ETV Bharat / state

Cases of Blasphemy: ਬੇਅਦਬੀ ਦੇ ਮਾਮਲਿਆਂ ਨੂੰ ਲੈ ਕੇ ਨਹੀਂ ਮਿਲਿਆ ਇਨਸਾਫ, ਸਿੱਖ ਜੱਥੇਬੰਦੀਆਂ ਵਲੋਂ ਸਰਕਾਰ ਵਿਰੁੱਧ ਮੋਰਚਾ ਖੋਲ੍ਹਣ ਦਾ ਐਲਾਨ

ਸਿੱਖ ਜੱਥੇਬੰਦੀਆਂ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵਿਰੁੱਧ ਮੋਰਚਾ ਖੋਲ੍ਹਣ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡੇ ਨਾਲ ਸਰਕਾਰ ਨੇ ਵਾਅਦਾ ਖਿਲਾਫੀ ਕੀਤੀ ਹੈ, ਅਜੇ ਤੱਕ (AAP Government For Cases of Blasphemy) ਇਨਸਾਫ ਨਹੀਂ ਮਿਲਿਆ ਹੈ। ਪੜ੍ਹੋ ਪੂਰੀ ਖ਼ਬਰ।

Cases of Blasphemy
Cases of Blasphemy
author img

By ETV Bharat Punjabi Team

Published : Sep 6, 2023, 6:02 PM IST

ਬਰਨਾਲਾ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲਿਆਂ ਨੂੰ ਲੈ ਕੇ 8 ਸਾਲਾਂ ਬਾਅਦ ਵੀ ਸਿੱਖ ਸਮਾਜ ਵਿੱਚ ਇਨਸਾਫ਼ ਨਾ ਮਿਲਣ ਕਰਕੇ ਰੋਸ ਦੀ ਲਹਿਰ ਹੈ। ਇਸੇ ਮਾਮਲੇ ਨੂੰ ਲੈ ਕੇ ਹੁਣ ਸਿੱਖ ਜੱਥੇਬੰਦੀਆਂ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵਿਰੁੱਧ ਮੋਰਚਾ ਖੋਲ੍ਹਿਆ ਜਾ ਰਿਹਾ ਹੈ। ਇਸ ਤਹਿਤ ਅੱਜ ਤੋਂ ਸਿੱਖ ਜੱਥੇਬੰਦੀਆਂ ਨੇ ਪੰਜਾਬ ਸਰਕਾਰ ਵਿਰੁੱਧ ਸੰਘਰਸ਼ ਦਾ ਐਲਾਨ ਕਰ ਦਿੱਤਾ ਹੈ। ਜਿਸ ਤਹਿਤ ਅੱਜ ਬਰਨਾਲਾ ਦੇ ਧਨੌਲਾ ਕਸਬੇ ਤੋਂ ਸਿੱਖ ਜੱਥੇਬੰਦੀਆਂ ਨੇ ਇੱਕ ਰੋਸ ਮਾਰਚ ਦੀ ਸ਼ੁਰੂਆਤ ਕੀਤੀ ਹੈ, ਜੋ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਰਿਹਾਇਸ਼ ਤੱਕ ਕੀਤਾ ਜਾ ਰਿਹਾ ਹੈ।

ਮੁੱਖ ਮੰਤਰੀ ਰਿਹਾਇਸ਼ ਘੇਰਨ ਦੀ ਤਿਆਰੀ: ਇਹ ਰੋਸ ਮਾਰਚ ਸਰਬੱਤ ਖਾਲਸਾ ਵਲੋਂ ਥਾਪੇ ਗਏ ਜੱਥੇਦਾਰ ਅਤੇ ਦਮਦਮੀ ਟਕਸਾਲ ਦੇ ਮੁਖੀ ਭਾਈ ਅਮਰੀਕ ਸਿੰਘ ਅਜਨਾਲਾ ਦੀ ਅਗਵਾਈ ਵਿੱਚ ਸ਼ੁਰੂ ਹੋਇਆ। ਸਿੱਖ ਸੰਗਤਾਂ ਵੱਲੋਂ ਵੱਡੀ ਗਿਣਤੀ ਚ ਗੁਰਦੁਆਰਾ ਪਾਤਸ਼ਾਹੀ ਨੌਵੀਂ ਨੇੜੇ ਦਾਣਾ ਮੰਡੀ ਧਨੌਲਾ ਤੋਂ ਤਕਰੀਬਨ 150 ਗੱਡੀਆਂ ਦੇ ਕਾਫ਼ਲੇ ਨਾਲ ਰੋਸ ਮਾਰਚ ਦੇ ਰੂਪ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੋਠੀ ਸੰਗਰੂਰ ਵੱਲ ਨੂੰ ਰਵਾਨਾ ਹੋਇਆ। ਰੋਸ ਮਾਰਚ ਦਾ ਮੁੱਖ ਕਾਰਣ ਤਿੰਨ ਮੁੱਦੇ ਸਨ ਜਿਨਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਿੰਡ ਕਲਿਆਣ ਤੋਂ ਚੋਰੀ ਹੋਏ ਸਫਰੀ ਸਰੂਪ, ਬੁਰਜ ਜਵਾਹਰ ਸਿੰਘ ਵਾਲਾ ਤੋਂ ਚੋਰੀ ਹੋਏ ਸਰੂਪ ਜਿਸ ਦੇ 115 ਅੰਗ ਬਰਗਾੜੀ ਚ ਖੁਨਾਰੇ ਗਏ ਅਤੇ ਬਾਕੀ ਬਚਦੇ ਅੰਗ ਕਿੱਥੇ ਗਏ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਤੋਂ ਚੋਰੀ ਹੋਏ 328 ਸਰੂਪਾਂ ਦਾ ਮਾਮਲਾ ਹੈ।

ਸਰਕਾਰ ਨੇ ਵਾਅਦਾ ਖਿਲਾਫੀ ਕੀਤੀ: ਇਸ ਮਾਰਚ ਦੇ ਪ੍ਰਬੰਧਕ ਭਾਈ ਅਮਰੀਕ ਸਿੰਘ ਅਜਨਾਲਾ, ਬਾਬਾ ਰੇਸ਼ਮ ਸਿੰਘ ਖੁਖਰਾਣਾ, ਬਾਬਾ ਚਮਕੌਰ ਸਿੰਘ,ਗਿ ਹਰਪ੍ਰੀਤ ਸਿੰਘ ਜੋਗੇਵਾਲਾ, ਭਾਈ ਮੇਜਰ ਸਿੰਘ ਅਤੇ ਜਸਕਰਨ ਸਿੰਘ ਕਾਹਨ ਸਿੰਘਵਾਲਾ ਨੇ ਕਿਹਾ ਕਿ ਸਾਡੇ ਨਾਲ ਸਰਕਾਰ ਨੇ ਵਾਅਦਾ ਖਿਲਾਫੀ ਕੀਤੀ ਹੈ, ਕਿਉਂਕਿ ਪਿਛਲੇ ਸਾਲ ਦੇ ਜੁਲਾਈ ਮਹੀਨੇ ਉਹ ਇਨ੍ਹਾਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਮਿਲੇ ਸਨ। ਕਲਿਆਣ ਮਾਮਲੇ ਵਿੱਚ ਇੱਕ ਸਿੱਟ ਦਾ ਗਠਨ ਆਈਜੀ ਛੀਨਾਂ ਦੀ ਅਗਵਾਈ ਵਿੱਚ ਕੀਤਾ (Barnala Protest News) ਗਿਆ ਸੀ ਜਿਸ ਨੇ ਤਿੰਨ ਮਹੀਨੇ ਦਾ ਸਮਾਂ ਦਿੱਤਾ ਸੀ, ਪਰ 13 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਮਾਮਲਾ ਜਿਓਂ ਦਾ ਤਿਓਂ ਹੀ ਖੜਾ ਹੈ। ਇਸ ਨੂੰ ਪੁਲਿਸ ਅਤੇ ਸੰਗਤਾਂ ਦੋਸ਼ੀ ਮੰਨਦੀਆਂ ਹਨ।

ਕਾਰਵਾਈ ਨਾ ਹੋਣ ਉੱਤੇ ਅਗਲਾ ਐਕਸ਼ਨ ਇਸ ਤੋਂ ਵੀ ਸਖ਼ਤ ਹੋਵੇਗਾ: ਜਸਕਰਨ ਸਿੰਘ ਕਾਹਨ ਸਿੰਘਵਾਲਾ ਨੇ ਕਿਹਾ ਕਿ ਬਾਬੇ ਗੋਰੇ ਨੂੰ ਪੁਲੀਸ ਨੇ ਇੱਕ ਵਾਰ ਵੀ ਗ੍ਰਿਫਤਾਰ ਨਹੀਂ ਕੀਤਾ। ਸਗੋਂ ਜ਼ਮਾਨਤ ਲੈਣ ਵਿੱਚ ਮਦਦ ਕੀਤੀ। ਅਜਿਹੇ ਮਸਲਿਆਂ ਤੇ ਮਿੱਟੀ ਪਾਉਣ ਦੀ ਇਜਾਜ਼ਤ ਬਿਲਕੁਲ ਨਹੀਂ ਦਿੱਤੀ ਜਾ ਸਕਦੀ। ਅਸੀਂ ਸਰਕਾਰ ਨੂੰ ਦੱਸ ਦੇਣਾ ਚਹੁੰਦੇ ਹਾਂ ਕਿ ਇਨ੍ਹਾਂ ਹੀ ਮੁੱਦਿਆਂ ਨੇ ਬਾਦਲ, ਕੈਪਟਨ ਤੇ ਚੰਨੀ ਸਰਕਾਰਾਂ ਦਾ ਬੇੜਾ ਗਰਕ ਕੀਤਾ ਸੀ। ਜੇ ਤੁਸੀਂ ਵੀ ਉਹੀ ਨੀਤੀ ਅਪਣਾਈ, ਤਾਂ ਤੁਹਾਡਾ ਹਾਲ ਵੀ ਉਨ੍ਹਾਂ ਵਰਗਾ ਹੀ ਹੋਵੇਗਾ। ਇਸ ਕਰਕੇ ਸਾਨੂੰ ਅੱਜ ਫਿਰ ਸੁੱਤੀ ਸਰਕਾਰ ਨੂੰ ਜਗਾਉਣ ਲਈ ਰੋਸ ਮਾਰਚ ਕੱਢਣ ਲਈ ਮਜਬੂਰ ਹੋਣਾ ਪਿਆ, ਜੇ ਫਿਰ ਵੀ ਸਰਕਾਰ ਦੀ ਅੱਖ ਨਾ ਖੁੱਲੀ ਤਾਂ ਅਗਲਾ ਐਕਸ਼ਨ ਇਸ ਤੋਂ ਵੀ ਸਖ਼ਤ ਹੋਵੇਗਾ। ਇਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਅਸੀ ਸੱਚਾਈ ਨੂੰ ਸਾਹਮਣੇ ਲੈ ਕੇ ਆਉਣ ਲਈ ਕੋਈ ਕਸਰ ਬਾਕੀ ਨਹੀਂ ਛੱਡਾਂਗੇ। ਸਰਕਾਰ ਨੂੰ ਇਨ੍ਹਾਂ ਅਹਿਮ ਮੁੱਦਿਆਂ ਤੋਂ ਭੱਜਣ ਨਹੀਂ ਦੇਵਾਂਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.