਨੂੰ ਅੱਗ
author img

By

Published : Nov 3, 2019, 4:51 PM IST

ਬਰਨਾਲਾ: ਪਰਾਲੀ ਪ੍ਰਦੂਸ਼ਣ ਦਾ ਪਾਰਾ ਹੱਦ ਤੋਂ ਜ਼ਿਆਦਾ ਵਧ ਜਾਣ ਤੋਂ ਬਾਅਦ ਬਰਨਾਲਾ ਪ੍ਰਸ਼ਾਸਨ ਹਰਕਤ ਵਿੱਚ ਆਇਆ ਹੈ ਅਤੇ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਐਤਵਾਰ ਸਵੇਰ ਤੋਂ ਹੀ ਧੂੰਏਂ ਦੇ ਬੱਦਲ ਛਾਏ ਜਾਣ ਤੋਂ ਬਾਅਦ ਬਰਨਾਲਾ ਪ੍ਰਸ਼ਾਸਨ ਨੇ ਪਰਾਲੀ ਨੂੰ ਅੱਗ ਲਗਾਉਣ ਵਾਲੇ 35 ਕਿਸਾਨਾਂ ਦੇ ਚਲਾਨ ਕੱਟ ਦਿੱਤੇ ਹਨ ਅਤੇ 4 ਕਿਸਾਨਾਂ ਦੇ ਜ਼ਮੀਨੀ ਰਿਕਾਰਡ ਨੂੰ ਰੈੱਡ ਐਂਟਰੀ ਵਿੱਚ ਦਰਜ ਕਰ ਲਿਆ ਹੈ।

ਵੇਖੋ ਵੀਡੀਓ

ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦਾ ਸਿਲਸਿਲਾ ਲਗਾਤਾਰ ਵਧਦਾ ਜਾ ਰਿਹਾ ਹੈ। ਅੱਜ ਐਤਵਾਰ ਸਵੇਰ ਤੋਂ ਹੀ ਲੈ ਕੇ ਕਿਸਾਨਾਂ ਵੱਲੋਂ ਪਰਾਲੀ ਨੂੰ ਬਹੁਤ ਵੱਡੇ ਪੱਧਰ 'ਤੇ ਅੱਗ ਲਗਾਈ ਗਈ। ਜਿਸ ਕਾਰਨ ਸਵੇਰ ਤੋਂ ਦੁਪਹਿਰ ਤੱਕ ਵੀ ਧੂੰਏ ਦੀ ਧੁੰਦ ਅਸਮਾਨ ਵਿੱਚ ਛਾਈ ਰਹੀ। ਧੂੰਏ ਦੇ ਪ੍ਰਦੂਸ਼ਣ ਕਾਰਨ ਲੋਕਾਂ ਨੂੰ ਸਾਹ ਲੈਣਾ ਵੀ ਮੁਸ਼ਕਲ ਹੋ ਗਿਆ ਹੈ। ਸ਼ਨੀਵਾਰ ਨੂੰ ਬਰਨਾਲਾ ਦਾ ਹਵਾ ਕੁਆਲਿਟੀ ਲੈਵਲ 300 ਤੋਂ ਪਾਰ ਕਰ ਗਿਆ, ਜੋ ਆਮ ਨਾਲੋਂ ਸੱਤ ਗੁਣਾ ਵੱਧ ਹੈ। ਜ਼ਿਲ੍ਹੇ ਦੀਆਂ ਸਾਰੀਆਂ ਹੀ ਸੜਕਾਂ ਦੇ ਧੂੰਏ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਕਿਸਾਨ ਬਿਨ੍ਹਾਂ ਕਿਸੇ ਡਰ ਭੈਅ ਤੋਂ ਪਰਾਲੀ ਨੂੰ ਅੱਗ ਲਗਾ ਰਹੇ ਹਨ।

ਕਿਸਾਨਾਂ ਦਾ ਕਹਿਣਾ ਹੈ ਕਿ ਪਰਾਲੀ ਨੂੰ ਅੱਗ ਲਗਾਉਣ ਤੋਂ ਇਲਾਵਾ ਉਨ੍ਹਾਂ ਕੋਲ ਹੋਰ ਕੋਈ ਚਾਰਾ ਨਹੀਂ ਹੈ। ਕਿਉਂਕਿ ਪਰਾਲੀ ਦੀ ਸੰਭਾਲ ਉਨ੍ਹਾਂ ਨੂੰ ਕਾਫੀ ਮਹਿੰਗੀ ਪੈਂਦੀ ਹੈ ਅਤੇ ਸਰਕਾਰ ਇਸ ਦੀ ਸੰਭਾਲ ਲਈ ਕਿਸਾਨਾਂ ਨੂੰ ਕੋਈ ਯੋਗ ਮੁਆਵਜ਼ਾ ਵੀ ਮੁਹੱਈਆ ਨਹੀਂ ਕਰਵਾ ਰਹੀ।

ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਸਡੀਓ ਰਮਨ ਸਿੱਧੂ ਨੇ ਦੱਸਿਆ ਕਿ ਬਰਨਾਲਾ ਜ਼ਿਲ੍ਹੇ ਦੇ 35 ਕਿਸਾਨਾਂ ਦੇ ਪ੍ਰਸ਼ਾਸਨ ਵੱਲੋਂ ਅੱਗ ਲਗਾਉਣ ਕਾਰਨ ਚਲਾਨ ਕੀਤੇ ਗਏ ਹਨ ਅਤੇ 4 ਕਿਸਾਨਾਂ ਦੇ ਜ਼ਮੀਨ ਦੇ ਰਿਕਾਰਡ ਨੂੰ ਰੈੱਡ ਐਂਟਰੀ ਵਿੱਚ ਦਰਜ ਕਰ ਲਿਆ ਹੈ।

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 12 ਟੀਮਾਂ ਬਣਾ ਕੇ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ 'ਤੇ ਕਾਰਵਾਈ ਕੀਤੀ ਜਾ ਰਹੀ ਹੈ। ਇਨ੍ਹਾਂ ਟੀਮਾਂ ਵਿੱਚ ਬਿਜਲੀ, ਖੇਤੀਬਾੜੀ, ਪੁਲਿਸ ਵਿਭਾਗ ਤੋਂ ਇਲਾਵਾ ਸਿਵਲ ਪ੍ਰਸ਼ਾਸਨ ਦੇ ਹੋਰ ਅਧਿਕਾਰੀ ਵੀ ਸ਼ਾਮਲ ਹਨ।

ਇਹ ਵੀ ਪੜੋ: ਦਿੱਲੀ 'ਚ ਤੀਸ ਹਜ਼ਾਰੀ ਕੋਰਟ ਦੇ ਬਾਹਰ ਪੁਲਿਸ ਅਤੇ ਵਕੀਲਾਂ ਵਿਚਾਲੇ ਝੜਪ, ਹੋਈ ਗੋਲੀਬਾਰੀ

ਐੱਸਡੀਓ ਸਿੱਧੂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ 'ਤੇ ਕਾਰਵਾਈ ਨੂੰ ਹੋਰ ਸਖ਼ਤ ਅਤੇ ਤੇਜ਼ ਕੀਤਾ ਜਾਵੇਗਾ।

Intro:ਬਰਨਾਲਾ।
ਪਰਾਲੀ ਪ੍ਰਦੂਸ਼ਣ ਦਾ ਪਾਰਾ ਹੱਦ ਤੋਂ ਜ਼ਿਆਦਾ ਵਧ ਜਾਣ ਤੋਂ ਬਾਅਦ ਬਰਨਾਲਾ ਪ੍ਰਸ਼ਾਸਨ ਹਰਕਤ ਵਿੱਚ ਆਇਆ ਹੈ ਅਤੇ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅੱਜ ਸਵੇਰ ਤੋਂ ਹੀ ਧੂੰਏਂ ਦੇ ਭੱਦੇ ਬੱਦਲ ਛਾਏ ਜਾਣ ਤੋਂ ਬਾਅਦ ਬਰਨਾਲਾ ਪ੍ਰਸ਼ਾਸਨ ਨੇ ਪਰਾਲੀ ਨੂੰ ਅੱਗ ਲਗਾਉਣ ਵਾਲੇ 35 ਕਿਸਾਨਾਂ ਦੇ ਚਲਾਨ ਕੱਟ ਦਿੱਤੇ ਹਨ ਅਤੇ 4 ਕਿਸਾਨਾਂ ਦੇ ਜ਼ਮੀਨੀ ਰਿਕਾਰਡ ਨੂੰ ਰੈੱਡ ਐਂਟਰੀ ਵਿੱਚ ਦਰਜ ਕਰ ਲਿਆ ਹੈ।

Body:ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦਾ ਸਿਲਸਿਲਾ ਲਗਾਤਾਰ ਵਧਦਾ ਜਾ ਰਿਹਾ ਹੈ। ਅੱਜ ਸਵੇਰ ਤੋਂ ਹੀ ਲੈ ਕੇ ਕਿਸਾਨਾਂ ਵੱਲੋਂ ਪਰਾਲੀ ਨੂੰ ਬਹੁਤ ਵੱਡੇ ਪੱਧਰ 'ਤੇ ਅੱਗ ਲਗਾਈ ਗਈ। ਜਿਸ ਕਾਰਨ ਸਵੇਰ ਤੋਂ ਦੁਪਹਿਰ ਤੱਕ ਵੀ ਧੂੰਏਂ ਦੀ ਧੁੰਦ ਅਸਮਾਨ ਵਿੱਚ ਛਾਈ ਰਹੀ। ਧੂੰਏਂ ਦੇ ਪ੍ਰਦੂਸ਼ਣ ਕਾਰਨ ਲੋਕਾਂ ਨੂੰ ਸਾਹ ਲੈਣਾ ਵੀ ਮੁਸ਼ਕਲ ਹੋ ਗਿਆ ਹੈ। ਅੱਜ ਸ਼ਨੀਵਾਰ ਨੂੰ ਬਰਨਾਲਾ ਦਾ ਹਵਾ ਕੁਆਲਿਟੀ ਲੈਵਲ 300 ਤੋਂ ਪਾਰ ਕਰ ਗਿਆ, ਜੋ ਆਮ ਨਾਲੋਂ ਸੱਤ ਗੁਣਾ ਵੱਧ ਹੈ। ਜ਼ਿਲ੍ਹੇ ਦੀਆਂ ਸਾਰੀਆਂ ਹੀ ਸੜਕਾਂ ਦੇ ਧੂੰਏ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਕਿਸਾਨ ਬਿਨਾਂ ਕਿਸੇ ਡਰ ਭੈਅ ਤੋਂ ਪਰਾਲੀ ਨੂੰ ਅੱਗ ਲਗਾ ਰਹੇ ਹਨ।
ਕਿਸਾਨਾਂ ਦਾ ਕਹਿਣਾ ਹੈ ਕਿ ਪਰਾਲੀ ਨੂੰ ਅੱਗ ਲਗਾਉਣ ਤੋਂ ਇਲਾਵਾ ਉਨ੍ਹਾਂ ਕੋਲ ਹੋਰ ਕੋਈ ਚਾਰਾ ਨਹੀਂ ਹੈ। ਕਿਉਂਕਿ ਪਰਾਲੀ ਦੀ ਸੰਭਾਲ ਉਨ੍ਹਾਂ ਨੂੰ ਕਾਫੀ ਮਹਿੰਗੀ ਪੈਂਦੀ ਹੈ ਅਤੇ ਸਰਕਾਰ ਇਸ ਦੀ ਸੰਭਾਲ ਲਈ ਕਿਸਾਨਾਂ ਨੂੰ ਕੋਈ ਯੋਗ ਮੁਆਵਜ਼ਾ ਵੀ ਮੁਹੱਈਆ ਨਹੀਂ ਕਰਵਾ ਰਹੀ।
BYTE - ਕਿਸਾਨ

Conclusion:ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਸਡੀਓ ਰਮਨ ਸਿੱਧੂ ਨੇ ਦੱਸਿਆ ਕਿ ਬਰਨਾਲਾ ਜ਼ਿਲ੍ਹੇ ਦੇ 35 ਕਿਸਾਨਾਂ ਦੇ ਪ੍ਰਸ਼ਾਸਨ ਵੱਲੋਂ ਅੱਗ ਲਗਾਉਣ ਕਾਰਨ ਚਲਾਨ ਕੀਤੇ ਗਏ ਹਨ ਅਤੇ 4 ਕਿਸਾਨਾਂ ਦੇ ਜ਼ਮੀਨ ਦੇ ਰਿਕਾਰਡ ਨੂੰ ਰੈੱਡ ਐਂਟਰੀ ਵਿੱਚ ਦਰਜ ਕਰ ਲਿਆ ਹੈ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 12 ਟੀਮਾਂ ਬਣਾ ਕੇ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ। ਇਨ੍ਹਾਂ ਟੀਮਾਂ ਵਿੱਚ ਬਿਜਲੀ, ਖੇਤੀਬਾੜੀ, ਪੁਲਿਸ ਵਿਭਾਗ ਤੋਂ ਇਲਾਵਾ ਸਿਵਲ ਪ੍ਰਸ਼ਾਸਨ ਦੇ ਹੋਰ ਅਧਿਕਾਰੀ ਵੀ ਸ਼ਾਮਲ ਹਨ।
ਐੱਸਡੀਓ ਸਿੱਧੂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਤੇ ਕਾਰਵਾਈ ਨੂੰ ਹੋਰ ਸਖ਼ਤ ਅਤੇ ਤੇਜ਼ ਕੀਤਾ ਜਾਵੇਗਾ।

(ਬਰਨਾਲਾ ਤੋਂ ਲਖਵੀਰ ਚੀਮਾ ਦੀ ਰਿਪੋਰਟ ਈਟੀਵੀ ਭਾਰਤ)
ETV Bharat Logo

Copyright © 2025 Ushodaya Enterprises Pvt. Ltd., All Rights Reserved.