ਬਰਨਾਲਾ: ਜ਼ਿਲ੍ਹੇ ਵਿੱਚ ਧੀਆਂ ਨੂੰ ਬਚਾਉਣ ਲਈ ਲਗਾਤਾਰ 'ਉਪਕਾਰ ਸੁਸਾਇਟੀ' ਵੱਲੋਂ ਯਤਨ ਕੀਤੇ ਜਾ ਰਹੇ ਹਨ। ਇਸੇ ਮਕਸਦ ਨੂੰ ਮੁੱਖ ਰੱਖਦਿਆਂ ਲੋਹੜੀ ਵਾਲੇ ਦਿਨ ਉਪਕਾਰ ਸੁਸਾਇਟੀ ਵੱਲੋਂ ਨਵ ਜੰਮੀਆਂ ਧੀਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਲੋਕ ਗਾਇਕ ਪਾਲੀ ਦੇਤਵਾਲੀਆ ਪਹੁੰਚੇ। ਜਿਨ੍ਹਾਂ ਨੇ ਸੁਸਾਇਟੀ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।
![ਲੋਹੜੀ ਨੂੰ ਸਮਰਪਿਤ 'ਉਪਕਾਰ ਸੁਸਾਇਟੀ' ਨੇ 21 ਨਵ ਜੰਮੀਆਂ ਧੀਆਂ ਦਾ ਕੀਤਾ ਸਨਮਾਨ](https://etvbharatimages.akamaized.net/etvbharat/prod-images/pb-bnl-babygirlshonoredbyupkarsocity-pb10017_17012021185544_1701f_1610889944_603.jpg)
ਪ੍ਰੋਗਰਾਮ ਵਿੱਚ 21 ਨਵ ਜੰਮੀਆਂ ਧੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਸੁਸਾਇਟੀ ਦੇ ਪ੍ਰਬੰਧਕਾਂ ਨੇ ਕਿਹਾ ਕਿ ਅਜੋਕੇ ਦੌਰ ਵਿੱਚ ਧੀਆਂ ਅਤੇ ਪੁੱਤਰਾਂ ਵਿੱਚ ਕੋਈ ਫ਼ਰਕ ਨਹੀਂ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸੁਸਾਇਟੀ ਵੱਲੋਂ ਕਈ ਧੀਆਂ ਨੂੰ ਗੋਦ ਲੈ ਕੇ ਉਨ੍ਹਾਂ ਨੂੰ ਪੜਾਇਆ ਵੀ ਜਾ ਰਿਹਾ ਹੈ।
![ਲੋਹੜੀ ਨੂੰ ਸਮਰਪਿਤ 'ਉਪਕਾਰ ਸੁਸਾਇਟੀ' ਨੇ 21 ਨਵ ਜੰਮੀਆਂ ਧੀਆਂ ਦਾ ਕੀਤਾ ਸਨਮਾਨ](https://etvbharatimages.akamaized.net/etvbharat/prod-images/pb-bnl-babygirlshonoredbyupkarsocity-pb10017_17012021185544_1701f_1610889944_393.jpg)
ਇਸ ਮੌਕੇ ਪਹੁੰਚੇ ਪੰਜਾਬੀ ਲੋਕ ਗਾਇਕ ਪਾਲੀ ਦੇਤਵਾਲੀਆ ਨੇ ਉਪਕਾਰ ਸੁਸਾਇਟੀ ਵੱਲੋਂ ਧੀਆਂ ਦੀ ਲੋਹੜੀ ਮਨਾਏ ਜਾਣ ਦੀ ਪ੍ਰਸ਼ੰਸ਼ਾ ਕੀਤੀ। ਉਨ੍ਹਾਂ ਕਿਹਾ ਕਿ ਧੀਆਂ ਨੂੰ ਬਚਾਉਣ ਲਈ ਸੁਸਾਇਟੀ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ। ਧੀਆਂ ਦਾ ਪਾਲਣ ਪੋਸ਼ਣ ਕਰਕੇ ਸੁਸਾਇਟੀ ਵਲੋਂ ਪੜਾਇਆ ਜਾ ਰਿਹਾ ਹੈ। ਇਸ ਕਾਰਜ ਲਈ ਉਹ ਵੀ ਸੁਸਾਇਟੀ ਨੂੰ ਸਹਿਯੋਗ ਦਿੰਦੇ ਰਹਿਣਗੇ।