ਬਰਨਾਲਾ : ਥਾਣੇ ਤੋਂ ਮਹਿਜ 100 ਮੀਟਰ ਦੀ ਦੂਰੀ 'ਤੇ ਇੱਕ ਖਿਡਾਉਣਿਆਂ ਦੀ ਦੁਕਾਨ 'ਚ ਰਿਵਾਲਵਰ ਦੀ ਨੋਕ 'ਤੇ ਹੋਈ ਲੁੱਟ ਦੀ ਵਾਰਦਾਤ ਨੂੰ ਪੁਲਿਸ ਨੇ ਹੱਲ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਮੁਲਜ਼ਮ ਤੋਂ ਚੋਰੀ ਕੀਤਾ ਸਮਾਨ ਅਤੇ ਵਾਰਦਾਤ 'ਚ ਵਰਤੇ ਗਏ ਨਕਲੀ ਰਿਵਾਲਵਰ ਨੂੰ ਵੀ ਬਰਾਮਦ ਕੀਤਾ ਹੈ।
ਡਿਪਟੀ ਪੁਲਿਸ ਕਪਤਾਨ ਬਰਨਾਲਾ ਰਜੇਸ਼ ਛਿੱਬਰ ਨੇ ਦੱਸਿਆ ਕਿ ਮੁਲਜ਼ਮ ਨੇ ਨਕਲੀ ਰਿਵਾਲਰ ਨਾਲ ਦੁਕਾਨਦਾਰ ਨੂੰ ਡਰਾ ਕੇ ਖਿਡਾਉਣੇ ਤੇ ਹੋਰ ਸਮਾਨ ਦੁਕਾਨ ਵਿੱਚੋਂ ਲੁੱਟ ਲਿਆ ਸੀ। ਉਨ੍ਹਾਂ ਦੱਸਿਆ ਕਿ ਲੁੱਟਿਆ ਹੋਇਆ ਸਮਾਨ ਤੇ ਨਕਲੀ ਰਿਵਾਲਵਰ ਸਮੇਤ ਮੁਲਜ਼ਮ ਨੂੰ ਕਾਬੂ ਕੀਤਾ ਗਿਆ ਹੈ।
ਡੀ.ਐੱਸ.ਪੀ ਨੇ ਕਿਹਾ ਕਿ ਮੁਲਜ਼ਮ ਨੂੰ ਸੀ.ਸੀ.ਟੀ.ਵੀ ਤਸਵੀਰਾਂ ਦੇ ਰਾਹੀਂ ਕਾਬੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਿਸ ਮੋਟਰਸਾਇਕਲ 'ਤੇ ਦੋਸ਼ੀ ਨੇ ਘਟਨਾ ਨੂੰ ਅੰਜ਼ਾਮ ਦਿੱਤਾ ਸੀ ਉਸ ਮੋਟਰਸਾਇਕਲ ਸਮੇਤ ਮੁਲਜ਼ਮ ਨੂੰ ਕਾਬੂ ਕੀਤਾ ਹੈ।
ਇਹ ਵੀ ਪੜ੍ਹੋ : ਬੇਰੁਜ਼ਗਾਰਾਂ ਨੂੰ ਈ-ਰਿਕਸ਼ੇ ਚਲਾਉਣ ਦੀ ਸਲਾਹ 'ਤੇ ਅਮਨ ਅਰੋੜਾ ਨੇ ਸਰਕਾਰ ਦੀ ਕੀਤੀ ਝਾੜ ਝੰਬ
ਪੁਲਿਸ ਨੇ ਦੱਸਿਆ ਕਿ ਮੁਲਜ਼ਮ ਨੂੰ ਵਾਰਦਾਤ ਦੇ ਤਿੰਨ ਦਿਨਾਂ ਬਾਅਦ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਅਨੁਸਾਰ ਮੁਲਜ਼ਮ ਦਾ ਪਹਿਲਾ ਕੋਈ ਵੀ ਅਪਰਾਧਿਕ ਪਿਛੋਕੜ ਨਹੀਂ ਹੈ।