ETV Bharat / state

ਸੰਗਰੂਰ ਜ਼ਿਮਨੀ ਚੋਣ: ਰਾਜਾ ਵੜਿੰਗ ਨੇ ਆਪ ਸਰਕਾਰ ਦੀ ਕਾਰਗੁਜ਼ਾਰੀ 'ਤੇ ਚੁੱਕੇ ਸਵਾਲ - ਪੰਚਾਇਤੀ ਜ਼ਮੀਨਾਂ

ਰਾਜਾ ਵੜਿੰਗ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੰਗਰੂਰ ਜ਼ਿਮਨੀ ਚੋਣ 'ਚ ਕਾਂਗਰਸ ਪਾਰਟੀ ਨੂੰ ਹਲਕੇ ਵਿੱਚੋਂ ਭਰਵਾਂ ਸਮਰਥਨ ਮਿਲ ਰਿਹਾ ਹੈ ਅਤੇ ਨਤੀਜਾ ਕਾਂਗਰਸ ਦੇ ਹੱਕ ਵਿੱਚ ਹੀ ਆਵੇਗਾ। ਉਹਨਾਂ ਕਿਹਾ ਕਿ ਸਰਕਾਰ ਦੇ ਪੰਚਾਇਤੀ ਜ਼ਮੀਨਾਂ ਸਬੰਧੀ 5800 ਏਕੜ ਦੇ ਕਬਜ਼ੇ ਦੇ ਅੰਕੜੇ ਝੂਠੇ ਹਨ। ਉਹਨਾਂ ਕਿਹਾ ਕਿ ਸਰਕਾਰ ਨਜਾਇਜ ਕਬਜ਼ੇ ਛੁਡਾਉਣ ਸਮੇਂ ਗਰੀਬ ਲੋਕਾਂ ਨੂੰ ਉਜਾੜਨ ਤੋਂ ਗੁਰੇਜ਼ ਕਰੇ।

ਸੰਗਰੂਰ ਜ਼ਿਮਨੀ ਚੋਣ
ਸੰਗਰੂਰ ਜ਼ਿਮਨੀ ਚੋਣ
author img

By

Published : Jun 12, 2022, 9:46 AM IST

ਬਰਨਾਲਾ: ਸੰਗਰੂਰ ਲੋਕ ਸਭਾ ਦੀ ਜ਼ਿਮਨੀ ਚੋਣ ਲਈ ਕਾਂਗਰਸੀ ਉਮੀਦਵਾਰ ਦਲਵੀਰ ਸਿੰਘ ਗੋਲਡੀ ਦੀ ਚੋਣ ਮੁਹਿੰਮ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਆਪਣੇ ਹੱਥਾਂ ਵਿੱਚ ਲਈ ਗਈ ਹੈ। ਇਸੇ ਤਹਿਤ ਰਾਜਾ ਵੜਿੰਗ ਦੇਰ ਸ਼ਾਮ ਬਰਨਾਲਾ ਸ਼ਹਿਰ ਵਿੱਚ ਕਾਂਗਰਸੀ ਉਮੀਦਵਾਰ ਦੇ ਦਫ਼ਤਰ ਦਾ ਉਦਘਾਟਨ ਕਰਨ ਪਹੁੰਚੇ।

ਇਸ ਮੌਕੇ ਰਾਜਾ ਵੜਿੰਗ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੰਗਰੂਰ ਜ਼ਿਮਨੀ ਚੋਣ 'ਚ ਕਾਂਗਰਸ ਪਾਰਟੀ ਨੂੰ ਹਲਕੇ ਵਿੱਚੋਂ ਭਰਵਾਂ ਸਮਰਥਨ ਮਿਲ ਰਿਹਾ ਹੈ ਅਤੇ ਨਤੀਜਾ ਕਾਂਗਰਸ ਦੇ ਹੱਕ ਵਿੱਚ ਹੀ ਆਵੇਗਾ। ਉਹਨਾਂ ਕਿਹਾ ਕਿ ਸਰਕਾਰ ਦੇ ਪੰਚਾਇਤੀ ਜ਼ਮੀਨਾਂ ਸਬੰਧੀ 5800 ਏਕੜ ਦੇ ਕਬਜ਼ੇ ਦੇ ਅੰਕੜੇ ਝੂਠੇ ਹਨ। ਉਹਨਾਂ ਕਿਹਾ ਕਿ ਸਰਕਾਰ ਨਜਾਇਜ ਕਬਜ਼ੇ ਛੁਡਾਉਣ ਸਮੇਂ ਗਰੀਬ ਲੋਕਾਂ ਨੂੰ ਉਜਾੜਨ ਤੋਂ ਗੁਰੇਜ਼ ਕਰੇ।

ਬਰਨਾਲਾ ਪੁੱਜੇ ਰਾਜਾ ਵੜਿੰਗ ਨੇ ਆਪ ਸਰਕਾਰ ਦੀ ਕਾਰਗੁਜ਼ਾਰੀ 'ਤੇ ਚੁੱਕੇ ਸਵਾਲ

ਉਥੇ ਹੀ ਸਰਕਾਰ ਵਲੋਂ ਜਾਅਲੀ ਸਰਟੀਫਿਕੇਟ ਅਤੇ ਡਿਗਰੀਆਂ ਵਾਲਿਆਂ 'ਤੇ ਕਾਰਵਾਈ ਦੇ ਫ਼ੈਸਲੇ ਦਾ ਰਾਜਾ ਵੜਿੰਗ ਨੇ ਸਵਾਗਤ ਕਰਦਿਆਂ ਕਿਹਾ ਕਿ ਸਰਕਾਰ ਜਾਅਲੀ ਡਿਗਰੀਆਂ ਵਾਲਿਆਂ ਨੂੰ ਨੌਕਰੀ ਤੋਂ ਕੱਢੇ ਅਤੇ ਉਹਨਾਂ ਨੂੰ ਦਿੱਤੀ ਗਈ ਹੁਣ ਤੱਕ ਦੀ ਤਨਖਾਹ ਵੀ ਵਾਪਸ ਲਈ ਜਾਵੇ।

ਵੜਿੰਗ ਨੇ ਸਰਕਾਰ ਵਲੋਂ ਪੀਆਰਟੀਸੀ ਵੋਲਵੋ ਬੱਸਾਂ ਦਿੱਲੀ ਏਅਰਪੋਰਟ ਤੱਕ ਚਾਲੂ ਕੀਤੇ ਜਾਣ 'ਤੇ ਕਿਹਾ ਕਿ ਪੰਜ ਸਾਲ ਤੱਕ ਅਰਵਿੰਦ ਕੇਜਰੀਵਾਲ ਨੇ ਔਰਬਿਟ ਅਤੇ ਇੰਡੋ ਕੈਨੇਡੀਅਨ ਬੱਸਾਂ ਨੂੰ ਫ਼ਾਇਦਾ ਦੇਣ ਲਈ ਸਰਕਾਰੀ ਬੱਸਾਂ ਨੂੰ ਚਲਾਉਣ ਲਈ ਇਜ਼ਾਜਤ ਨਹੀਂ ਦਿੱਤੀ। ਉਹਨਾਂ ਕਿਹਾ ਕਿ ਪੰਜ ਸਾਲ ਲੋਕਾਂ ਦੀ ਲੁੱਟ ਹੋਣ 'ਤੇ ਭਗਵੰਤ ਮਾਨ ਨੂੰ ਮੁਆਫ਼ੀ ਵੀ ਮੰਗਣੀ ਚਾਹੀਦੀ ਹੈ।

ਉਹਨਾਂ ਪੰਜਾਬ ਸਰਕਾਰ ਵਲੋਂ ਸ਼ਰਾਬ ਸਸਤੀ ਕੀਤੇ ਜਾਣ 'ਤੇ ਤੰਜ਼ ਭਰੇ ਲਹਿਜੇ 'ਚ ਸ਼ਰਾਬ ਪੀਣ ਵਾਲੇ ਲੋਕਾਂ ਨੂੰ ਵਧਾਈ ਦਿੱਤੀ। ਉਹਨਾਂ ਕਿਹਾ ਕਿ ਸਰਕਾਰ ਨੂੰ ਸ਼ਰਾਬ ਦੀ ਥਾਂ ਦਵਾਈਆਂ, ਪੜ੍ਹਾਈ ਅਤੇ ਹੋਰ ਲੋੜੀਂਦੀਆਂ ਚੀਜ਼ਾਂ ਸਸਤੀਆਂ ਕਰਨੀਆਂ ਚਾਹੀਦਆਂ ਹਨ। ਪੰਜਾਬ ਸਰਕਾਰ ਦੇ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਵਲੋਂ ਕਾਂਗਰਸੀ ਲੀਡਰ ਤ੍ਰਿਪਤ ਰਾਜਿੰਦਰ ਬਾਜਵਾ ਉਪਰ ਪੰਚਾਇਤੀ ਜ਼ਮੀਨਾਂ ਨੂੰ ਵੇਚਣ ਸਬੰਧੀ ਕਰੋੜਾਂ ਦੇ ਘਪਲੇ ਦੇ ਦੋਸ਼ਾਂ 'ਤੇ ਕਿਹਾ ਕਿ ਦੋਸ਼ ਨੂੰ ਸਿਸਟਮ ਤੈਅ ਕਰੇਗਾ। ਉਹਨਾਂ ਕਿਹਾ ਕਿ ਦੋਸ਼ ਤਾਂ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਉਪਰ ਵਜੀਫ਼ੇ ਘੁਟਾਲੇ ਦੇ ਵੀ ਲੱਗੇ ਸਨ, ਪ੍ਰੰਤੂ ਅੱਜ ਤੱਕ ਕੋਈ ਦੋਸ਼ ਆਪ ਸਰਕਾਰ ਸਾਬਤ ਨਹੀਂ ਕਰ ਸਕੀ। ਉਹਨਾਂ ਕਿਹਾ ਕਿ ਸਾਧੂ ਸਿੰਘ ਉਪਰ ਇੱਕ ਡਾਇਰੀ ਉਪਰ ਨਾਮ ਲਿਖੇ ਜਾਣ ਨੂੰ ਲੈ ਕੇ ਕਾਰਵਾਈ ਕਰਨੀ ਗਲਤ ਹੈ।

ਉਹਨਾਂ ਨਾਲ ਹੀ ਅੰਮ੍ਰਿਤਸਰ ਵਿੱਚ ਹੋਏ ਫ਼ਾਇਰਿੰਗ ਤੇ ਕਤਲ ਮਾਮਲੇ ਵਿੱਚ ਕਿਹਾ ਕਿ ਭਗਵੰਤ ਮਾਨ ਪੰਜਾਬ ਵਿੱਚ ਵਿਗੜਦੇ ਮਾਹੌਲ ਨੂੰ ਰੋਕਣ ਨਹੀਂ ਤਾਂ ਪੰਜਾਬ ਵਿੱਚ ਅੱਗ ਮੱਚ ਜਾਵੇਗੀ। ਉਨ੍ਹਾਂ ਕਿਹਾ ਕਿ ਜਿਸ ਵਿਅਕਤੀ ਨੇ ਗੋਲੀ ਚਲਾਈ ਹੈ ਉਹ 'ਆਪ' 'ਚ ਹੀ ਸ਼ਾਮਲ ਹੈ, ਇਸ ਲਈ ਇਹ ਹੰਕਾਰ ਬੋਲ ਰਿਹਾ ਹੈ।

ਇਹ ਵੀ ਪੜ੍ਹੋ: ਦਰਦਨਾਕ ! ਕਾਰ ਹੇਠਾਂ ਆਈ ਡੇਢ ਸਾਲਾ ਮਾਸੂਮ, ਦਿਲ ਦਹਿਲਾਅ ਦੇਣ ਵਾਲੀ ਵੀਡੀਓ

ETV Bharat Logo

Copyright © 2025 Ushodaya Enterprises Pvt. Ltd., All Rights Reserved.