ETV Bharat / state

BKU Dakonda: ਬੀਕੇਯੂ ਡਕੌਂਦਾ ਹੋਈ ਦੋਫਾੜ, ਬੂਟਾ ਸਿੰਘ ਬੁਰਜ ਗਿੱਲ ਨੇ 4 ਕਿਸਾਨਾਂ ਨੂੰ ਕੀਤਾ ਲਾਂਬੇ, ਜਾਣੋ ਹੋਰ ਕੀ ਰਹੇ ਕਾਰਨ - ਜੱਥੇਬੰਦੀ ਦੀ ਸੂਬਾ ਪੱਧਰੀ ਮੀਟਿੰਗ

ਦਿੱਲੀ ਕਿਸਾਨ ਅੰਦੋਲਨ ਦੌਰਾਨ ਵੱਡੀ ਭੂਮਿਕਾ ਨਿਭਾਉਣ ਵਾਲੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਹੁਣ ਦੌਫਾੜ ਹੁੰਦੀ ਨਜ਼ਰ ਆ ਰਹੀ ਹੈ। ਦਰਅਸਲ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਨੇ ਕਿਹਾ ਜਥੇਬੰਦੀ ਦੇ ਕੁੱਝ ਸਰਗਰਮ ਆਗੂੂਆਂ ਨੂੰ ਜਥੇਬੰਦੀ ਵਿਰੋਧੀ ਕਾਰਵਾਈਆਂ ਕਰਨ ਦੇ ਦੋਸ਼ ਵਿੱਚ ਬਾਹਰ ਦਾ ਰਸਤਾ ਵਿਖਾਇਆ ਗਿਆ। ਦੂਜੇ ਪਾਸੇ ਜਥੇਬੰਦੀ ਵਿੱਚੋਂ ਕੱਢੇ ਗਏ ਕਿਸਾਨ ਆਗੂ ਬੂਟਾ ਸਿੰਘ ਖ਼ਿਲਾਫ਼ ਤੈਸ਼ ਵਿੱਚ ਦਿਖਾਈ ਦੇ ਰਹੇ ਹਨ।

In Barnala the farmers union BKU Dakonda removed three members from their posts
BKU Dakonda: ਬੀਕੇਯੂ ਡਕੌਂਦਾ ਹੋਈ ਦੋਫਾੜ, ਬੂਟਾ ਸਿੰਘ ਬੁਰਜ ਗਿੱਲ ਨੇ 4 ਕਿਸਾਨਾਂ ਨੂੰ ਕੀਤਾ ਲਾਂਬੇ, ਬੂਟਾ ਸਿੰਘ ਦੇ ਫੈਸਲੇ ਦਾ ਹੋਇਆ ਵਿਰੋਧ
author img

By

Published : Feb 3, 2023, 6:15 PM IST

BKU Dakonda: ਬੀਕੇਯੂ ਡਕੌਂਦਾ ਹੋਈ ਦੋਫਾੜ, ਬੂਟਾ ਸਿੰਘ ਬੁਰਜ ਗਿੱਲ ਨੇ 4 ਕਿਸਾਨਾਂ ਨੂੰ ਕੀਤਾ ਲਾਂਬੇ, ਬੂਟਾ ਸਿੰਘ ਦੇ ਫੈਸਲੇ ਦਾ ਹੋਇਆ ਵਿਰੋਧ

ਬਰਨਾਲਾ: ਮਾਲਵੇ ਦੀ ਵੱਡੀ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੋਫਾੜ ਹੁੰਦੀ ਨਜ਼ਰ ਆ ਰਹੀ ਹੈ, ਅੱਜ ਬਰਨਾਲਾ ਦੇ ਤਰਕਸ਼ੀਲ ਭਵਨ ਵਿੱਚ ਜੱਥੇਬੰਦੀ ਦੀ ਸੂਬਾ ਪੱਧਰੀ ਮੀਟਿੰਗ ਹੋਈ। ਇਸ ਮੀਟਿੰਗ ਦੌਰਾਨ ਜੱਥੇਬੰਦੀ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਵੱਲੋਂ ਜੱਥੇਬੰਦੀ ਦੇ ਚਾਰ ਆਗੂਆਂ ਵਿਰੁੱਧ ਕਾਰਵਾਈ ਕਰਦੇ ਹੋਏ ਜੱਥੇਬੰਦੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ। ਜਿਸ ਉੱਤੇ ਜੱਥੇਬੰਦੀ ਦੇ ਹੋਰ ਆਗੂ ਭੜਕ ਗਏ, ਪ੍ਰਧਾਨ ਵੱਲੋਂ ਜਿੱਥੇ ਕੱਢੇ ਗਏ ਆਗੂਆਂ 'ਤੇ ਜੱਥੇਬੰਦੀ ਵਿਰੋਧੀ ਗਤੀਵਿਧੀਆਂ ਕਰਨ ਦੇ ਦੋਸ਼ ਲਗਾਏ ਗਏ ਹਨ, ਉੱਥੇ ਕੱਢੇ ਗਏ ਆਗੂਆਂ ਨੇ ਜੱਥੇਬੰਦੀ ਪ੍ਰਧਾਨ 'ਤੇ ਕਿਸਾਨ ਅੰਦੋਲਨ ਸਮੇਂ ਕੇਂਦਰੀ ਏਜੰਸੀਆਂ ਤੇ ਮੰਤਰੀਆਂ ਨਾਲ ਮੀਟਿੰਗ ਦੇ ਇਲਜ਼ਾਮ ਲਗਾਏ ਗਏ।

ਕੀਤੀ ਜਾਵੇਗੀ ਸਖ਼ਤ ਕਾਰਵਾਈ: ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੇ ਦੱਸਿਆ ਕਿ ਅੱਜ ਜੱਥੇਬੰਦੀ ਦੀ ਸੂਬਾ ਪੱਧਰੀ ਮੀਟਿੰਗ ਹੋਈ ਹੈ। ਇਸ ਮੀਟਿੰਗ ਵਿੱਚ ਕਿਸਾਨ ਜਥੇਬੰਦੀ ਖ਼ਿਲਾਫ਼ ਗਤੀਵਿਧੀਆਂ ਕਰਨ ਵਾਲੇ 4 ਵਿਅਕਤੀਆਂ ਨੂੰ ਕਿਸਾਨ ਜਥੇਬੰਦੀ ਵਿੱਚੋਂ ਕੱਢ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅੱਗੇ ਤੋਂ ਜੇਕਰ ਕੋਈ ਵੱਡਾ ਆਗੂ ਜਾਂ ਛੋਟਾ ਆਗੂ ਕਿਸਾਨ ਜਥੇਬੰਦੀ ਦੇ ਖ਼ਿਲਾਫ਼ ਕੰਮ ਕਰਦਾ ਹੈ ਤਾਂ ਉਸ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਬੂਟਾ ਸਿੰਘ ਦਾ ਵਿਰੋਧ ਸ਼ੁਰੂ: ਇਸ ਮਾਮਲੇ 'ਤੇ ਜਥੇਬੰਦੀ 'ਚੋਂ ਕੱਢੇ ਗਏ ਬਲਵਿੰਦਰ ਸਿੰਘ ਅਤੇ ਗੁਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ 'ਤੇ ਲਗਾਏ ਗਏ ਦੋਸ਼ ਪੂਰੀ ਤਰ੍ਹਾਂ ਬੇਬੁਨਿਆਦ ਹਨ। ਜਦਕਿ ਜੱਥੇਬੰਦੀ ਦੇ ਪ੍ਰਧਾਨ ਬੂਟਾ ਸਿੰਘ ਬੁਰਜ਼ ਗਿੱਲ, ਜਨਰਲ ਸਕੱਤਰ ਜਗਮੋਹਣ ਸਿੰਘ ਤੇ ਮੀਤ ਪ੍ਰਧਾਨ ਕੇਂਦਰ ਸਰਕਾਰ ਨਾਲ ਮਿਲ ਕੇ ਕਿਸਾਨ ਸੰਘਰਸ਼ ਨੂੰ ਢਾਹ ਲਗਾ ਰਹੇ ਸਨ, ਜਿਸ ਕਾਰਨ ਉਹ ਉਨ੍ਹਾਂ ਦਾ ਵਿਰੋਧ ਕਰਦੇ ਸਨ। ਇਸੇ ਰੰਜਿਸ਼ ਤਹਿਤ ਉਨ੍ਹਾਂ ਨੂੰ ਜਥੇਬੰਦੀ 'ਚੋਂ ਕੱਢ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਦੇ ਪ੍ਰਧਾਨ ਬੂਟਾ ਸਿੰਘ ਨੇ ਜਥੇਬੰਦੀ 'ਚ ਕਈ ਗਲਤ ਕੰਮ ਕੀਤੇ ਹਨ ਅਤੇ ਜਥੇਬੰਦੀ ਦੇ ਪੈਸੇ ਦੀ ਵੱਡੇ ਪੱਧਰ 'ਤੇ ਦੁਰਵਰਤੋਂ ਕੀਤੀ ਗਈ ਹੈ ਅਤੇ ਉਹ ਸ਼ੁਰੂ ਤੋਂ ਹੀ ਇਸ ਦਾ ਵਿਰੋਧ ਕਰਦੇ ਆ ਰਹੇ ਹਨ। ਕੱਢੇ ਗਏ ਕਿਸਾਨ ਆਗੂਆਂ ਨੇ ਕਿਹਾ ਕਿ ਉਹ ਜਥੇਬੰਦੀ ਦੇ ਹੋਰ ਆਗੂਆਂ ਦੀ ਜਨਰਲ ਮੀਟਿੰਗ ਬੁਲਾ ਕੇ ਇਨਸਾਫ਼ ਦੀ ਮੰਗ ਕਰਨਗੇ ।

ਇਹ ਵੀ ਪੜ੍ਹੋ: Truck rammed into shop: ਬੇਕਾਬੂ ਟਰੱਕ ਨੇ ਪਹਿਲਾਂ ਆਟੋ ਨੂੰ ਮਾਰੀ ਟੱਕਰ ਫਿਰ ਵੜਿਆ ਦੁਕਾਨ 'ਚ, ਵੇਖੋ ਕਿਵੇਂ ਹੋਇਆ ਵੱਡੇ ਨੁਕਸਾਨ ਤੋਂ ਬਚਾਅ

ETV Bharat Logo

Copyright © 2025 Ushodaya Enterprises Pvt. Ltd., All Rights Reserved.