ETV Bharat / state

ਹਰਜੀਤ ਗਰੇਵਾਲ ਦਾ ਬਾਈਕਾਟ ਕਰਨ ਵਾਲੇ ਕਿਸਾਨਾਂ ’ਤੇੇ ਕੀਤੇ ਪਰਚੇ ਰੱਦ ਕਰਵਾਉਣ ਸਬੰਧੀ ਥਾਣੇ ਦਾ ਘਿਰਾਓ - ਥਾਣੇ ਦਾ ਘਿਰਾਓ

ਹਰਜੀਤ ਗਰੇਵਾਲ ਦਾ ਬਾਈਕਾਟ ਕਰਨ ਵਾਲੇ ਕਿਸਾਨਾਂ ’ਤੇੇ ਦਰਜ ਪਰਚੇ ਨੂੰ ਰੱਦ ਕਰਵਾਉਣ ਲਈ ਧਨੌਲਾ ਵਾਸੀਆਂ ਨੇ ਥਾਣਾ ਅੱਗੇ ਧਰਨਾ ਲਾਇਆ ਤੇ ਐਲਾਨ ਕੀਤਾ ਕਿ ਜਦੋਂ ਤੱਕ ਇਹ ਪਰਚੇ ਰੱਦ ਨਹੀਂ ਹੁੰਦੇ ਉਦੋਂ ਤੱਕ ਇਹ ਧਰਨਾ ਜਾਰੀ ਰਹੇਗਾ।

ਤਸਵੀਰ
ਤਸਵੀਰ
author img

By

Published : Jan 6, 2021, 5:55 PM IST

ਬਰਨਾਲਾ: ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਕਿਸਾਨਾਂ ਦੇ ਸੰਘਰਸ਼ ਤਹਿਤ ਜ਼ਿਲ੍ਹਾ ਬਰਨਾਲਾ ਦੇ ਕਸਬਾ ਧਨੌਲਾ ਦੇ ਲੋਕਾਂ ਵੱਲੋਂ ਭਾਜਪਾ ਆਗੂ ਹਰਜੀਤ ਗਰੇਵਾਲ ਦਾ ਸਮਾਜਿਕ ਬਾਈਕਾਟ ਕਰਨ ਦਾ ਸੱਦਾ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਬਾਈਕਾਟ ਕਰਨ ਵਾਲੇ ਤਿੰਨ ਕਿਸਾਨਾਂ ਵਿਰੁੱਧ ਧਨੌਲਾ ਥਾਣੇ ਦੀ ਪੁਲਿਸ ਵੱਲੋਂ ਪਰਚਾ ਦਰਜ਼ ਕੀਤਾ ਗਿਆ ਹੈ।ਪੁਲਿਸ ਦੀ ਇਸ ਕਾਰਵਾਈ ਦੇ ਵਿਰੋਧ ਵਿੱਚ ਅੱਜ ਧਨੌਲਾ ਦੇ ਲੋਕਾਂ ਵੱਲੋਂ ਥਾਣੇ ਦਾ ਘਿਰਾਉ ਕਰ ਕੇ ਧਰਨਾ ਦਿੱਤਾ ਗਿਆ ਅਤੇ ਦਰਜ਼ ਕੀਤੇ ਪਰਚੇ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ।

ਹਰਜੀਤ ਗਰੇਵਾਲ ਦਾ ਬਾਈਕਾਟ ਕਰਨ ਵਾਲੇ ਕਿਸਾਨਾਂ ’ਤੇੇ ਕੀਤੇ ਪਰਚੇ ਰੱਦ ਕਰਵਾਉਣ ਸਬੰਧੀ ਥਾਣੇ ਦਾ ਘਿਰਾਓ

ਤਿੰਨ ਕਿਸਾਨਾਂ ’ਤੇ ਥਾਣਾ ਧਨੌਲਾ ਦੀ ਪੁਲਿਸ ਨੇ ਪਰਚਾ ਕੀਤਾ ਦਰਜ

ਇਸ ਮੌਕੇ ਗੱਲਬਾਤ ਕਰਦਿਆਂ ਧਰਨਾਕਾਰੀਆਂ ਨੇ ਕਿਹਾ ਕਿ ਭਾਜਪਾ ਆਗੂ ਵੱਲੋਂ ਕਿਸਾਨਾਂ ਵਿਰੁੱਧ ਕੀਤੀ ਜਾ ਰਹੀ ਘਟੀਆ ਬਿਆਨਬਾਜ਼ੀ ਦਾ ਧਨੌਲਾ ਦੇ ਲੋਕਾਂ ਵੱਲੋਂ ਰੋਸ ਵੱਜੋਂ ਹਰਜੀਤ ਗਰੇਵਾਲ ਦਾ ਬਾਈਕਾਟ ਕੀਤਾ ਸੀ। ਜਿਸ ਤਹਿਤ ਪਿੰਡ ਦੇ ਕਿਸਾਨਾਂ ਵੱਲੋਂ ਹਰਜੀਤ ਗਰੇਵਾਲ ਦੀ ਜ਼ਮੀਨ ਠੇਕੇ ’ਤੇ ਨਾ ਦੇਣ ਦਾ ਐਲਾਨ ਕੀਤਾ ਸੀ। ਜਿਸਤੋਂ ਬਾਅਦ ਤਿੰਨ ਕਿਸਾਨਾਂ ’ਤੇ ਥਾਣਾ ਧਨੌਲਾ ਦੀ ਪੁਲਿਸ ਨੇ ਪਰਚਾ ਦਰਜ ਕੀਤਾ ਹੈ। ਪੁਲਿਸ ਦੀ ਇਹ ਕਾਰਵਾਈ ਕਿਸਾਨਾਂ ਦਾ ਸੰਘਰਸ਼ ਖ਼ਤਮ ਕਰਵਾਉਣ ਲਈ ਕੀਤੀ ਗਈ ਹੈ। ਜਿਸਦੇ ਰੋਸ ਵਜੋਂ ਅੱਜ ਥਾਣੇ ਅੱਗੇ ਧਰਨਾ ਦਿੱਤਾ ਹੈ।

ਥਾਣੇ ਦੇ ਐਸਐਚਓ ਦੀ ਬਦਲੀ ਦੀ ਕੀਤੀ ਮੰਗ

ਉਨ੍ਹਾਂ ਕਿਹਾ ਕਿ ਤਿੰਨੇ ਕਿਸਾਨਾਂ ’ਤੇ ਦਰਜ਼ ਪਰਚੇ ਨੂੰ ਰੱਦ ਕਰਨ ਦੇ ਨਾਲ ਨਾਲ ਥਾਣੇ ਦੇ ਐਸਐਚਓ ਦੀ ਬਦਲੀ ਕੀਤੀ ਜਾਵੇ। ਜੇਕਰ ਇਹ ਪਰਚਾ ਦਰਜ਼ ਨਾ ਕੀਤਾ ਗਿਆ ਤਾਂ ਥਾਣੇ ਅੱਗੇ ਪੱਕਾ ਧਰਨਾ ਲਾ ਕੇ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਕਿਸਾਨਾਂ ਨੇ ਐਲਾਨ ਕੀਤਾ ਕਿ ਹਰਜੀਤ ਗਰੇਵਾਲ ਵੱਲੋਂ ਕਿਸਾਨੀ ਵਿਰੋਧ ਕੇਂਦਰ ਸਰਕਾਰ ਦੇ ਲਏ ਜਾ ਰਹੇ ਫ਼ੈਸਲੇ ਦਾ ਸਾਥ ਦੇਣ ਕਾਰਨ ਉਸਦਾ ਬਾਈਕਾਟ ਜਾਰੀ ਰੱਖਿਆ ਜਾਵੇਗਾ।

ਉਧਰ ਇਸ ਸਬੰਧੀ ਥਾਣੇ ਦੇ ਐਸਐਚਓ ਕੁਲਦੀਪ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਉਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਦਿੱਤਾ ਹੈ। ਅਗਲੀ ਕਾਰਵਾਈ ਉਹਨਾਂ ਵੱਲੋਂ ਕੀਤੀ ਜਾਵੇਗੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.