ETV Bharat / state

ਫ਼ੈਕਟਰੀ 'ਚ ਠੇਕੇਦਾਰ ਦਾ ਕਤਲ,ਪੁਲਿਸ ਜਾਂਚ 'ਚ ਜੁਟੀ

author img

By

Published : Apr 28, 2021, 8:32 PM IST

ਬਰਨਾਲਾ ਜ਼ਿਲ੍ਹੇ ਦੇ ਸ਼ਹਿਰ ਤਪਾ ਦੇ ਢਿੱਲਵਾਂ ਰੋਡ 'ਤੇ ਸਥਿਤ ਖਸਤਾ ਹਾਲਤ ਇੱਕ ਪੇਪਰ ਮਿੱਲ 'ਚ ਇੱਕ ਮੁਸਲਮਾਨ ਠੇਕੇਦਾਰ ਦਾ ਕਤਲ ਹੋ ਗਿਆ। ਜਿਸ ਦਾ ਪਤਾ ਚੱਲਦਿਆਂ ਹੀ ਇਲਾਕੇ 'ਚ ਸਨਸਨੀ ਫੈਲ ਗਈ।

ਫ਼ੈਕਟਰੀ 'ਚ ਮੁਸਲਮਾਨ ਠੇਕੇਦਾਰ ਦਾ ਕਤਲ,ਪੁਲਿਸ ਜਾਂਚ 'ਚ ਜੁਟੀ

ਬਰਨਾਲਾ: ਬਰਨਾਲਾ ਜ਼ਿਲ੍ਹੇ ਦੇ ਸ਼ਹਿਰ ਤਪਾ ਦੇ ਢਿੱਲਵਾਂ ਰੋਡ 'ਤੇ ਸਥਿਤ ਖਸਤਾ ਹਾਲਤ ਇਕ ਪੇਪਰ ਮਿੱਲ 'ਚ ਇੱਕ ਮੁਸਲਮਾਨ ਠੇਕੇਦਾਰ ਦਾ ਕਤਲ ਹੋ ਗਿਆ। ਜਿਸ ਦਾ ਪਤਾ ਚੱਲਦਿਆਂ ਹੀ ਇਲਾਕੇ 'ਚ ਸਨਸਨੀ ਫੈਲ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਠੇਕੇਦਾਰ ਅਬਦੁਲ ਰਹਿਮਾਨ ਉਰਫ ਭੋਲਾ ਵਾਸੀ ਮਲੇਰਕੋਟਲਾ ਦੇ ਭਰਾ ਲਿਆਕਤ ਅਲੀ ਅਤੇ ਪੁੱਤਰ ਦਿਲਸ਼ਾਦ ਨੇ ਦੱਸਿਆ ਕਿ ਮ੍ਰਿਤਕ ਠੇਕੇਦਾਰ ਲਗਪਗ ਪਿਛਲੇ ਤਿੰਨ ਮਹੀਨਿਆਂ ਤੋਂ ਇਸ ਖਸਤਾ ਹਾਲਤ ਪੇਪਰ ਮਿੱਲ ਦਾ ਠੇਕਾ ਲਿਆ ਹੋਇਆ ਸੀ। ਜਿਸ ਨਾਲ ਲੇਬਰ ਦੇ 7 ਦੇ ਕਰੀਬ ਵਿਅਕਤੀ ਕੰਮ ਕਰ ਰਹੇ ਸਨ, ਜਿਨ੍ਹਾਂ ਵਿਚੋਂ ਇੱਕ ਵਿਅਕਤੀ ਸ਼ਾਮ ਸਮੇਂ ਛੁੱਟੀ ਲੈ ਕੇ ਚਲਾ ਗਿਆ ਸੀ।

ਉਨ੍ਹਾਂ ਦੱਸਿਆ ਕਿ ਰਮਜ਼ਾਨ ਦਾ ਮਹੀਨਾ ਹੋਣ ਕਾਰਨ ਅੱਜ 14ਵੇਂ ਰੋਜ਼ੇ ਵਾਲੇ ਦਿਨ ਉਹ ਰੋਜ਼ਾਨਾ ਦੀ ਤਰ੍ਹਾਂ ਸਵੇਰ ਦੇ ਕਰੀਬ ਢਾਈ ਕੁ ਵਜੇ ਉੱਠਣ ਉਪਰੰਤ ਉਸ ਨੇ ਲੇਬਰ ਨੂੰ ਉਠਾਇਆ ਅਤੇ ਰੋਜ਼ਾ ਰੱਖਣ ਲਈ ਕਿਹਾ। ਇਸ ਉਪਰੰਤ ਆਪ ਬਜ਼ੂ ਕਰਨ ਸਬੰਧੀ ਪਾਣੀ ਲੈਣ ਲਈ ਚਲਾ ਗਿਆ। ਲਗਪਗ ਇੱਕ ਘੰਟਾ ਬੀਤ ਜਾਣ ਤੋਂ ਬਾਅਦ ਜਦ ਠੇਕੇਦਾਰ ਵਾਪਸ ਨਾ ਪਹੁੰਚਿਆ ਤਾਂ ਲੇਬਰ ਨੂੰ ਸ਼ੱਕ ਪੈਦਾ ਹੋਣ ਤੇ ਉਨ੍ਹਾਂ ਪਾਣੀ ਵਾਲੀ ਜਗ੍ਹਾ ਤੇ ਜਾ ਕੇ ਦੇਖਿਆ ਤਾਂ ਠੇਕੇਦਾਰ ਮ੍ਰਿਤਕ ਹਾਲਤ ਦੇ ਵਿਚ ਪਿਆ ਸੀ। ਜਿਸ ਦੀ ਮੌਤ ਕਿਸੇ ਤੇਜ਼ਧਾਰ ਹਥਿਆਰ ਨਾਲ ਕੀਤੀ ਜਾਪ ਰਹੀ ਸੀ। ਉਨ੍ਹਾਂ ਤੁਰੰਤ ਇਸ ਦੀ ਸੂਚਨਾ ਜਾਣਕਾਰ ਵਿਅਕਤੀਆਂ ਨੂੰ ਦਿੱਤੀ, ਜਿਨ੍ਹਾਂ ਇਸਦੀ ਸੂਚਨਾ ਤਪਾ ਪੁਲਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਐੱਸਪੀ ਗਵਿੰਦਰ ਸਿੰਘ ਚੀਮਾ, ਡੀ.ਐੱਸ.ਪੀ ਤਪਾ ਬਲਜੀਤ ਸਿੰਘ ਬਰਾੜ, ਥਾਣਾ ਮੁਖੀ ਜਗਜੀਤ ਸਿੰਘ ਘੁਮਾਣ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਕਰਵਾਉਣ ਉਪਰੰਤ ਅਣਪਛਾਤੇ ਵਿਅਕਤੀਆਂ ਵਿਰੁੱਧ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.