ਬਰਨਾਲਾ : ਕਸਬਾ ਧਨੌਲਾ ਨੇੜੇ ਪਿੰਡ ਕੋਠੇ ਗੋਬਿਦਪੁਰਾ ਦੇ ਨੌਜਵਾਨ ਲਵਪ੍ਰੀਤ ਸਿੰਘ ਨੇ ਬੀਤੇ ਦਿਨੀ ਖੁਦਕੁਸ਼ੀ ਕਰ ਲਈ ਸੀ। ਇਸ ਮਾਮਲੇ ਵਿੱਚ ਹੁਣ ਨਵੇਂ ਮੌੜ ਆਉਂਦੇ ਜਾ ਰਹੇ ਹਨ। ਮੁੰਡੇ ਦੇ ਪਿਤਾ ਦੇ ਬਿਆਨਾਂ ਦੇ ਅਧਾਰ 'ਤੇ ਪੁਲਿਸ ਨੇ 174 ਦੀ ਕਾਰਵਾਈ ਕੀਤੀ ਹੈ। ਨੌਜਵਾਨ ਦੀ ਮੌਤ ਤੋਂ ਬਾਅਦ ਉਸਦੀ ਮੋਬਾਈਲ ਗੱਲਬਾਤ ਅਤੇ ਪਤਨੀ ਬੇਅੰਤ ਕੌਰ ਵਿਚਕਾਰ ਹੋਈ ਬਹਿਸ ਵਿੱਚ ਕਈ ਰਾਜ਼ ਸਾਹਮਣੇ ਆਏ ਹਨ।
ਮ੍ਰਿਤਕ ਲਵਪ੍ਰੀਤ ਅਤੇ ਉਸ ਦੀ ਪਤਨੀ ਬੇਅੰਤ ਕੌਰ ਵਿਚਕਾਰ ਹੋਈ ਗੱਲਬਾਤ ਦੇ ਅਧਾਰ 'ਤੇ ਪੀੜਤ ਪਰਿਵਾਰ ਨੇ ਬੇਅੰਤ ਕੌਰ ਖਿਲਾਫ ਕਾਨੂੰਨੀ ਕਾਰਵਾਈ ਦੀ ਅਪੀਲ ਕੀਤੀ ਹੈ। ਦੂਜੇ ਪਾਸੇ, ਬੇਅੰਤ ਕੌਰ ਨੂੰ ਕੈਨੇਡਾ ਡੀਪੋਟ ਕਰਨ ਦੀ ਮੰਗ ਵਾਲਿਆਂ ਪੋਸਟਾਂ ਇੰਟਰਨੈਟ ਉੱਤੇ ਕਾਫ਼ੀ ਸਰਗਰਮ ਹਨ।
ਬੇਅੰਤ ਕੌਰ ਦੇ ਪਰਿਵਾਰ ਨੇ ਕੀਤੇ ਖੁਲਾਸੇ
ਲਵਪ੍ਰੀਤ ਦੀ ਪਤਨੀ ਬੇਅੰਤ ਕੌਰ ਦੇ ਮਾਤਾ-ਪਿਤਾ ਮੀਡੀਆ ਸਾਹਮਣੇ ਆਏ ਹਨ। ਬੇਅੰਤ ਕੌਰ ਦੇ ਪਿਤਾ ਜਗਦੇਵ ਸਿੰਘ ਅਤੇ ਮਾਤਾ ਸੁਖਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਦੀ ਪਹਿਲਾਂ ਲਵਪ੍ਰੀਤ ਨਾਲ ਮੰਗਣੀ ਹੋਈ ਸੀ। ਬਾਅਦ ਵਿੱਚ ਦੋਵਾਂ ਦਾ ਰੀਤੀ-ਰਿਵਾਜ਼ਾਂ ਨਾਲ ਵਿਆਹ ਹੋਇਆ ਸੀ।
ਉਨ੍ਹਾਂ ਨੇ ਕਿਹਾ ਕਿ ਲਵਪ੍ਰੀਤ ਦੀ ਮੌਤ ਤੋਂ ਬਾਅਦ ਉਨ੍ਹਾਂ ਵੱਲੋਂ ਸਾਰੇ ਫਰਜ਼ ਨਿਭਾਏ ਗਏ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮੁੰਡੇ ਦੇ ਪਰਿਵਾਰ ਵੱਲੋਂ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਮੁੰਡੇ ਦੀ ਮੌਤ ਅਟੈਕ ਨਾਲ ਹੋਈ ਹੈ ਪਰ ਬਾਅਦ ਵਿੱਚ ਕਿਹਾ ਗਿਆ ਕਿ ਉਸ ਨੇ ਖੁਦਕੁਸ਼ੀ ਕੀਤੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮੁੰਡੇ ਦੀ ਮੌਤ ਕਿਸੇ ਹੋਰ ਕਾਰਨ ਹੋਈ ਹੈ।
ਬੇਅੰਤ ਕੌਰ ਦੀ ਮਾਂ ਨੇ ਕੀਤੀ ਅਪੀਲ
ਬੇਅੰਤ ਕੌਰ ਦੀ ਮਾਂ ਨੇ ਕਿਹਾ ਕਿ ਲਵਪ੍ਰੀਤ ਦੀ ਕੈਨੇਡਾ ਜਾਣ ਵਾਲੀ ਸਾਰੀ ਪ੍ਰਕਿਰਿਆ ਪੂਰੀ ਹੋ ਗਈ ਸੀ ਪਰ ਕੋਰੋਨਾ ਮਹਾਂਮਾਰੀ ਕਰਕੇ ਉਹ ਜਾ ਨਹੀਂ ਪਾਇਆ ਸੀ। ਬੇਅੰਤ ਕੌਰ ਦੇ ਮਾਤਾ ਪਿਤਾ ਨੇ ਕਿਹਾ ਕਿ ਉਨ੍ਹਾਂ ਦੀ ਧੀ ਉੱਤੇ ਇਲਜ਼ਾਮ ਲਾ ਕੇ ਬਦਨਾਮ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਅਪੀਲ ਕੀਤੀ ਕਿ ਸੋਸ਼ਲ ਮੀਡੀਆ ਉੱਤੇ ਪਾਈ ਜਾਣ ਵਾਲਿਆਂ ਪੋਸਟਾਂ ਉੱਤੇ ਰੋਕ ਲਗਾਈ ਜਾਵੇ।
ਇਹ ਵੀ ਪੜ੍ਹੋਂ : ਪ੍ਰੇਮ ਸਬੰਧਾਂ 'ਚ ਫਸਾ ਕੁੜੀ ਤੋਂ ਪੈਸੇ ਅਤੇ ਗਹਿਣੇ ਠੱਗੇ