ETV Bharat / state

ਸਾਈਨ ਬੋਰਡਾਂ ਦੇ ਮਾਮਲੇ ’ਚ ਵੱਡਾ ਘੁਟਾਲਾ ਆਇਆ ਸਾਹਮਣੇ

ਸ਼ਹਿਰ ਵਿੱਚ ਲਗਾਏ ਗਏ ਸਾਈਨ ਬੋਰਡ (Sign boards) ਸਬੰਧੀ ਇੱਕ ਆਰਟੀਆਈ ਨਗਰ ਕੌਂਸਲ ਨੂੰ ਪਾਈ ਸੀ, ਪਰ ਅਜੇ ਤੱਕ ਇਸਦਾ ਜਵਾਬ ਨਹੀਂ ਦਿੱਤਾ ਗਿਆ। ਜੋ ਬੋਰਡ ਲਗਾਏ ਹਨ, ਉਸਦਾ ਹਰ ਤਰ੍ਹਾਂ ਦਾ ਖ਼ਰਚਾ ਸਿਰਫ਼ 2 ਹਜ਼ਾਰ ਰੁਪਏ ਦੇ ਕਰੀਬ ਬਣਦਾ ਹੈ। ਜਦਕਿ ਕੌਂਸਲ ਅਧਿਕਾਰੀਆਂ ਨੇ ਪ੍ਰਤੀ ਬੋਰਡ (Sign boards) ਦੀ ਕੀਮਤ ਦਾ ਬਿੱਲ 7400 ਰੁਪਏ ਦੇ ਕਰੀਬ ਬਣਾ ਦਿੱਤੀ ਹੈ।

ਸਾਈਨ ਬੋਰਡਾਂ ਦੇ ਮਾਮਲੇ ’ਚ ਵੱਡਾ ਘੁਟਾਲਾ ਆਇਆ ਸਾਹਮਣੇ
ਸਾਈਨ ਬੋਰਡਾਂ ਦੇ ਮਾਮਲੇ ’ਚ ਵੱਡਾ ਘੁਟਾਲਾ ਆਇਆ ਸਾਹਮਣੇ
author img

By

Published : Sep 11, 2021, 5:57 PM IST

ਬਰਨਾਲਾ: ਜ਼ਿਲ੍ਹੇ ਦੇ ਨਗਰ ਕੌਂਸਲ (City Council) ਦੇ ਕੰਮਾਂ ਵਿੱਚ ਭ੍ਰਿਸ਼ਟਾਚਾਰ (Corruption) ਕਰਨ ਦਾ ਵੱਡਾ ਮਾਮਲਾ ਸਾਹਮਣੇ ਆਇਆ ਹੈ। ਸ਼ਹਿਰ ਵਿੱਚ ਨਗਰ ਕੌਂਸਲ (City Council) ਵੱਲੋਂ ਗਲੀ ਮੁਹੱਲਿਆਂ ਵਿੱਚ ਲਗਾਏ ਸਾਈਨ ਬੋਰਡਾਂ (Sign boards) ਵਿੱਚ ਘਪਲੇਬਾਜ਼ੀ ਦੇ ਦੋਸ਼ ਲੱਗੇ ਹਨ। ਮੌਜੂਦਾ ਕੌਂਸਲਰ ਹੇਮਰਾਜ ਗਰਗ ਨੇ ਨਗਰ ਕੌਂਸਲ ਅਧਿਕਾਰੀਆਂ ਤੇ ਭ੍ਰਿਸ਼ਟਾਚਾਰ (Corruption) ਦੇ ਇਲਜ਼ਾਮ ਲਗਾਏ ਹਨ।

ਇਹ ਵੀ ਪੜੋ: ਜਾਣੋ ਭਾਰਤ ਦੇ ਕਿਸ ਪਿੰਡ ’ਚ ਚੱਲਦੀਆਂ ਹਨ ਕਿਸ਼ਤੀਆਂ !

ਐਮਸੀ ਅਨੁਸਾਰ ਪ੍ਰਤੀ ਬੋਰਡ ਦੀ ਬਣਦੀ ਹੈ 2 ਹਜ਼ਾਰ ਰੁਪਏ ਤੋਂ ਘੱਟ ਕੀਮਤ ਬਣਦੀ ਹੈ, ਜਦਕਿ ਕੌਂਸਲ ਅਧਿਕਾਰੀਆਂ ਵਲੋਂ ਪ੍ਰਤੀ ਬੋਰਡ (Sign boards) ਦਾ 7400 ਰੁਪੲ ਖ਼ਰਚਾ ਪਾਇਆ ਗਿਆ ਹੈ। ਐਮਸੀ ਹੇਮਰਾਜ ਨੇ ਨਗਰ ਕੌਂਸਲ ਦੇ ਇੱਕ ਅਧਿਕਾਰੀ ਤੇ ਫ਼ਾਈਲਾਂ ਪਾਸ ਕਰਨ ਬਦਲੇ 30 ਹਜ਼ਾਰ ਰਿਸ਼ਵਤ ਲੈਣ ਦੇ ਵੀ ਦੋਸ਼ ਲਗਾਏ ਹਨ। ਐਮਸੀ ਹੇਮਰਾਜ ਨੇ ਹਾਈਕੋਰਟ ਦਾ ਦਰਵਾਜ਼ਾ ਖਟਕਾਉਣ ਦੀ ਚਿਤਾਵਨੀ ਦਿੱਤੀ ਹੈ। ਉਧਰ ਨਗਰ ਕੌਂਸਲ ਦੇ ਪ੍ਰਧਾਨ ਵਲੋਂ ਭ੍ਰਿਸ਼ਟਾਚਾਰ (Corruption) ਦੇ ਦੋਸ਼ਾਂ ਨੂੰ ਨਕਾਰਿਆ ਜਾ ਰਿਹਾ ਹੈ।

ਸਾਈਨ ਬੋਰਡਾਂ ਦੇ ਮਾਮਲੇ ’ਚ ਵੱਡਾ ਘੁਟਾਲਾ ਆਇਆ ਸਾਹਮਣੇ

ਇਸ ਸਬੰਧੀ ਗੱਲਬਾਤ ਕਰਦਿਆਂ ਕੌਂਸਲਰ ਹੇਮਰਾਜ ਗਰਗ ਨੇ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਨਗਰ ਕੌਂਸਲ (City Council) ਬਰਨਾਲਾ ਭ੍ਰਿਸ਼ਟਾਚਾਰ (Corruption) ਦਾ ਅੱਡਾ ਬਣ ਚੁੱਕੀ ਹੈ। ਪਿਛਲੇ ਦਿਨੀਂ ਉਹਨਾਂ ਦੇ ਕਿਸੇ ਜਾਣਕਾਰੀ ਵਿਅਕਤੀ ਨੈ ਆਪਣੇ ਕੰਮ ਲਈ ਤਿੰਨ ਫ਼ਾਈਲਾਂ ਜਮ੍ਹਾ ਕਰਵਾਈਆਂ ਸਨ। ਜਿਸ ਲਈ ਉਹਨਾਂ ਨੇ ਕੌਂਸਲ ਦੇ ਅਧਿਕਾਰੀਆਂ ਨੂੰ ਕੰਮ ਕਰਨ ਲਈ ਸਿਫ਼ਾਰਸ ਵੀ ਕੀਤੀ ਸੀ, ਪਰ ਅਧਿਕਾਰੀਆਂ ਨੇ ਕੰਮ ਨਹੀਂ ਕੀਤਾ। ਜਦਕਿ ਕੌਂਸਲ ਦੇ ਇੱਕ ਅਧਿਕਾਰੀ ਵਲੋਂ 30 ਹਜ਼ਾਰ ਰੁਪਏ ਲੈਣ ਤੋਂ ਬਾਅਦ ਹੀ ਫ਼ਾਈਲਾਂ ਦਾ ਕੰਮ ਨੇਪਰੇ ਚਾੜ੍ਹ ਦਿੱਤਾ। ਜਿਸ ਨਾਲ ਇਹ ਸਾਬਤ ਹੋ ਰਿਹਾ ਹੈ ਕਿ ਕੌਂਸਲ ਵਿੱਚ ਕੰਮ ਕਰਵਾਉਣ ਲਈ ਪੈਸਾ ਮੁੱਖ ਹੈ।

ਇਸਤੋਂ ਇਲਾਵਾ ਉਹਨਾਂ ਕਿਹਾ ਕਿ ਐਮਸੀ ਹੇਮਰਾਜ ਨੇ ਨਗਰ ਕੌਂਸਲ (City Council) ਦੇ ਖ਼ਰਚ਼ੇ ਤੇ ਇੱਕ ਇਨੌਵਾ ਗੱਡੀ ਸਬੰਧਤ ਵਿਭਾਗ ਦੇ ਡਿਪਟੀ ਡਾਇਰੈਕਟਰ (Deputy Director) ਦਾ ਪਰਿਵਾਰ ਵਲੋਂ ਵਰਤਣ ਦੇ ਵੀ ਦੋਸ਼ ਲਗਾਏ। ਉਹਨਾਂ ਕਿਹਾ ਕਿ ਸ਼ਹਿਰ ਵਿੱਚ ਲਗਾਏ ਗਏ ਸਾਈਨ ਬੋਰਡ (Sign boards) ਸਬੰਧੀ ਇੱਕ ਆਰਟੀਆਈ ਨਗਰ ਕੌਂਸਲ ਨੂੰ ਪਾਈ ਸੀ, ਪਰ ਅਜੇ ਤੱਕ ਇਸਦਾ ਜਵਾਬ ਨਹੀਂ ਦਿੱਤਾ ਗਿਆ। ਜੋ ਬੋਰਡ ਲਗਾਏ ਹਨ, ਉਸਦਾ ਹਰ ਤਰ੍ਹਾਂ ਦਾ ਖ਼ਰਚਾ ਸਿਰਫ਼ 2 ਹਜ਼ਾਰ ਰੁਪਏ ਦੇ ਕਰੀਬ ਬਣਦਾ ਹੈ। ਜਦਕਿ ਕੌਂਸਲ ਅਧਿਕਾਰੀਆਂ ਨੇ ਪ੍ਰਤੀ ਬੋਰਡ (Sign boards) ਦੀ ਕੀਮਤ ਦਾ ਬਿੱਲ 7400 ਰੁਪਏ ਦੇ ਕਰੀਬ ਬਣਾ ਦਿੱਤੀ ਹੈ। ਜਿਸਤੋਂ ਨਗਰ ਕੌਂਸਲ ਦੇ ਭ੍ਰਿਸ਼ਟਾਚਾਰ ਦਾ ਪਰਦਾਫ਼ਾਸ ਹੋ ਰਿਹਾ ਹੈ। ਉਹਨਾਂ ਜਿੱਥੇ ਪੰਜਾਬ ਸਰਕਾਰ ਤੋ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ। ਉਥੇ ਉਹਨਾਂ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਉਹ ਹਾਈਕੋਰਟ ਦਾ ਦਰਵਾਜ਼ਾ ਵੀ ਖੜਕਾਉਣਗੇ।

ਇਹ ਵੀ ਪੜੋ: ਮੀਂਹ ਨੇ ਖੋਲ੍ਹੀ ਜਲ੍ਹਿਆਂਵਾਲੇ ਬਾਗ ਦੇ ਨਵੀਨੀਕਰਨ ਦੀ ਪੋਲ, ਲੋਕਾਂ ਨੇ ਦਿੱਤੀ ਇਹ ਚਿਤਾਵਨੀ

ਉਧਰ ਭ੍ਰਿਸ਼ਟਾਚਾਰ (Corruption) ਦੇ ਦੋਸ਼ਾਂ ਨੂੰ ਨਕਾਰਦੇ ਹੋਏ ਨਗਰ ਕੌਂਸਲ ਦੇ ਪ੍ਰਧਾਨ ਗੁਰਜੀਤ ਸਿੰਘ ਨੇ ਕਿਹਾ ਕਿ ਸ਼ਹਿਰ ਵਿੱਚ ਕੁੱਲ 465 ਸਾਈਨ ਬੋਰਡ (Sign boards) ਲਗਾਏ ਗਏ ਹਨ। ਪ੍ਰਤੀ ਬੋਰਡ (Sign boards) ਦੀ ਕੀਮਤ 7400 ਰੁਪਏ ਬਣਦੀ ਹੈ। ਉਹਨਾਂ ਕਿਹਾ ਕਿ ਵਧੀਆ ਕੁਆਲਟੀ ਕਰਕੇ ਬੋਰਡ ਏਨਾ ਮਹਿੰਗਾ ਪਿਆ ਹੈ। ਉਥੇ ਉਹਨਾਂ ਅਧਿਕਾਰੀ ਤੇ ਕੌਂਸਲਰ ਵਲੋਂ ਰਿਸ਼ਵਤ ਲੈਣ ਦੇ ਮਾਮਲੇ ਤੇ ਪ੍ਰਧਾਨ ਨੇ ਕਿਹਾ ਕਿ ਇਸ ਮਾਮਲੇ ਸਬੰਧੀ ਜ਼ਰੂਰੀ ਮੀਟਿੰਗ ਮੰਗਲਵਾਰ ਨੂੰ ਰੱਖੀ ਗਈ ਹੈ। ਜੋ ਵੀ ਸਾਹਮਣੇ ਆਵੇਗਾ, ਉਸ ਸਬੰਧੀ ਕਾਰਵਾਈ ਹੋਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.