ਬਰਨਾਲਾ: ਨਰੇਗਾ ਮਜ਼ਦੂਰਾਂ ਦਾ ਕਹਿਣਾ ਹੈ ਕਿ ਸਰਕਾਰ ਉਨ੍ਹਾਂ ਨੂੰ ਮਜ਼ਦੂਰੀ ਪਹਿਲਾਂ ਹੀ ਸਮੇਂ ਸਿਰ ਨਹੀਂ ਦਿੰਦੀ ਉਲਟਾ ਉਨ੍ਹਾਂ ਦੀ 240 ਰੁਪਏ ਦੀ ਮਜ਼ਦੂਰੀ ਵਿੱਚ 1 ਰੁਪਏ ਦਾ ਨਿਗੂਣਾ ਵਾਧਾ ਕਰਕੇ 241 ਰੁਪਏ ਦੀ ਮਜ਼ਦੂਰੀ ਦੇਣ ਦਾ ਫ਼ੈਸਲਾ ਕਰਕੇ ਵੀ ਮਜ਼ਾਕ ਹੀ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਜਦੋਂ ਵੀ ਬਜਟ ਪੇਸ਼ ਕੀਤਾ ਜਾਂਦਾ ਹੈ ਉਸ ਵਿੱਚ ਰੁਜ਼ਗਾਰ ਦਾ ਮੁੱਦਾ ਅਹਿਮ ਹੁੰਦਾ ਹੈ। ਕੇਂਦਰ ਸਰਕਾਰ ਵੱਲੋਂ ਚਲਾਈ ਜਾ ਰਹੀ ਕੇਂਦਰੀ ਪੇਂਡੂ ਰੁਜ਼ਗਾਰ ਯੋਜਨਾ (ਨਰੇਗਾ) ਤਹਿਤ ਪੇਂਡੂ ਖੇਤਰਾਂ ਦੇ ਬੇਰੁਜ਼ਗਾਰ ਮਜਦੂਰਾਂ ਨੂੰ ਪ੍ਰਤੀ ਸਾਲ 100 ਦਿਨ ਕੰਮ ਦੇਣ ਦੀ ਗਾਰੰਟੀ ਦਿੱਤੀ ਜਾਂਦੀ ਹੈ ਅਤੇ ਕੰਮ ਨਾ ਮਿਲਣ ਦੀ ਸੂਰਤ ਵਿੱਚ ਬੇਰੁਜ਼ਗਾਰੀ ਭੱਤੇ ਦੀ ਸੂਰਤ ਵੀ ਇਸ ਐਕਟ ਵਿੱਚ ਦਿੱਤੀ ਗਈ ਹੈ ਪਰ ਇਸ ਵਾਰ ਨਰੇਗਾ ਮਜ਼ਦੂਰਾਂ ਦੀ ਦਿਹਾੜੀ ਵਿੱਚ ਇੱਕ ਰੁਪਏ ਦਾ ਵਾਧਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਹੁਣ ਮਨਰੇਗਾ ਮਜ਼ਦੂਰਾਂ ਦੀ ਨਿੱਤ ਦੀ ਮਜ਼ਦੂਰੀ ਵਿੱਚ ਇੱਕ ਰੁਪਏ ਵਾਧਾ ਕੀਤਾ ਗਿਆ ਹੈ ਅਤੇ ਹੁਣ 240 ਰੁਪਏ ਦੀ ਥਾਂ 241 ਰੁਪਏ ਮਜ਼ਦੂਰੀ ਦਿੱਤੀ ਜਾਵੇਗੀ। ਉੱਥੇ ਹੀ ਪੰਜਾਬ ਦੇ ਨਾਲ ਲੱਗਦੇ ਸੂਬੇ ਹਰਿਆਣਾ, ਰਾਜਸਥਾਨ ਅਤੇ ਜੰਮੂ ਕਸ਼ਮੀਰ ਵਿੱਚ ਤਿੰਨ ਰੁਪਏ ਤੋਂ ਸੱਤ ਰੁਪਏ ਤੱਕ ਦਾ ਵਾਧਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਨਸ਼ੇ ਲਈ ਪੈਸੇ ਨਹੀਂ ਦਿੱਤੇ ਤਾਂ ਪੁੱਤ ਨੇ ਮਾਂ ਨੂੰ ਮਾਰੀ ਗੋਲੀ, ਮੌਤ
ਇਸ ਮਾਮਲੇ ਵਿੱਚ ਬੀਡੀਪੀਓ ਬਰਨਾਲਾ ਨਾਲ ਗੱਲਬਾਤ ਹੋਈ ਤਾਂ ਉਨ੍ਹਾਂ ਨੇ ਦੱਸਿਆ ਕਿ ਪਿੰਡ ਵਿੱਚ ਰੁਜ਼ਗਾਰ ਗ੍ਰਾਮ ਸੇਵਕਾਂ ਵੱਲੋਂ ਪੰਚਾਇਤਾਂ ਨੂੰ ਜ਼ਰੂਰਤ ਦੇ ਕੰਮ ਸਬੰਧੀ ਪਤਾ ਕਰਕੇ ਕੰਮ ਜਾਰੀ ਕੀਤਾ ਜਾਂਦਾ ਹੈ। ਹੁਣ ਨਰੇਗਾ ਮਜ਼ਦੂਰੀ ਵਿੱਚ ਵਾਧਾ ਕਰਕੇ 240 ਰੁਪਏ ਤੋਂ 241 ਰੁਪਏ ਵਾਧਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਿੱਥੇ ਤੱਕ ਮਜ਼ਦੂਰਾਂ ਨੂੰ ਦੇਰੀ ਨਾਲ ਮਜ਼ਦੂਰੀ ਦੀ ਅਦਾਇਗੀ ਦੀ ਗੱਲ ਹੈ ਉਸ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਮਜ਼ਦੂਰਾਂ ਦੇ ਬੈਂਕ ਖਾਤੇ ਖੁਲਵਾਏ ਗਏ ਹਨ ਪਰ ਨਾਂਅ ਵਿੱਚ ਕੋਈ ਗ਼ਲਤੀ ਹੋ ਸਕਦੀ ਹੈ।