ETV Bharat / state

ਜ਼ਮੀਨ ਦੀ ਨਿਸ਼ਾਨਦੇਹੀ ਲਈ ਕਿਸਾਨ ਤੋਂ ਲਏ ਪੈਸੇ, ਰੰਗੇ ਹੱਥੀਂ ਸੇਵਾਮੁਕਤ ਕਾਨੂੰਨਗੋ ਕਾਬੂ - arrested for taking bribe

ਤਸਵੀਰਾਂ ਬਰਨਾਲਾ ਦੇ ਤਹਿਸੀਲ ਕੰਪਲੈਕਸ (Tehsil Complex of Barnala) ਤੋਂ ਸਾਹਮਣੇ ਆਈਆਂ ਹਨ। ਜਿੱਥੇ ਇੱਕ ਰਿਟਾਇਰ ਕਾਨੂੰਨਗੋ ‘ਤੇ ਜ਼ਮੀਨ ਦੀ ਨਿਸ਼ਾਨਦੇਹੀ ਕਰਵਾਉਣ ਦੇ ਲਈ ਰਿਸ਼ਵਤ ਲੈਣ ਦੇ ਇਲਜ਼ਾਮ ਲੱਗੇ ਹਨ।

ਜ਼ਮੀਨ ਦੀ ਨਿਸ਼ਾਨਦੇਹੀ ਲਈ ਕਿਸਾਨ ਤੋਂ ਲਏ ਪੈਸੇ, ਰੰਗੇ ਹੱਥੀਂ ਰਿਟਾਇਰ ਕਾਨੂੰਨਗੋ ਕਾਬੂ

author img

By

Published : Apr 19, 2022, 7:24 AM IST

ਬਰਨਾਲਾ: ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ (Chief Minister of Punjab) ਭਗਵੰਤ ਮਾਨ ਵੱਲੋਂ ਭ੍ਰਿਸ਼ਟਾਚਾਰ ਨੂੰ ਰੋਕਣ ਦੇ ਲਈ ਸਖ਼ਤ ਕਦਮ ਚੁੱਕੇ ਜਾ ਰਹੇ ਹਨ, ਪਰ ਫਿਰ ਵੀ ਕਈ ਭ੍ਰਿਸ਼ਟਾਚਾਰ ਕਰਨ ਵਾਲੇ ਮੁਲਾਜ਼ਮ ਆਪਣੀ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ। ਜਿਸ ਦੀਆਂ ਤਾਜ਼ਾ ਤਸਵੀਰਾਂ ਬਰਨਾਲਾ ਦੇ ਤਹਿਸੀਲ ਕੰਪਲੈਕਸ (Tehsil Complex of Barnala) ਤੋਂ ਸਾਹਮਣੇ ਆਈਆਂ ਹਨ। ਜਿੱਥੇ ਇੱਕ ਰਿਟਾਇਰ ਕਾਨੂੰਨਗੋ ‘ਤੇ ਜ਼ਮੀਨ ਦੀ ਨਿਸ਼ਾਨਦੇਹੀ ਕਰਵਾਉਣ ਦੇ ਲਈ ਰਿਸ਼ਵਤ ਲੈਣ ਦੇ ਇਲਜ਼ਾਮ ਲੱਗੇ ਹਨ।

ਮੀਡੀਆ ਨਾਲ ਗੱਲਬਾਤ ਦੌਰਾਨ ਪੀੜਤ ਕਿਸਾਨ (Farmers) ਦੇ ਰਿਸ਼ਤੇਦਾਰ ਨੇ ਦੱਸਿਆ ਕਿ ਜਦੋਂ ਪੀੜਤ ਵਿਅਕਤੀ ਆਪਣੀ ਜ਼ਮੀਨ ਦੀ ਨਿਸ਼ਾਨਦੇਹੀ ਕਰਵਾਉਣ ਦੇ ਲਈ ਕਾਨੂੰਨਗੋ ਕੋਲ ਆਇਆ, ਤਾਂ ਉਸ ਨੇ ਪੀੜਤ ਕਿਸਾਨ (Farmers) ਤੋਂ 50 ਹਜ਼ਾਰ ਰੁਪਏ ਦੀ ਮੰਗ ਕੀਤੀ। ਜਿਸ ਤੋਂ ਬਾਅਦ ਪੀੜਤ ਨੇ ਆਪਣੀ ਮਾਂ ਦੇ ਗਹਿਣੇ ਵੇਚ ਕੇ ਭ੍ਰਿਸ਼ਟਾਚਾਰ ਕਰਨ ਵਾਲੇ ਕਾਨੂੰਨਗੋ ਨੂੰ ਪੈਸੇ ਦਿੱਤੇ ਅਤੇ ਜਦੋਂ ਮੁਲਜ਼ਮ ਪੀੜਤ ਤੋਂ ਹੋਰ ਪੈਸੇ ਦੀ ਮੰਗ ਕਰ ਰਿਹਾ ਸੀ, ਦੂਜੇ ਪਾਸੇ ਮੁਲਜ਼ਮ ਨੂੰ 18 ਹਜ਼ਾਰ ਰੁਪਏ ਜੋ ਰਿਸ਼ਵਤ ਵਿੱਚ ਲਏ ਸਨ, ਉਨ੍ਹਾਂ ਸਮੇਤ ਪੀੜਤ ਦੇ ਪਿੰਡ ਦੀ ਪੰਚਾਇਤ ਨੇ ਰੰਗੇ ਹੱਥੀ ਕਾਬੂ ਕੀਤਾ ਹੈ। ਪੀੜਤ ਕਿਸਾਨ ਕੋਲ ਮੁਲਜ਼ਮ ਦੀਆਂ ਉਹ ਆਡੀਓ ਹਨ, ਜਿਨ੍ਹਾਂ ਵਿੱਚ ਮੁਲਜ਼ਮ ਰਿਸ਼ਵਤ ਦੀ ਮੰਗ ਕਰ ਰਿਹਾ ਹੈ।

ਜ਼ਮੀਨ ਦੀ ਨਿਸ਼ਾਨਦੇਹੀ ਲਈ ਕਿਸਾਨ ਤੋਂ ਲਏ ਪੈਸੇ, ਰੰਗੇ ਹੱਥੀਂ ਰਿਟਾਇਰ ਕਾਨੂੰਨਗੋ ਕਾਬੂ

ਉਧਰ ਮੁਲਜ਼ਮ ਰਿਟਾਇਰ ਕਾਨੂੰਨਗੋ ਰਾਜ ਸਿੰਘ ਨੇ ਕਿਹਾ ਕਿ ਉਸ ਨੂੰ ਫਸਾਇਆ ਜਾ ਰਿਹਾ ਹੈ। ਉਸ ਨੇ ਕਿਹਾ ਕਿ ਮੈਂ ਕਿਸੇ ਤੋਂ ਕੋਈ ਪੈਸਾ ਨਹੀਂ ਲਿਆ। ਉਨ੍ਹਾਂ ਕਿਹਾ ਕਿ ਕਿਸਾਨ ਜਬਰਨ ਉਸ ਦੇ ਜੇਬ ਵਿੱਚ ਪੈਸੇ ਪਾ ਰਹੇ ਸਨ, ਪਰ ਉਸ ਨੇ ਪੈਸੇ ਲੈਣ ਤੋਂ ਸਾਫ਼ ਮਨ੍ਹਾ ਕਰ ਦਿੱਤਾ ਸੀ।

ਦੂਜੇ ਪਾਸੇ ਇਸ ਮਾਮਲੇ ਵਿੱਚ ਬਰਨਾਲਾ ਦੇ ਐੱਸ.ਡੀ.ਐੱਮ. (SDM of Barnala) ਵਰਜੀਤ ਸਿੰਘ ਵਾਲੀਆ ਨੇ ਕਿਹਾ ਕਿ ਇਸ ਮਾਮਲੇ ਦੀ ਉਹ ਗੰਭੀਰਤਾਂ ਨਾਲ ਜਾਂਚ ਕਰਵਾਉਣਗੇ ਅਤੇ ਜਲਦੀ ਹੀ ਜਾਂਚ ਵਿੱਚ ਪਾਏ ਗਏ ਮੁਲਜ਼ਮ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕਰਦਿਆ ਕਿਹਾ ਕਿ ਅਜਿਹੇ ਲੋਕਾਂ ਖ਼ਿਲਾਫ਼ ਚੁੱਪ ਨਾ ਬੈਠੋ, ਸਗੋਂ ਅਜਿਹੇ ਲੋਕਾਂ ਖ਼ਿਲਾਫ਼ ਆਵਾਜ਼ ਚੁੱਕੋ, ਤਾਂ ਜੋ ਪੰਜਾਬ ਵਿੱਚੋਂ ਭ੍ਰਿਸ਼ਟਾਚਾਰ ਨੂੰ ਖ਼ਤਮ ਕੀਤਾ ਜਾ ਸਕੇ।

ਇਹ ਵੀ ਪੜ੍ਹੋ:ਕੋਰੋਨਾ ਦੇ ਵੱਧਦੇ ਕੇਸਾਂ ਨੂੰ ਲੈਕੇ ਚੰਡੀਗੜ੍ਹ ਪ੍ਰਸ਼ਾਸਨ ਚੌਕਸ, ਦਿੱਤੀ ਇਹ ਸਲਾਹ

ETV Bharat Logo

Copyright © 2025 Ushodaya Enterprises Pvt. Ltd., All Rights Reserved.