ਬਰਨਾਲਾ: ਪਿੰਡ ਢਿੱਲਵਾਂ ਨੂੰ ਚਿੱਟਾ ਮੁਕਤ ਕਰਨ ਲਈ ਵਿੱਢੀ ਮੁਹਿੰਮ ਦਿਨੋ-ਦਿਨ ਵਿਸ਼ਾਲ ਹੁੰਦੀ ਜਾ ਰਹੀ ਹੈ। ਕੁੱਝ ਦਿਨ ਪਹਿਲਾਂ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਚਿੱਟੇ ਦੇ ਨਸ਼ੇ ਦੇ ਖਿਲਾਫ ਹੋਏ ਇਕੱਠ ਅਤੇ ਗਠਿਤ ਕੀਤੀ ਕਮੇਟੀ ਦੀਆਂ ਅਪੀਲਾਂ ਮਗਰੋ ਕੁੱਝ ਤਸਕਰਾਂ ਨੇ ਖੁਦ ਪਹੁੰਚ ਕਰਕੇ ਤੌਬਾ ਕੀਤੀ ਅਤੇ ਭਵਿੱਖ ਵਿੱਚ ਸੁਧਾਰ ਕਰਨ ਦਾ ਸਮਾਂ ਮੰਗਿਆ। ਚਿੱਟੇ ਦੀ ਸਪਲਾਈ ਤੋੜਨ ਲਈ ਕਮੇਟੀ ਵੱਲੋਂ ਪਿੰਡ ਵਿੱਚ ਸਿਹਤ ਸੇਵਾਵਾਂ ਦੇਣ ਵਾਲੇ ਆਰਐਮਪੀ ਡਾਕਟਰਾਂ ਅਤੇ ਮੈਡੀਕਲ ਸਟੋਰਾਂ ਵਾਲਿਆਂ ਕੋਲੋ ਅਹਿਦ ਲੈਣ ਦਾ ਫੈਸਲਾ ਕੀਤਾ ਗਿਆ ਸੀ। ਇਸ ਉੱਤੇ ਚੱਲਦਿਆਂ ਅੱਜ ਪਿੰਡ ਦੇ ਡਾਕਟਰਾਂ ਅਤੇ ਮੈਡੀਕਲ ਸਟੋਰਾਂ ਵਾਲਿਆਂ ਦਾ ਇਕੱਠ ਗੁਰਦੁਆਰਾ ਸਾਹਿਬ ਵਿਖੇ ਰੱਖਿਆ ਗਿਆ। ਜਿਸ ਵਿੱਚ ਪਿੰਡ ਨੂੰ ਚਿੱਟਾ ਅਤੇ ਨਸ਼ਾ ਮੁਕਤ ਕਰਨ ਲਈ ਸਹਿਯੋਗ ਮੰਗਿਆ ਗਿਆ।
ਚਿੱਟੇ ਖਿਲਾਫ ਮੁਹਿੰਮ: ਕਮੇਟੀ ਮੈਂਬਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਡਾਕਟਰਾਂ ਅਤੇ ਮੈਡੀਕਲ ਸਟੋਰਾਂ ਵਾਲਿਆਂ ਵੱਲੋ ਆਪਣੇ ਅਹਿਦਨਾਮੇ ਵਿੱਚ ਲਿਖਤੀ ਤੌਰ ਉੱਤੇ ਭਰੋਸਾ ਦਿੱਤਾ ਗਿਆ ਹੈ ਕਿ ਉਹ ਚਿੱਟੇ ਖਿਲਾਫ ਮੁਹਿੰਮ ਵਿੱਚ ਹਰ ਤਰਾਂ ਦਾ ਸਹਿਯੋਗ ਕਰਨਗੇ। ਉਹਨਾਂ ਕਿਹਾ ਕਿ ਚਿੱਟੇ ਦੀ ਮਨਸ਼ਾ ਨਾਲ ਮੰਗ ਕਰਨ ਵਾਲੇ ਕਿਸੇ ਵੀ ਨਸ਼ੇੜੀ ਨੂੰ ਸਰਿੰਜਾਂ ਨਹੀਂ ਦੇਣਗੇ ਅਤੇ ਨਾ ਵਰਤੀਆਂ ਸਰਿੰਜਾਂ ਨੂੰ ਨਸ਼ਟ ਕਰਕੇ ਹੀ ਸੁੱਟਣਗੇ ਤਾਂ ਕਿ ਕੋਈ ਨਸ਼ੇੜੀ ਮੁੜ ਵਰਤੋ ਨਾ ਕਰ ਸਕੇ। ਡਾਕਟਰ ਦਰਸ਼ਨ ਕੁਮਾਰ ਨੇ ਸੁਝਾਅ ਦਿੱਤਾ ਕਿ ਪਿੰਡ ਦੀਆਂ ਵਿੱਦਿਅਕ ਸੰਸਥਾਵਾਂ ਅਤੇ ਹੋਰਨਾਂ ਅਦਾਰਿਆਂ ਤੱਕ ਵੀ ਪਹੁੰਚ ਕੀਤੀ ਜਾਵੇ। ਇਸ ਮੌਕੇ ਮੈਡੀਕਲ ਸਟੋਰਾਂ ਵਾਲਿਆਂ ਨੂੰ ਵਿਸ਼ੇਸ਼ ਅਪੀਲ ਕੀਤੀ ਕਿ ਜੇਕਰ ਕੋਈ ਚਿੱਟਾ ਵੇਚਣ ਜਿਹੇ ਕਾਰਜ ਵਿੱਚ ਸ਼ਾਮਿਲ ਹੋਇਆ ਤਾਂ ਕਮੇਟੀ ਖੁਦ ਮੀਡੀਏ ਦੀ ਮੱਦਦ ਨਾਲ ਫੜ੍ਹ ਕੇ ਪ੍ਰਸ਼ਾਸ਼ਨ ਕੋਲੋਂ ਕਰਵਾਈ ਕਰਵਾਏਗੀ। ਉਹਨਾਂ ਕਿਹਾ ਕਿ ਪ੍ਰਸ਼ਾਸ਼ਨ ਖੁਦ ਸ਼ਨਾਖ਼ਤ ਕਰਕੇ ਤਸਕਰਾਂ ਖ਼ਿਲਾਫ਼ ਕਰਵਾਈ ਕਰੇ।
- ਮੂੰਗੀ ਦੀ ਦਾਲ 'ਚ ਹੁਣ ਪ੍ਰੋਟੀਨ ਨਹੀਂ ਮੌਤ ! ਖ਼ਤਰਨਾਕ 'ਪੈਰਾਕੁਆਟ' ਦਾ ਛਿੜਕਾਅ ਵਧਾ ਰਿਹਾ ਬਿਮਾਰੀਆਂ , ਪੜ੍ਹੋ ਖ਼ਾਸ ਰਿਪੋਰਟ
- ਸਿਖਲਾਈ ਲਈ ਭੇਜੇ ਖਿਡਾਰੀਆਂ ਨੇ ਖੇਡ ਮੰਤਰੀ ਨਾਲ ਸਾਂਝੇ ਕੀਤੇ ਤਜ਼ਰਬੇ, ਕਿਹਾ- ਬੈਡਮਿੰਟਨ ਦੀ ਦੁਨੀਆਂ ਵਿੱਚ ਸਿਖਰ ਉਤੇ ਪਹੁੰਚਣਾ ਹੈ ਟੀਚਾ
- ਖੰਨਾ 'ਚ ਨਗਰ ਕੌਂਸਲ ਮੁਲਾਜ਼ਮ ਦੀ ਐੱਫਆਈਆਰ ਨੇ ਛੇੜਿਆ ਸਿਆਸੀ ਰੌਲਾ, ਕਾਂਗਰਸ ਨੇ 2 ਲੱਖ ਰੁਪਏ ਦੇ ਇਨਾਮ ਦਾ ਕੀਤਾ ਐਲਾਨ
ਕਿਸਾਨ ਯੂਨੀਅਨ ਵੱਲੋਂ ਵੀ ਸੰਘਰਸ਼ ਦੀ ਚਿਤਾਵਨੀ: ਪਿੰਡ ਢਿੱਲਵਾਂ ਨਾਲ ਸਬੰਧਤ ਚਾਰ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਵੀ ਨਸ਼ਾ ਮੁਕਤ ਮੁਹਿੰਮ ਵਿੱਚ ਸਾਥ ਦੇਣ ਦਾ ਵਿਸਵਾਸ਼ ਦਿੱਤਾ ਹੈ। ਇਸ ਮੌਕੇ ਵੱਖ-ਵੱਖ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਨਛੱਤਰ ਸਿੰਘ, ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਬਲੌਰ ਸਿੰਘ,ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਸਵੀਰ ਸਿੰਘ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਰਾਜੇਵਾਲ ਦੇ ਗੋਰਾ ਸਿੰਘ ਆਦਿ ਨੇ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਜੇਕਰ ਤਸਕਰਾਂ ਖ਼ਿਲਾਫ਼ ਨਾ ਜਾਗਿਆ ਤਾਂ ਚਿੱਟਾ ਮੁਕਤ ਢਿੱਲਵਾਂ ਕਮੇਟੀ ਦੀ ਅਗਵਾਈ ਵਿੱਚ 15 ਅਗਸਤ ਨੂੰ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਸੰਘਰਸ਼ ਆਰੰਭ ਕਰਨ ਦੀ ਵਿਉਂਤਬੰਦੀ ਕੀਤੀ ਜਾਵੇਗੀ।