ETV Bharat / state

Sarbat Da Bhala Charitable Trust : ਸਰਬੱਤ ਦਾ ਭਲਾ ਟਰੱਸਟ ਵੱਲੋਂ ਬਰਨਾਲਾ ਵਿੱਚ ਲੋੜਵੰਦ ਵਿਧਵਾਵਾਂ ਅਤੇ ਅੰਗਹੀਣਾਂ ਨੂੰ ਵੰਡੀ ਮਹੀਨਾਵਾਰ ਸਹਾਇਤਾ ਰਾਸ਼ੀ

ਸਰਬੱਤ ਦਾ ਭਲਾ ਟਰੱਸਟ ਵੱਲੋਂ ਬਰਨਾਲਾ ਵਿਖੇ ਲੋੜਵੰਦਾਂ ਨੂੰ ਮਹੀਨਾਵਾਰ ਮਦਦ ਰਾਸ਼ੀ ਅਤੇ ਰਾਸ਼ਨ ਦੀ ਵੰਡ ਕੀਤੀ ਗਈ। ਇਸ ਦੌਰਾਨ ਆਉਣ ਵਾਲੇ ਸਮੇਂ ਵਿੱਚ ਹੋਰ ਸੁਵਿਧਾਵਾਂ ਦੇਣ ਦਾ ਐਲਾਨ ਵੀ ਕੀਤਾ। (Sarbat Da Bhala Charitable Trust)

author img

By ETV Bharat Punjabi Team

Published : Sep 16, 2023, 6:25 PM IST

Etv Bharat
Etv Bharat

ਬਰਨਾਲਾ : ਸਰੱਬਤ ਦਾ ਭਲਾ ਟਰਸਟ ਵੱਲੋਂ ਬਰਨਾਲਾ ਵਿਖੇ ਲੋੜਵੰਦ ਵਿਧਵਾਵਾਂ,ਅਪਾਹਿਜਾਂ ਤੇ ਗਰੀਬ ਮਰੀਜ਼ਾਂ ਨੂੰ ਟਰੱਸਟ ਦੇ ਚੇਅਰਮੈਨ ਐਸ.ਪੀ. ਸਿੰਘ ਓਬਰਾਏ ਵੱਲੋਂ ਮਦਦ ਕੀਤੀ ਗਈ ਅਤੇ ਲੋੜੀਂਦੀ ਰਾਸ਼ੀ ਭੇਂਟ ਕੀਤੀ। ਦੱਸਣਯੋਗ ਹੈ ਕਿ ਸਰਬੱਤ ਦਾ ਭਲਾ ਟਰੱਸਟ ਵਲੋਂ ਲਗਾਤਾਰ ਦੇਸ਼ ਭਰ ਵਿੱਚ ਲੋੜਵੰਦ ਲੋਕਾਂ ਦੀ ਮੱਦਦ ਕੀਤੀ ਜਾ ਰਹੀ ਹੈ। ਪੰਜਾਬ ਵਿੱਚ ਵੀ ਲੋੜਵੰਦ ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ ਦੇ ਨਾਲ ਨਾਲ ਆਰਥਿਕ ਮੱਦਦ ਟਰੱਸਟ ਕਰਦਾ ਆ ਰਿਹਾ ਹੈ। ਇਸੇ ਸਮਾਜ ਸੇਵਾ ਦੇ ਅੰਤਰਗਤ ਅੱਜ ਬਰਨਾਲਾ ਵਿਖੇ ਵੀ ਲੋੜਵੰਦਾਂ ਨੂੰ ਡੇਢ ਲੱਖ ਦੀ ਸਹਾਇਤਾ ਰਾਸ਼ੀ ਵੰਡੀ ਗਈ। ਬਰਨਾਲਾ ਦੇ ਗੁਰਦੁਆਰਾ ਤਪ ਅਸਥਾਨ ਬੀਬੀ ਪ੍ਰਧਾਨ ਕੌਰ ਵਿਖੇ ਰੱਖੇ ਸਮਾਗਮ ਦੌਰਾਨ 150 ਲੋਕਾਂ ਨੂੰ ਸਰਬੱਤ ਦਾ ਭਲਾ ਟਰੱਸਟ ਦੀ ਬਰਨਾਲਾ ਯੂਨਿਟ ਵਲੋਂ ਲੋੜਵੰਦ ਵਿਧਵਾਵਾਂ ਅਤੇ ਅਪਾਹਜ ਲੋਕਾਂ ਨੂੰ ਮਹੀਨੇ ਭਰ ਦੀ ਆਰਥਿਕ ਮਦਦ ਦਿੱਤੀ। (Sarbat Da Bhala Charitable Trust)

ਲੋਕ ਭਲਾਈ ਦੇ ਕੰਮਾਂ ਲਈ ਹਮੇਸ਼ਾ ਮੁਹਰੀ ਸੰਸਥਾ : ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰੱਸਟ ਦੇ ਜਿਲ੍ਹਾ ਬਰਨਾਲਾ ਦੇ ਪ੍ਰਬੰਧਕ ਇੰਜਨੀਅਰ ਗੁਰਜਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਡਾਕਟਰ ਐਸਪੀ ਸਿੰਘ ਓਬਰਾਏ ਦੀ ਯੋਗ ਅਗਵਾਈ ਹੇਠ ਸਾਡੀ ਸੰਸਥਾ ਵੱਲੋਂ ਲੋਕ ਭਲਾਈ ਦੇ ਕੰਮਾਂ ਵਿੱਚ ਮੋਹਰੀ ਰੋਲ ਅਦਾ ਕੀਤਾ ਜਾ ਰਿਹਾ ਹੈ। ਬਰਨਾਲਾ ਦੇ ਕੁੱਝ ਅਜਿਹੇ ਲੋਕ ਹਨ ਜਿਹਨਾਂ ਕੋਲ ਕਮਾਈ ਦਾ ਕੋਈ ਸਾਧਨ ਨਹੀਂ ਹੈ ਅਤੇ ਉਹ ਕਿਰਤ ਵੀ ਨਹੀਂ ਕਰ ਸਕਦੇ। ਜਿਹਨਾਂ ਨੂੰ ਟਰੱਸਟ ਵਲੋਂ ਹਰ ਮਹੀਨੇ ਸਹਾਇਤਾ ਰਾਸ਼ੀ ਦਿੱਤੀ ਜਾਂਦੀ ਹੈ। 150 ਦੇ ਕਰੀਬ ਅਪਾਹਜ਼ ਲੋਕ ਅਤੇ ਲੋੜਵੰਦ ਵਿਧਵਾ ਔਰਤਾਂ ਹਨ, ਜਿਹਨਾਂ ਨੂੰ ਇੱਕ ਪੈਨਸ਼ਨ ਦੀ ਤਰ੍ਹਾਂ ਆਰਥਿਕ ਮੱਦਦ ਦਿੱਤੀ ਜਾਂਦੀ ਹੈ, ਜੋ ਅੱਜ ਵੰਡੀ ਗਈ ਹੈ।

ਬੱਚਿਆਂ ਲਈ ਜਲਦ ਹੀ ਬਣਦੀ ਮਦਦ ਦੇਣ ਦਾ ਭਰੋਸਾ : ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਟਰਸੱਟ ਵਲੋਂ ਹੋਰ ਵੀ ਕਈ ਸਮਾਜ ਸੇਵਾ ਦੇ ਕੰਮ ਕੀਤੇ ਜਾਣ ਦਾ ਪ੍ਰੋਗਰਾਮ ਹੈ। ਜਿਸ ਤਹਿਤ ਬਹੁਤ ਜਲਦੀ ਬੱਚਿਆਂ ਨੂੰ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਉਣ ਲਈ ਅੱਧੀ ਦਰਜ਼ਨ ਦੇ ਕਰੀਬ ਸਕੂਲਾਂ ਵਿੱਚ ਹੈਵੀ ਡਿਊਟੀ ਆਰਓ ਸਿਸਟਮ ਬਰਨਾਲਾ ਜਿਲ੍ਹੇ ਅੰਦਰ ਸਾਡੀ ਸੰਸਥਾ ਵੱਲੋਂ ਲਗਵਾਏ ਜਾ ਰਹੇ ਹਨ। ਤਕਰੀਬਨ ਦੋ ਮਹੀਨੇ ਅੰਦਰ ਤਿੰਨ ਸਿਲਾਈ ਸੈਂਟਰ ਗਰੀਬ ਲੜਕੀਆਂ ਨੂੰ ਮੁਫਤ ਸਿਲਾਈ ਸਿਖਾਉਣ ਲਈ ਖੋਲ੍ਹੇ ਜਾ ਰਹੇ ਹਨ, ਜਿਸ ਵਿੱਚ ਲੜਕੀਆਂ ਨੂੰ 6 ਮਹੀਨੇ ਟਰੇਨਿੰਗ ਉਪਰੰਤ ਆਈਐਸਓ ਮਾਨਤਾ ਪ੍ਰਾਪਤ ਸਰਟੀਫਿਕੇਟ ਸੰਸਥਾ ਵੱਲੋ ਜਾਰੀ ਕੀਤਾ ਜਾਵੇਗਾ। ਲੜਕੀਆਂ ਦੀ ਆਤਮ ਨਿਰਭਰਤਾ ਲਈ ਇਹ ਸਰਟੀਫੀਕੇਟ ਅਹਿਮ ਰੋਲ ਅਦਾ ਕਰਨਗੇ। ਇਸ ਮੌਕੇ ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ, ਜਥੇਦਾਰ ਸਰਪੰਚ ਗੁਰਮੀਤ ਸਿੰਘ ਧੌਲਾ,ਕੁਲਵਿੰਦਰ ਸਿੰਘ ਕਾਲਾ, ਗੁਰਜੰਟ ਸਿੰਘ ਸੋਨਾ, ਸੂਬੇਦਾਰ ਗੁਰਜੰਟ ਸਿੰਘ ਨਾਈਵਾਲਾ, ਸੂਬੇਦਾਰ ਸਰਬਜੀਤ ਸਿੰਘ, ਹੌਲਦਾਰ ਬਸੰਤ ਸਿੰਘ, ਹੌਲਦਾਰ ਰੂਪ ਸਿੰਘ ਮਹਿਤਾ, ਗੁਰਦੇਵ ਸਿੰਘ ਮੱਕੜ ਆਦਿ ਮੈਬਰ ਹਾਜਰ ਸਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.