ETV Bharat / state

ਪ੍ਰਾਈਵੇਟ ਫਾਈਨਾਂਸ ਕੰਪਨੀਆਂ ਖ਼ਿਲਾਫ਼ ਲੋਕਾਂ ਨੇ ਕੀਤੀ ਨਾਅਰੇਬਾਜ਼ੀ

ਭਦੌੜ ਵਿਖੇ ਇਲਾਕਾ ਵਾਸੀਆਂ ਵੱਲੋਂ ਪ੍ਰਾਈਵੇਟ ਫਾਈਨਾਂਸ ਕੰਪਨੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਸਬੰਧਿਤ ਕੰਪਨੀਆਂ ਦੇ ਏਜੰਟ ਉਨ੍ਹਾਂ ਨੂੰ ਕਿਸ਼ਤਾਂ ਭਰਨ ਲਈ ਧਮਕੀਆਂ ਦੇ ਰਹੇ ਹਨ ਅਤੇ ਜ਼ਲੀਲ ਕਰ ਰਹੇ ਹਨ।

Protest against private financiers in barnala
ਪ੍ਰਾਈਵੇਟ ਫਾਈਨਾਂਸ ਕੰਪਨੀਆਂ ਖ਼ਿਲਾਫ਼ ਲੋਕਾਂ ਨੇ ਕੀਤੀ ਨਾਅਰੇਬਾਜ਼ੀ, 3 ਮਹੀਨੇ ਤੱਕ ਕਿਸ਼ਤਾਂ ਰੋਕਣ ਦੀ ਕੀਤੀ ਮੰਗ
author img

By

Published : Jun 4, 2020, 9:10 AM IST

ਬਰਨਾਲਾ: ਭਦੌੜ ਵਿਖੇ ਇਲਾਕਾ ਵਾਸੀਆਂ ਵੱਲੋਂ ਪ੍ਰਾਈਵੇਟ ਫਾਈਨਾਂਸ ਕੰਪਨੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਸ਼ਹਿਰ ਦੇ ਵਾਰਡ ਨੰਬਰ 5, ਮੁਹੱਲਾ ਸੂਏ ਵਾਲਾ ਵਿਖੇ ਇਕੱਠੀਆਂ ਹੋ ਔਰਤਾਂ ਨੇ ਫਾਈਨਾਂਸ ਕੰਪਨੀਆਂ ਖ਼ਿਲਾਫ਼ ਜਮ ਕੇ ਪ੍ਰਦਰਸ਼ਨ ਕੀਤਾ ਇਸ ਮੌਕੇ ਇਕੱਠੀਆਂ ਹੋਈਆਂ ਔਰਤਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੇ ਕੁੱਝ ਸਾਲ ਪਹਿਲਾਂ ਪ੍ਰਾਈਵੇਟ ਕੰਪਨੀਆਂ ਤੋਂ ਕੰਮ ਚਲਾਉਣ ਲਈ ਅਤੇ ਘਰਾਂ ਦੀ ਆਰਥਿਕ ਹਾਲਤ ਸੁਧਾਰਨ ਲਈ ਲੋਨ ਲਏ ਸਨ, ਜਿਨ੍ਹਾਂ ਦੀਆਂ ਕੰਪਨੀ ਵਾਲੇ ਸਾਡੇ ਤੋਂ ਹਫ਼ਤਾਵਰ ਕਿਸ਼ਤਾਂ ਲੈ ਰਹੇ ਸਨ। ਪਰ ਹੁਣ ਲੌਕਡਾਊਨ ਕਾਰਨ ਉਨ੍ਹਾਂ ਦੇ ਕੰਮ ਬਿਲਕੁਲ ਠੱਪ ਪਏ ਹਨ, ਜਿਸ ਕਾਰਨ ਹੁਣ ਉਹ ਕਿਸ਼ਤਾਂ ਭਰਨ ਦੇ ਅਸਮਰੱਥ ਹਨ।

ਵੀਡੀਓ

ਉਨ੍ਹਾਂ ਕਿਹਾ ਕਿ ਸਬੰਧਿਤ ਕੰਪਨੀਆਂ ਦੇ ਏਜੰਟ ਉਨ੍ਹਾਂ ਨੂੰ ਕਿਸ਼ਤਾਂ ਭਰਨ ਲਈ ਧਮਕੀਆਂ ਦੇ ਰਹੇ ਹਨ ਅਤੇ ਜ਼ਲੀਲ ਕਰ ਰਹੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਏਜੰਟਾਂ ਵੱਲੋਂ ਕਿਸ਼ਤਾਂ ਨਾ ਭਰਨ ਦੀ ਸੂਰਤ ਵਿੱਚ ਘਰ ਦਾ ਸਮਾਨ ਚੁੱਕ ਕੇ ਲਿਜਾਣ ਦੇ ਡਰਾਵੇ ਵੀ ਦਿੱਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਕਈ ਔਰਤਾਂ ਨੇ ਤਾਂ ਅੱਧ ਤੋਂ ਜ਼ਿਆਦਾ ਲੋਨ ਦੀਆਂ ਕਿਸ਼ਤਾਂ ਵਾਪਿਸ ਵੀ ਕਰ ਦਿੱਤੀਆਂ ਹਨ।

ਇਹ ਵੀ ਪੜ੍ਹੋ: 24 ਘੰਟਿਆਂ 'ਚ ਦਿੱਲੀ 'ਚ 1513 ਕੋਰੋਨਾ ਮਾਮਲੇ, ਕੁੱਲ ਮਾਮਲੇ 23 ਹਜ਼ਾਰ ਤੋਂ ਪਾਰ

ਉਨ੍ਹਾਂ ਸਰਕਾਰ ਅਤੇ ਕੰਪਨੀਆਂ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਮੰਗ ਕੀਤੀ ਕਿ ਜਿਸ ਤਰ੍ਹਾਂ ਸਰਕਾਰ ਨੇ ਹੋਰਾਂ ਕੈਟੇਗਰੀਆਂ ਦੇ ਲੋਨ ਦੀਆਂ ਕਿਸ਼ਤਾਂ ਲੌਕਡਾਊਨ ਦੌਰਾਨ ਨਾ ਭਰਨ ਦੇ ਹੁਕਮ ਦਿੱਤੇ ਹਨ, ਉਸੇ ਤਰ੍ਹਾਂ ਹੀ ਸਾਡੀਆਂ ਗਰੀਬਾਂ ਦੀਆਂ ਕਿਸ਼ਤਾਂ ਵੀ ਮਾਰਚ ਤੋਂ ਲੈ ਕੇ ਅਗਸਤ ਤੱਕ ਮੁਆਫ਼ ਕੀਤੀਆਂ ਜਾਣ ਤਾਂ ਜੋ ਅਸੀਂ ਆਰਥਿਕ ਬੋਝ ਤੋਂ ਬਚ ਸਕੀਏ।

ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਸਬੰਧਤ ਕੰਪਨੀਆਂ ਦੇ ਏਜੰਟ ਦੇ ਅਧਿਕਾਰੀ ਜੇਕਰ ਕਿਸ਼ਤਾਂ ਭਰਨ ਲਈ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰਦੇ ਰਹੇ ਤਾਂ ਉਹ ਵੱਡਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.